Back ArrowLogo
Info
Profile

ਪਰੇਮ ਦੀ ਕਮਾਲ ਖਿੱਚ ਦੇ ਕਾਰਣ ਜਾਣਾ ਨਹੀਂ ਚਾਹੁੰਦਾ, ਸਰੀਰ ਦੇ ਮੰਦਰ ਵਿਚ ਜਾਣ ਤੋਂ ਪਹਿਲਾ ਪਿਤਾ ਦੇ ਚਰਨਾਂ ਨਾਲ ਇਕ ਡੋਰ ਬੰਨ੍ਹਦਾ ਹੈ, ਜਿਸਦਾ ਦੂਜਾ ਸਿਰਾ ਇਸ ਨਵੇਂ ਮੰਦ੍ਰ (ਸਰੀਰ) ਦੀ ਖਿੜਕੀ ਦਿਲ ਨੂੰ ਬੰਨ੍ਹ ਦੇਦਾ ਹੈ, ਤਾ ਜੋ ਪਰਦੇਸ ਵਿਚ ਪਿਤਾ ਪੁੱਤ੍ਰ ਦੇ ਵਿਚਕਾਰ ਤਾਰ ਘਰ ਦੀ ਤਾਰ ਵਾਂਗੂੰ ਤਾਰ ਲਗੀ ਰਹੀ, ਅਰ ਇਸ ਤਾਰ ਵਿਚ ਪ੍ਰੇਮ ਦੀ ਤਾਰ ਆਠ ਜਾਮ ਚੌਸਠ ਘੜੀ ਵਜਦੀ ਹੀ ਰਹੇ । ਅਸੀਂ ਇਸ ਰੰਗ ਨੂੰ ਕਿੱਥੋਂ ਸਮਝ ਸਕੀਏ, ਓਹ ਦੈਵੀ ਪੁੱਤ੍ਰ ਜੀ ਆਪ ਆਖਦੇ ਹਨ :-

'ਚਿਤ ਨ ਭਯੋ ਹਮਰੋ ਆਵਨ ਕਹ।

ਚੁਭੀ ਰਹੀ ਸੁਰਤਿ ਪ੍ਰਭ ਚਰਨਨ ਮਹ ' ।

ਉਹ ਜੋ ਆਉਣ ਨੂੰ ਚਿੱਤ ਨਹੀਂ ਸੀ, ਉਸਨੇ ਸੁਰਤ ਨੂੰ ਪਿਤਾ ਦੇ ਚਰਨਾਂ ਨਾਲ ਬੰਨ੍ਹ ਦਿਤਾ, ਸੁਰਤ ਦਾ ਓਥੇ ਬੰਨ੍ਹਕੇ ਟੁਰਨਾ ਫੇਰ ਯਾਦ ਦੀ ਡੋਰ ਨਾਲ ਬਝੇ ਰਹਿਣਾ, ਇਕ ਪਯਾਰੇ ਪਿਤਾ ਦੇ ਨਾਲ ਏ ਕ ਤਾਸੀ ਜੋ ਆਪ ਨਾਲ ਲੈ ਕੇ ਆਏ। ਏਹ ਵਸਲ ਸੀ ਜਿਸ ਨੂੰ ਹਰ ਦਮ ਪੁਤ੍ਰ ਨੇ ਪਰਦੇਸ ਆਕੇ ਬੀ ਪਿਤਾ ਨਾਲ ਇਕ ਰਸ ਕਾਇਮ ਰਖਿਆ। ਇਹ ਸੰਜੋਗ ਸੀ ਜਿਸ ਨੇ ਪਰਦੇਸ ਦੀ ਵਿੱਥ ਅਰ ਸਰੀਰ ਦੇ ਪਰਦੇ ਦੇ ਹੁੰਦਿਆਂ ਬੀ ਵਿਜੋਗ ਵਿਚ ਨਹੀਂ ਪਲਟਣ ਦਿਤਾ। ਇਹ ਮੇਲ ਦੀ ਗੰਦ ਸੀ ਜਿਸਨੇ ਬਿਰਹੋਂ ਸੁਲਤਾਨ ਨੂੰ ਉਸ ਸਰੀਰ ਵਿਚ ਸੁਰਜੀਤ ਰੱਖਿਆ, ਕਿਉਂਕਿ:-

'ਜਿਤ ਤਨ ਬਿਰਹੋ ਨਾ ਉਪਜੇ ਸੋ ਤਨ ਜਾਣ ਮਸਾਣ'

ਓਹ ਸਰੀਰ ਜਿਸ ਵਿਚ ਵੱਸ ਕੇ ਪਰਦੇਸ ਦਾ ਕੰਮ ਕਰਨਾ ਸੀ, ਮਸਾਣ ਹੋ ਜਾਂਦਾ । ਮਸਾਣ ਸਰੀਰ ਤਾਂ ਮੁਰਦੇ ਹੋ ਗਏ, ਮੁਰਦੇ ਅੱਗੇ ਸਾਰੇ ਹੀ ਸਨ, ਲੋੜ ਜੀਉਂਦੇ ਦੀ ਸੀ, ਜੋ ਮੁਰਦਿਆਂ ਨੂੰ ਜਿਵਾ ਦੇਂਦਾ। ਸੋ ਕਿਕੂੰ ਹੋ ਸਕਦਾ ਸੀ ਜੇ ਏਹ ਸਰੀਰ ਬੀ ਮੁਰਦਾ ਹੋ ਜਾਂਦਾ ਤਾਂ ? ਇਸੇ ਕਰਕੇ ਇਸ ਸਰੀਰ ਨੂੰ ਮਸਾਣ ਨਹੀਂ ਬਣਨ ਦਿਤਾ, ਇਸ ਸਰੀਰ ਨੂੰ ਜੀਉਂਦਿਆਂ ਰੱਖਿਆ, ਇਸ ਵਿਚ ਬਿਰਹਾ ਪਾ

97 / 158
Previous
Next