ਤਾਂ ਕਰਮਾਂ ਦਾ ਫਲ ਆਪਨਿਆਂ ਦਾ ਹੈ ਪਰ ਕਰਮਾਂ ਅਪਨਿਆਂ ਦਾ ਫਲ ਪ੍ਰਦਾਤਾ ਕਿਸੇ ਸ਼ਕਲ ਵਿਚ ਜਿਸ ਨੂੰ ਅਸੀਂ ਨਹੀਂ ਸਮਝ ਸਕਦੇ ਉਹੋ ਜਗਤਾ-ਧਾਰ ਹੈ, ਸਿਮਰਨ ਨਾਲ ਨਜ਼ਰ ਉਸ ਵਲ ਉਠ ਰਹੀ ਹੁੰਦੀ ਹੈ, ਨਿਕਟਤਾ ਪ੍ਰਾਪਤ ਹੋ ਰਹੀ ਹੁੰਦੀ ਹੈ, ਫਿਰ ਇਹ ਦਿੱਸਣ ਲਗ ਪੈਂਦਾ ਹੈ ਕਿ ਸਭ ਕੁਛ ਹੁਕਮ ਹੈ ਤੇ ਹੁਕਮ ਦੇਣ ਵਾਲਾ ਮੇਰਾ ਪ੍ਰੀਤਮ ਹੈ । ਜਿਸ ਦੇ ਮੈਂ ਨੇੜੇ ਜਾ ਰਿਹਾ ਹਾਂ ਤੇ ਓਹ ਸਜਨ ਹੈ, ਮਿਤ੍ਰ ਹੈ । ਫਿਰ ਇਸ ਤਰ੍ਹਾਂ ਦੇ ਭਾਵ ਉੱਠਣ ਲਗ ਪੈਂਦੇ ਹਨ ।
ਜੋ ਕਿਛੁ ਹੋਆ ਸਭੁ ਕਿਛੁ ਤੁਝ ਤੇ ਤੇਰੀ ਸਭ ਅਸਨਾਈ ॥
ਜੋ ਕੁਛ ਹੁੰਦਾ ਹੈ ਉਸ ਤੋਂ ਤੇ ਉਹ ਜੋ ਕੁਛ ਕਰਦਾ ਹੈ ਮਿਤ੍ਰਤਾ ਹੈ, ਇਸ ਤਰ੍ਹਾਂ ਨਾਮ ਅਭਯਾਸ ਨਾਲ ਦ੍ਰਿਸ਼ਟੀ ਬਦਲਦੀ ਬਦਲਦੀ ਕਿਤੇ ਟਿਕਾਣੇ ਜਾ ਕੇ ਵਿਸ਼ਵਾਸ਼ ਦੇ ਘਰ ਟਿਕ ਜਾਂਦੀ ਹੈ । ਫਿਰ ਅਗੇ ਸਤਗੁਰ ਦਸਦੇ ਹਨ ਕਿ ਤਤ੍ਵ ਗਯਾਨ ਨਾਲ ਦੀ ਹੀ ਮੰਜ਼ਲ ਹੈ :-
ਜਾ ਕੇ ਰਿਦੈ ਬਿਸ੍ਵਾਸੁ ਪ੍ਰਭ ਆਇਆ ॥
ਤਤ ਗਿਆਨੁ ਤਿਸੁ ਮਨਿ ਪ੍ਰਗਟਾਇਆ ॥
ਇਹ ਕੁਛ ਤਾਂ ਸਤਗੁਰ ਦਾ ਮਾਰਗ ਸ੍ਰੀ ਗੁਰਬਾਣੀ ਵਿਚੋਂ ਉਨ੍ਹਾਂ ਦੇ ਜੀਵਨ ਵਿਚੋਂ ਤੇ ਨਾਮੀ ਪੁਰਖਾਂ ਦੇ ਸਤਸੰਗ ਵਿਚੋਂ ਸਮਝੇ ਪੈਂਦਾ ਹੈ।
ਜੇ ਹੁਣ ਅਸੀ ਪ੍ਰਸ਼ਨਾ ਨੂੰ ਜੋ ਜਗਤ ਵਿਚ 'ਬਦੀ' ਵੇਖ ਕੇ ਅਤੇ ਜਗਤ ਵਿਚ 'ਪੀੜਾ' ਵੇਖ ਕੇ ਉਪਜਦੇ ਹਨ ਦਿਮਾਗੀ ਤਾਕਤ ਨਾਲ ਹੱਲ ਕਰਨਾ ਚਾਹਯੇ ਤਾਂ ਓਹ ਹੱਲ ਘਟ ਹੁੰਦੇ ਹਨ। ਕਿਉਂਕਿ ਸਾਡਾ ਮਨ 'ਸਾਕਤ' ਅਵਸਥਾ ਵਿਚ ਹੈ। ਜਿਵੇਂ ਕਿਸੇ ਦੇ ਘਰ ਬਿਜਲੀ ਦਾ ਲੈਂਪ ਹੋਵੇ ਤੇ ਬਿਜਲੀ ਘਰ ਨਾਲ ਉਸ ਦਾ ਸੰਬੰਧ ਸਾਕਤ ਹੋਇਆ ਹੋਵੇ ਭਾਵ ਟੁਟਾ ਹੋਆਿ ਹੋਵੇ ਤਾਂ ਉਸ ਵਿਚ ਬਿਜਲੀ ਦੀ ਰੌਂ ਨਹੀਂ ਆਉਂਦੀ, ਇਸ ਤਰਾਂ ਜੋ ਮਨ ਅਪਨੇ ਅੰਤਮ ਆਧਾਰ 'ਅਨੰਤ' ਨਾਲ ਨਹੀਂ ਲਗ ਰਿਹਾ ਉਹ 'ਅੰਤ' ਵਿਚ ਹੈ Finite ਹੈ, ਉਸ ਦੀ ਦ੍ਰਿਸ਼ਟੀ Finite ਹੈ ਅੰਤ ਵਾਲੀ ਹੈ । ਉਹ ਮੋਹ ਮਾਯਾ ਵਿਚ ਵੇਹੜਿਆ ਹੋਇਆ ਹੈ । ਉਸ ਦੀ ਨਜ਼ਰ ਥੋੜੀ ਦੂਰ ਤਕ ਜਾਂਦੀ ਤੇ ਛੋਟੇ ਦਾਇਰੇ ਦੇ ਦੁਖਾਂ ਸੁਖਾਂ ਵਿਚ ਘਾਬਰਦੀ ਹੈ ਯਾ ਬਫਾਉਂਦੀ ਹੈ । ਜਿਸ ਤਰ੍ਹਾਂ ਇਕ ਬੱਚੇ ਦਾ ਖਿਡੌਣਾ ਟੁਟ ਜਾਣ ਨਾਲ ਡਾਢੀ ਬੁਰੀ ਹਾਲਤ ਹੁੰਦੀ ਹੈ ਤੇ ਰੋਂਦਾ ਹਥ ਨਹੀਂ ਆਉਂਦਾ ਪਰ ਉਹੋ ਬੱਚਾ ਵਡਾ ਹੋ ਕੇ ਜਦੋਂ ਉਸ ਦੀ ਦ੍ਰਿਸ਼ਟੀ ਜ਼ਰਾ ਕੁ ਵਿਸ਼ਾਲ ਹੁੰਦੀ ਹੈ ਤਾਂ ਖਿਡਾਉਣੇ ਟੁਟਣ ਨਾਲ ਦੁਖੀ ਨਹੀਂ ਹੁੰਦਾ। ਇਸੀ ਤਰਾਂ ਦੀ ਕੁਛ ਇਧਰ ਹਾਲਤ ਹੈ। ਜਦੋਂ ਨਾਮ ਜਪਦਾ ਹੈ ਤਾਂ ਰੁਖ ਅੰਤਰਮੁਖ ਹੋਣਾ ਸ਼ੁਰੂ ਹੁੰਦਾ ਹੈ, ਜਿਥੇ ਜਾ ਕੇ Out Look ਵਾਹਯ ਦ੍ਰਿਸ਼ਟੀ ਨੇ ਬਦਲਨਾ ਹੈ । ਨਾਮਜਦ ਅਠ ਪਹਿਰਾ ਹੋ ਜਾਂਦਾ ਹੈ ਤਾਂ ਨਾਮੀ ਮਨ ਸਾਕਤ ਅਵਸਥਾ ਵਿਚੋਂ ਨਿਕਲ ਜਾਦਾਂ ਹੈ ਫਿਰ ਉਹ 'ਜਨ' ਹੋ ਜਾਂਦਾ ਹੈ । ਉਸ ਦੀ ਦ੍ਰਿਸ਼ਟੀ ਫੇਰ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ । ਸੰਤਾਪ ਘਟ ਜਾਂਦੇ ਹਨ, ਹਰਖ ਸ਼ੌਕ ਨੀਵੇਂ ਪੈ ਜਾਂਦੇ ਹਨ, ਪੰਜਾਂ ਮਹਾਂ ਬਲੀਆਂ ਉਤੇ ਵਸੀਕਾਰ ਹੋਣ ਲਗ