ਜਾਂਦਾ ਹੈ, ਪੰਜਾਂ ਇੰਦ੍ਰਿਆਂ ਤੋਂ ਪ੍ਰਾਪਤ ਹੋਣ ਵਾਲੇ ਸੁਖਾਂ ਵਲ ਰੁਚੀ ਢਿੱਲੀ ਪੈ ਜਾਂਦੀ ਹੈ, ਇਸ ਤੋਂ ਅਗੇ ਫੇਰ ਨਾਮ ਪ੍ਰਾਣਾਂ ਵਿਚ ਵਸ ਜਾਂਦਾ ਹੈ, ਯਥਾ :-
ਏਕ ਸਬਦ ਮੇਰੈ ਪ੍ਰਾਣ ਬਸਤ ਹੈ ਬਹੁੜ ਜਨਮ ਨਹੀ ਆਵਾ ॥
ਫਿਰ ਰਜ਼ਾ ਦੀ ਸੋਝੀ ਪੈਣ ਲਗ ਜਾਂਦੀ ਹੈ । ਇਸ ਨੂੰ ਸਮਝ ਆਉਣ ਲਗ ਜਾਂਦੀ ਹੈ ਕਿ ਮੈਂ ਵਾਹਿਗੁਰੂ ਜੀ ਦੀ 'ਰਜ਼ਾ' ਵਿਚ ਅਪਨੀ 'ਮਰਜ਼ੀ' ਮੇਲਣੀ ਹੈ । ਮੈਂ ਅਪਨੀ ਨਿਕੀ ਜੇਹੀ Finite ਅੰਤ ਵਾਲੀ 'ਮਰਜ਼ੀ' ਵਿਚ Infinite ਅਨੰਤ 'ਰਜ਼ਾ' ਨੂੰ ਨਹੀਂ ਮੇਲਣਾ । ਜਿਵੇਂ ਸਤਾਰ ਸੁਰ ਕਰਨ ਵਾਲਾ ਸਾਰੀਆਂ ਤਰਬਾਂ ਨੂੰ 'ਬਾਜ' ਦੀ ਸੁਰ ਨਾਲ ਇਕ ਸ੍ਵਰ (Tune) ਕਰਦਾ ਹੈ, ਬਾਜ਼ ਦੀ ਸੁਰ ਨੂੰ ਤਰਬਾਂ ਨਾਲ ਸੁਰ ਨਹੀਂ ਕਰਦਾ, ਜਦੋਂ ਏਹ ਸੋਝੀ ਪੈਂਦੀ ਹੈ ਤਾਂ ਉਸ 'ਜਨ ਨੂੰ 'ਗੁਰਸਿਖ ਨੂੰ 'ਗੁਰਮੁਖ' ਆਖੀਦਾ ਹੈ, 'ਗੁਰਮੁਖ' ਦਾ ਨਾਮ ਇਸ ਅਵਸਥਾ ਦਾ ਹੁੰਦਾ ਹੈ ।
ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥
ਬਸ ਜਦ ਗੁਰਮੁਖ 'ਸਾਈਂ-ਸੁਰ' ਨਾਲ ਇਕ ਸ੍ਵਰ ਹੋ ਗਿਆ, ਉਸ ਨੂੰ ਫਿਰ ਪਯਾਰ ਦਾ ਸਾਰਾ ਖੇਲ ਦਿਸਦਾ ਹੈ, ਉਸ ਦੀ ਉੱਚੀ ਹੋ ਗਈ ਦ੍ਰਿਸ਼ਟੀ ਫਿਰ ਜਵਾਨ ਆਦਮੀ ਦੀ ਉੱਚੀ ਦ੍ਰਿਸ਼ਟੀ ਵਾਂਙੂ ਖਿਡਾਉਣਿਆਂ ਵਾਲੇ ਹਰਖ਼ ਸ਼ੋਕ ਤੋਂ ਉੱਚੀ ਹੋ ਜਾਂਦੀ ਹੈ ।
ਮੈਂ ਨਹੀਂ ਕਹਿ ਸਕਦਾ ਕਿ ਮੈਂ ਤੁਸਾਨੂੰ ਗੁਰੂ ਜੀ ਦੇ ਆਸ਼ੇ ਨੂੰ ਠੀਕ ਤਰ੍ਹਾਂ ਦਸ ਰਿਹਾ ਹਾਂ ਕਿ ਨਹੀਂ, ਪਰ ਮੇਰਾ ਜਤਨ ਇਸ ਖਤ ਦਾ ਇਹੋ ਹੈ, ਜੋ ਇਸ ਤੋਂ ਆਪ ਦੇ ਦੁਖਿਤ ਚਿਤ ਨੂੰ ਕੁਛ ਸੁਖ ਮਿਲੇ ਤਾਂ ‘ਅਨੰਤ ਦਾਤਾ' ਦਾ ਸ਼ੁਕਰ ਹੈ ਜੇ ਨਾ ਕੁਈ ਰਹਨੁਮਾਈ ਮਿਲੇ ਤਾਂ ਇਨਸਾਨੀ ਅਕਲ ਕਾਸਰ ਹੈ ਕਿ ਅਪਨੇ ਚਮਤਕਾਰ ਮਾਤ੍ਰ ਨਾਲ ਜਗਤ ਬੁਝਾਰਤ ਨੂੰ, ਬਦੀ ਤੇ ਪੀੜਾ ਦੀ ਮੁੰਦਾਵਣੀ ਨੂੰ ਖੁਹਲ ਸਕੇ, ਕਿਸੇ ਦਾਨੇ ਨੇ ਕਿਹਾ ਹੈ :
کس به کشور او نه کشاند حکمت این معما را
ਕਸ ਨਾ ਕਸੂਦ ਉ ਨ ਕੁਸ਼ਾਯਦ ਬ ਹਿਕਮਤ ਈ ਮੁਇੰਮਾਰਾ ।
ਇਸ ਬੁਝਾਰਤ ਨੂੰ 'ਅਕਲ' ਮਾਤ੍ਰ ਨਾਲ ਨਾ ਕਿਸੇ ਖੂਹਲਿਆ ਹੈ ਤੇ ਨਾ ਕੋਈ ਖੁਹਲ ਸਕਦਾ ਹੈ ।
ਕਿੰਉਂਕਿ ਸਾਡੀ ਜੋ ਅਕਲ ਹੈ, ਬੁੱਧੀ ਹੈ, ਯਾ ਜਿਸ ਨੂੰ Intellect ਆਖਦੇ ਹਨ ਇਹ ਤਾਂ ਸਰੀਰ ਨੂੰ ਜਗਤ ਵਿਚ ਸੁਖੀ ਰਖਣ ਵਾਸਤੇ ਬਾਹਰਮੁਖੀ ਸੰਦ ਹੈ । ਇਹ ਸਾਨੂੰ ਬਾਹਰਲੇ ਪਸਾਰੇ ਵਿਚ ਲੈ ਜਾਂਦੀ ਹੈ ਤੇ ਪੰਜਾਂ ਇੰਦ੍ਰਿਆਂ ਦੀ ਤਾਕਤ ਦੇ ਹਦ ਬੰਨੇ ਵਿਚ ਰਖਦੀ ਹੈ, ਤੇ ਅਨੁਮਾਨ ਤੇ ਤਜਰਬੇ ਆਦਿਕਾਂ ਨਾਲ ਪਸਾਰੇ ਵਿਚ ਸਲਾਮਤੀ ਦੇ ਰਾਹ ਸਿਖਾਲਦੀ ਹੈ । 'ਅਨੰਤ ਅਸਲੀਅਤ' ਜੋ ਹੈ ਸੋ ਦ੍ਰਿਸ਼ਟਮਾਨ ਨਹੀਂ ਉਹ ਦ੍ਰਿਸ਼ਟਾ ਹੈ, ਜਦੋਂ ਕਿਸੇ ਤ੍ਰੀਕੇ ਨਾਲ ਸਾਡੀ ਬੁੱਧੀ ਅੰਦਰੋਂ ਉਲਟੇ ਤੇ ਅੰਤਰਮੁਖ