Back ArrowLogo
Info
Profile

ਹੋਵੇ ਤਾਂ [ਜੈਸਾ ਕਿ ਮਰਦਾਨੇ ਨੂੰ ਗੁਰੂ ਜੀ ਨੇ ਕਿਹਾ ਸੀ ਕਿ] ਇਹ ਬੁੱਧ ਇਕ ਤਰਾਂ ਨਾਲ ਮਰਦੀ ਹੈ ਤੇ ਇਕ ਹੋਰ ਬੁੱਧ ਉਪਜਦੀ ਹੈ, ਉਹ ਬੁੱਧ ਦ੍ਰਿਸ਼ਟਾ ਦੇ ਕਾਰਖ਼ਾਨੇ ਨੂੰ ਵੇਖਦੀ ਹੈ ਤੇ ਜੇ ਕਿਸੇ ਨੇ ਸਮਝਣਾ ਹੈ ਕਿ (ਕਿਉਂ ਹੈ ਤੇ ਕੀਕੂੰ ਹੈ) ਤਾਂ ਉਸ ਦਾ ਸਾਮਾਨ ਦ੍ਰਿਸ਼ਟਾ ਪਦ ਵਿਚ ਹੈ, ਦ੍ਰਿਸ਼ਟਮਾਨ ਵਿਚ ਨਹੀਂ। ਇਸ ਲਈ ਦ੍ਰਿਸ਼ਟਮਾਨ ਤੋਂ ਉਠ ਕੇ ਦ੍ਰਿਸ਼ਟਾ ਵਾਲੇ ਪਾਸੇ ਰੁਖ ਬੰਨ੍ਹੀਦਾ ਹੈ, ਬੰਨ੍ਹਦੇ ਬੰਨ੍ਹਦੇ, ਜਦ ਦ੍ਰਿਸ਼ਟਾ ਪਦ ਵਿਚ ਜਾ ਟਿਕੀਦਾ ਹੈ ਤਾਂ ਦ੍ਰਿਸ਼ਟੀ ਬਦਲਦੀ ਹੈ ਜੋ 'ਅਸਲੀਅਤ ਨੂੰ ਅਨੁਭਵ ਕਰਦੀ ਹੈ । 'ਜਾਣਨ' ਦੀ ਹਾਲਤ ਹਦ ਬੰਨੇ ਵਾਲੀ ਹੈ ਤੇ 'ਅਨੁਭਵ' ਦੀ ਹਦ 'ਬੇਹਦ' ਵਿਚ ਹੈ। ਇਹ ਗੱਲਾਂ ਮਾਤ੍ਰ ਨਹੀਂ" ਹਰਿਨਾਮ ਸਿਮਰਨ ਨਾਲ ਇਸ ਦੀ ਪ੍ਰਾਪਤੀ ਦਾ ਅਮਲੀ ਰਾਹ ਸਤਿਗੁਰ ਨੇ ਦਸ ਦਿੱਤਾ ਹੈ । ਜੋ ਸੰਖੇਪ ਮਾਤਰ ਉਪਰ ਕਥਿਆ ਹੈ।

ਜਿਸ ਹਾਲਤ ਵਿਚ ਅਸੀਂ ਹਾਂ ਸਾਨੂੰ ਸਮਝਣਾ ਚਾਹਯੇ ਕਿ ਅਸੀਂ ਮਨ ਬੁਧੀ ਕਰਕੇ ਐਸੇ ਟਿਕਾਣੇ ਨਹੀਂ ਹਾਂ ਕਿ ‘ਕੁਲ ਨੂੰ ਸਮਝ ਸਕੀਏ, ਜੋ ਹੋ ਰਿਹਾ ਹੈ ਸੋ ਹੁਕਮ ਹੈ, ਅਸੀ ਮਾਰਗ ਤੇ ਪੈ ਜਾਈਏ ਸਮਾਂ ਆਵੇਗਾ ਕਿ ਅਸੀ 'ਅਸਲੀਅਤ' ਨੂੰ ਅਨੁਭਵ ਕਰਾਂਗੇ । ਇਸ ਵੇਲੇ ਭਰੋਸਾ ਲੋੜੀਏ ਕਿ

ਮੀਤੁ ਕਰੈ ਸੋਈ ਹਮ ਮਾਨਾ ॥

ਮੀਤ ਕੇ ਕਰਤਬ ਕੁਸਲ ਸਮਾਨਾ ॥

ਤੁਸੀਂ ਲਿਖਦੇ ਹੋ ਕਿ ਤੁਸਾਂ ਸਤਿਸੰਗ ਕੀਤਾ ਹੈ ਅਰ ਕਿਸੇ ਮਹਾਂ ਪੁਰਖ ਨੇ ਤੁਸਾਨੂੰ ਆਖਿਆ ਹੈ ਕਿ ਚਪੇੜ ਪਿਤਾ ਪੁਤ੍ਰ ਨੂੰ ਮਾਰਦਾ ਹੈ, ਯਤੀਮ ਨੂੰ 'ਪਿਤ੍ਰੀ-ਚਪੇੜ' ਪ੍ਰਾਪਤ ਨਹੀਂ ਹੁੰਦੀ । ਜਦ ਐਸੇ ਦਿਲਾਸਾ ਦੇਣ ਵਾਲੇ ਤੇ ਇਕ ਫਿਕਰੇ ਵਿਚ ਸੁਮੱਤ ਦੇਣ ਵਾਲੇ ਮਹਾਂ ਪੁਰਖ ਦਾ ਸੰਗ ਤੁਸਾਂ ਨੂੰ ਪ੍ਰਾਪਤ ਹੈ ਤਾਂ ਡੋਲਨਾ ਕੁਛ ਨਹੀਂ ਸੰਵਾਰ ਸਕਦਾ। ਸ਼ੁਕਰ ਕਰਨਾ ਤੇ ਨਾਮ ਵਿਚ ਉਠਨਾ ਤੇ ਅੰਤਰਮੁਖ ਜੀਵਨ ਦਾ ਯਤਨ ਕਰਨਾ ਲਾਭਕਾਰੀ ਹੋ ਸਕਦਾ ਹੈ।

ਵਾਹਿਗੁਰੂ ਰਹਮਤ ਕਰੇ ਤੇ ਇਸ ਖੇਦ ਵਿਚ ਆਪ ਨੂੰ ਠੰਡ ਸ਼ਾਂਤੀ ਤੇ ਸੁਖ ਦੇਵੇ ਤੇ ਅਪਨੇ ਨੇੜੇ ਕਰੇ ।

ਆਪ ਦਾ ਹਿਤਕਾਰੀ

ਵੀਰ ਸਿੰਘ

P.S. ਉਪ੍ਰਲੀ ਗੱਲਬਾਤ ਅੰਦਰਲੇ ਜੀਵਨ ਦੀ ਹੈ । ਬਾਹਰ ਜਿਥੇ ਦੁਖ ਵਾਪਰ ਰਹੇ ਹਨ ਸਤਿਗੁਰ ਨੇ ਦੋ ਬਾਤਾਂ ਦਸੀਆਂ ਇਕ ਤਾਂ ਇਹ ਕਿ 'ਰਚਨਾ ਵਿਚ ਉਮਾਹ' ਬੀ ਹੈ । ਬਾਵਜੂਦ ਦੁਖਾਂ ਦੇ ਮਰਨੇ ਦਾ ਚਿਤ ਕਿਸੇ ਨੂੰ ਨਹੀਂ ਕਰਦਾ । ਤਾਂ ਤੇ ਜੀਉਂਦੇ ਰਹਨ ਵਿਚ ਕੋਈ ਗੱਲ ਵਾਂਛਤ ਬੀ ਹੈ ਇਸ ਲਈ ਆਪਨੇ ਜਗਤ ਨੂੰ ਢੈਂਦੀਆਂ ਕਲਾਂ ਵਿਚ ਨਹੀਂ ਸਟਿਆ, ਪਰ ਦੁਖ ਵੇਲੇ ਦੁਖ ਪੀੜਤਾਂ ਦੀ ਅਮਲੀ ਸਹਾਯਤਾ ਸਿਖਾਈ । ਸਿਖ ਅੰਦ੍ਰਲੇ ਦੇ ਟਿਕਾਉ ਨਾਲ ਖੇੜੇ ਵਿਚ ਰਹਿੰਦਾ ਹੈ ਤੇ ਜਗਤ ਪੀੜਾ ਹਰਨ ਲਈ ਸੰਸਾਰ ਸੇਵਾ ਵਿਚ ਹਥ ਵਟਾਉਂਦਾ ਹੈ।

30 / 130
Previous
Next