

ਦਿਤਾ। ਬਿਰਹੋਂ ਨੇ ਇਸ ਸਰੀਰ ਨੂੰ ਜ਼ਿੰਦਾ ਰਖਿਆ, ਬਿਰਹੋਂ ਸੁਲਤਾਨ ਹੈ, ਉਸ ਜੀਉਂਦੇ ਸੁਲਤਾਨ ਨੇ ਸਰੀਰ ਨੂੰ ਬੀ ਵੈਸਾ ਸੁਰਜੀਤ ਰਖਿਆ ਕਿ ਜੈਸਾ ਸੁਰਜੀਤ ਵਿਚ ਵੱਸਣ ਵਾਲਾ ਜ਼ਿੰਦਗੀ ਦਾ ਸੋਮਾਂ ਪੁਤ੍ਰ ਆਪ ਸੀ, ਪਰ ਬਿਰਹੋਂ ਸੁਲਤਾਨ ਕਿੱਕੂ ਵਸਿਆ ! ਇਸ ਪਹਲੀ ਚੋਭ ਨੇ ਕਿ:-
'ਮੇਰਾ ਜੀ ਆਉਣ ਨੂੰ ਨਹੀਂ ਕਰਦਾ ਸੀ, ਮੇਰੀ ਸੁਰਤ ਪਿਆਰੇ ਦੇ ਚਰਨਾਂ ਵਿਚ ਚੁਭੀ ਹੀ ਰਹੀ ਹੈ।
ਇਸ ਪਰੇਮ ਭਰੇ ਰੰਗ ਵਿਚ ਮਗਨ ਹੋਕੇ ਨਾ ਆਉਣ ਦੇ ਭਾਵ ਨੇ ਸੁਰਤ ਨੂੰ ਪਿਤਾ ਦੇ ਚਰਨਾਂ ਵਿਚ ਚੋਭ ਦਿਤਾ, ਸੁਰਤ ਦੇ ਚੁਭੈ ਰਹਣ ਨੇ ਸਰੀਰ ਵਿਚ ਬਿਰਹੋ ਦਾ ਵਾਸ ਕਰ ਦਿਤਾ। ਬਿਰਹੋਂ ਨੇ ਸਰੀਰ ਨੂੰ ਜੀਵਤ ਰਖਿਆ, ਜੀਵਤ ਸਰੀਰ ਨੇ ਪਰਦੇਸ ਵਿਚ ਵਸਦੇ ਦੁਖੀ ਰਞਾਣੇ ਮੁਰਦੇ ਸਰੀਰਾਂ ਨੂੰ ਅਪਨੀ ਛੂਤ ਨਾਲ, ਅਪਨੀ ਲਾਗ ਨਾਲ ਸੁਰਜੀਤ ਕਰ ਦਿਤਾ। ਇਸ ਸੁਰਜੀਤ ਕਰਨ ਨੇ ਉਹ ਮਨੋਰਥ ਪੂਰਾ ਕਰ ਦਿਤਾ, ਜਿਸਦੇ ਕਰਨ ਲਈ ਪਿਤਾ ਨੇ ਪਿਆਰੇ ਪੁੱਤ੍ਰ ਲਾਲ ਦੁਲਾਰੇ ਨੂੰ ਪਰਦੇਸ ਵਿਚ ਭੇਜ ਦਿੱਤਾ ਸੀ । ਸੋ ਪਿਆਰੇ ਪਾਠਕ ! ਪੁੱਤ੍ਰ ਦਾ ਪਿਆਰੇ ਪਿਤਾ ਦੇ ਚਰਨਾਂ ਤੋਂ ਵਿਛੜਕੇ ਟੁਰਨ ਵਿਚ ਅੜਕਣੀ ਅਨਾਗਯਾਕਾਰੀ ਨਹੀ ਸੀ, ਪਰ ਸਚੀ ਆਗਯਾ ਮੰਨਣੀ ਸੀ । ਉਸੇ ਨੁਕਤੇ ਵਿਚ ਸਾਰੇ ਮਨੋਰਥ ਦੀ ਸਿਧੀ ਸੀ, ਉਸੇ ਰੰਗ ਵਿਚ ਸਾਰਾ ਕਾਰਜ ਸੌਰਨਾ ਸੀ ।
ਮਿਤ੍ਰ ਜੀ ਕੀ ਸਮਝੋ ਹੋ ? ਅੱਜ ਪਿਆਰੇ ਸ੍ਰੀ ਗੁਰੂ ਗੋਬਿੰਦ ਸਿੰ ਘ ਜੀ ਦਾ ਅਵਤਾਰ ਦਿਨ ਹੈ, ਓਹ ਇਹੋ ਸਾਈਂ ਸਵਾਰਿਆ ਪੁਤ ਹੈ ਜੋ ਵਾਹਿਗੁਰੂ ਪਿਤਾ ਨੇ ਅਜ ਦੇ ਦਿਨ ਪਰਦੇਸ ਘਲਿਆ ਸੀ । ਇਹ ਸੰਸਾਰ ਜੋ ਸਾਡਾ ਵਤਨ ਹੈ, ਇਹੋ ਧਰਤੀ ਜਿਸਨੂੰ ਅਸੀ ਅਪਨਾ ਦੇਸ ਕਹਿੰਦੇ ਹਾਂ, ਉਸ ਪੁਤ੍ਰ ਲਈ ਪਰਦੇਸ ਸੀ ਜਿਥੇ ਉਨ੍ਹਾਂ ਦੇ ਦੇਸ ਦੇ ਉਲਟ ਕਰਤੱਬ ਹੁੰਦੇ ਹਨ। ਇਸੇ ਪਰਦੇਸ ਵਿਚ ਵਾਹਗੁਰੂ ਪਿਤਾ ! ਜੀ ਨੇ ਸਪੁਤ੍ਰ ਕਲਗੀਧਰ ਜੀ ਨੂੰ ਆਖਿਆ ਸੀ ਕਿ ਜਾਹੁ ਬੇਟਾ ਪਾਪ ਵਧ ਗਿਆ। ਹੈ, ਸ੍ਰਿਸ਼ਟੀ ਦੁਖੀ ਹੈ ਅਰ ਸਾਰੇ ਸਰੀਰ ਮੁਰਦਾ ਹੋ ਗਹੇ ਹਨ, ਤੂੰ ਜਾਹ, ਦੁਖ ਦੂਰ