

ਕਰ ਤੇ ਜ਼ਿੰਦਗੀ ਦਾਨ ਕਰ ।'' ਅਜ ਦੇ ਦਿਨ ਹੀ ਓਹ ਪਿਆਰੇ ਟੁਰਨ ਲਗੇ ਪ੍ਰੇਮ ਵਿਚ ਬੱਧੇ ਰੁਕਦੇ ਸਨ, ਤੇ ਟੁਰੇ ਤਾਂ ਸੁਰਤ ਦੀ ਕੁੰਡੀ ਯਾਦ ਦੀ ਡੋਰ ਨਾਲ ਬੰਨ੍ਹ ਕੇ ਟੁਰੇ, ਪਰ ਉਹੋ ਪ੍ਰੇਮ ਦੀ ਰੱਤੀ ਯਾਦ ਦੀ ਸੁਰਤ ਨਾਲ ਪਾ ਕੇ ਸਾਡੇ ਅੰਦਰ ਬੰਨ੍ਹ ਕੇ ਬਿਰਹੋਂ ਸੁਲਤਾਨ ਦੇ ਹਥ ਫੜਾ ਦਿਤੀ ਕਿ ਜਾਹ ਵਾਹਿਗੁਰੂ ਦੇ ਚਰਨਾਂ ਨਾਲ ਬੰਨ੍ਹ ਦੇਹ । ਜੋ ਜੋ ਇਸ ਡੋਰ ਨਾਲ ਬਝਾ ਸੋ ਸੋ ਜੀਉਂਦਾ ਹੋ ਗਿਆ, ਉਸੇ ਦਾ ਨਾਉ ਸਿੱਖ ਹੋਇਆ, ਕਿਉਂਕਿ ਓਹ ਮੁਰਦਾ ਅਵਸਥਾ ਤੋਂ ਜ਼ਿੰਦਗੀ ਵਿਚ ਅਪੜਨ ਦੀ ਜਾਂਚ ਸਿਖ ਗਿਆ। ਜੀਉਂਦੇ ਗੁਰੂ ਨੇ ਮੁਰਦੇ ਜੀਉਂਦੇ ਕਰਕੇ ਪਿਤਾ ਦੀ ਆਗਯਾ ਪੂਰਨ ਕੀਤੀ, ਪਰ ਆਪ ਪਰਦੇਸ ਵਸਦੇ ਬੀ ਦੇਸ ਰਹੇ, ਪਿਤਾ ਤੋਂ ਵਿਛੜੇ ਬੀ ਮਿਲ ਰਹੇ।
ਹਾਇ ਪਰਦੇਸ ! ਸਾਨੂੰ ਤਾਂ ਇਹ ਪਰਦੇਸ ਨਹੀਂ, ਕਿਉਂਕਿ ਸਾਡਾ ਇਹ ਵਤਨ ਹੈ, ਇਥੋਂ ਦੇ ਵਿਹੁ ਦੇ ਅਹਾਰ ਸਾਨੂੰ ਵਿਹੁ ਨਹੀਂ, ਕਿਉਂਕਿ ਅਸੀ ਵਿਹੁ ਦੇ ਕੀੜੇ ਹਾਂ । ਅਸਾਂ ਵਿਹਲਿਆਂ ਨੇ ਉਸ ਅੰਮ੍ਰਿਤ ਕੁੰਡ ਨੂੰ ਵੀ ਵਿਹੁ ਦੇ ਛੱਟੇ ਮਾਰੇ, ਅਸਾਂ ਕਦਰ ਨਾ ਪਾਈ ਕਿ ਪਿਆਰਾ ਕਿਤਨੀ ਕੁਰਬਾਨੀ ਕਰਕੇ ਪਰਦੇਸ ਆਯਾ ਹੈ, ਅਸਾਂ ਉਸਨੂੰ ਬੀ ਦੁਖ ਦਿੱਤਾ, ਕਲੇਸ਼ ਪੁਚਾਏ, ਸਤਾਯਾ ਤੇ ਖੇਦਾਂ ਵਿਚ ਪਾਇਆ, ਪਰ ਓਹ ਪਰਦੇਸ ਵਿਚ ਵੱਸਕੇ ਬੀ ਸ੍ਵਦੇਸ਼ ਰਹਨ ਵਾਲਾ ਸਾਡੇ ਵਿਹੁ ਦੇ ਬਦਲੇ ਅੰਮ੍ਰਿਤ ਦੇਂਦਾ ਰਿਹਾ। ਉਹ ਸਾਨੂੰ ਅੰਮ੍ਰਿਤ ਉਪਦੇਸ ਦੇਵੇ ਅਸੀ ਕਹੀਏ ਤੂੰ ਮੁੰਡਾ ਹੈਂ, ਅਜੇ ਤੈਨੂੰ ਜਾਂਚ ਨਹੀਂ। ਵਰੇਸ ਛੋਟੀ ਹੈ, ਵੱਡਿਆਂ ਦੀ ਰੀਤੀ ਤੇ ਨਹੀਂ ਟੁਰਦਾ ਹੈਂ। ਹਾਇ! ਸਾਡੇ ਵਿਹੁਲਿਆਂ ਕੀੜਿਆਂ ਦੀ ਨਾਸ਼ੁਕਰੀ ਤੇ ਧ੍ਰਿਕਾਰ ਹੈ । ਉਹ ਪਯਾਰਾ ਅੰਮ੍ਰਿਤ ਤਯਾਰ ਕਰਕੇ ਕਹਿੰਦਾ ਹੈ ਛਕੋ, ਅਮਰ ਹੋ ਜਾਓ, ਆਪ ਹੀ ਨਹੀਂ, ਮੈਥੋਂ ਅਮਰ ਹੋਣ ਦੀ ਐਸੀ ਲਾਗ ਲਓ ਕਿ ਜਿਸਨੂੰ ਲਾਓ ਓਹ ਅਮਰ ਹੋ ਜਾਏ, ਪਰ ਅਸੀ ਕੀ ਆਖਦੇ ਹਾਂ, ਕਿ ਦੇਵੀ ਸਿਰ ਨੂੰ ਚੜ੍ਹ ਗਈ ਹੈ, ਹੋਸ਼ ਟਿਕਾਣੇ ਨਹੀਂ ਰਹੀ ਹੈ। ਇਹ ਉਸਦਾ ਪਯਾਰ ਤੇ ਇਹ ਸਾਡੀ ਵਿਖ ਭਰੀ ਕਦਰ ਦਾਨੀ । ਉਹ ਪਿਆਰਾ ਜਿੰਦ ਦੇਣ ਵਾਲਾ ਆਖਦਾ ਹੈ, ਆਓ ਮੈਂ ਤੁਹਾਨੂੰ ਸੰਤ ਅਰ ਬੀਰ ਬਨਾਵਾ। ਅਸੀਂ ਆਖਦੇ ਹਾਂ ਤੂੰ ਗੁਰੂ ਨਾਨਕ ਦਾ ਰਾਹ ਛਡ ਕੇ ਤਲਵਾਰ ਫੜੀ ਹੈ । ਓਹ ਕਹਿੰਦਾ ਹੈ ਆਓ ਸੁਰਤ ਦੀ ਉਚੀ ਅਟਾਰੀ ਚੜ੍ਹਾਵਾਂ ਤੁਹਾਨੂੰ