8
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ
ਅੰਮ੍ਰਿਤਸਰ
२੯.੬,३३
ਪਿਆਰੇ...ਜੀਓ ਤੇ...ਜੀਓ ਜੀ
ਅਚਾਨਕ ਹੀ ਡਾ: ਜੀ ਅੰਮ੍ਰਿਤਸਰ ਆਏ ਤਾਂ ਆਪਦੇ ਬਜ਼ੁਰਗ ਪਿਤਾ ਜੀ ਦੇ ਗੁਰੂ ਕੇ ਦੇਸ ਵਲ ਕਮਰਕਸੇ ਕਰ ਜਾਣ ਦੀ ਖਬਰ ਸੁਣੀ। ਇਸ ਸਰੀਰਾਂ ਵਾਲੀ ਦੁਨੀਆਂ ਵਿਚ ਸਰੀਰਕ ਵਿਛੋੜੇ ਬੜੀ ਦੁਖਦਾਈ ਗੱਲ ਹੁੰਦੀ ਹੈ, ਪਰ ਜਿਥੇ ਪਿਆਰ ਨੇ ਸਰੀਰਾਂ ਨੂੰ ਬਹੁਤ ਬਹੁਤ ਕੀਮਤੀ ਬਨਾ ਦਿਤਾ ਹੋਵੇ ਉਥੇ ਤਾਂ ਇਹ ਵਿਛੋੜਾ ਡਾਢਾ ਹੀ ਕੇਹਰ ਕਮਾਉਂਦਾ ਹੈ। ਕੁਛ ਮਿੰਟ ਇਸ ਕਰ ਕੇ ਮਨ ਡਾਢੀ ਸੋਚ ਵਿਚ ਗਿਆ ਕਿ ਬੀਬੀ ਜੀ ਤੇ ਆਪ ਦੇ ਹਿਰਦੇ ਨੂੰ ਇਸ ਵੇਲੇ ਕਿੰਨੀ ਕੁ ਪੀੜਾ ਹੋਈ ਹੌਸੀ, ਤੇ ਨਿਰੇ ਪਿਆਰ ਤੇ ਦਿਲਾਸੇ ਦੇ ਅੱਖਰ ਦੋ ਚਾਰ ਕੁਛ ਸਾਰ ਸਕਣਗੇ ਕੇ ਨਾਂਹ । ਪਰ ਕਰਤਾਰ ਨੇ ਸਾਡੀ ਬਨਾਵਟ ਵਿਚ ਦਿਲ ਤੋਂ ਦਿਲ ਨੂੰ ਰਾਹ ਹੀ ਲਿਖੇ ਯਾ ਬੋਲੇ ਵਾਕਾਂ ਦੁਆਰਾ ਹੀ ਰਖਿਆ ਹੈ। ਖ਼ਿਆਲਾਂ ਦਾ ਵਟਾਂਦਰਾ ਤੇ ਪਿਆਰ ਵਾਲੇ ਖ਼ਿਆਲਾਂ ਦੀ ਪਿਆਰ ਦੇ ਖ਼ਿਆਲ ਮੰਡਲ ਵਿਚ ਪਹੁੰਚ ਇਸੇ ਵਸੀਲੇ ਹੀ ਬਨਾਈ ਗਈ ਹੈ, ਚਾਹੇ ਜਦੋਂ ਬੰਦਗੀ ਦੇ ਰਸਤੇ ਮਨ ਦੇ ਭਾਵ ਮਨੋ ਮਨ ਬੀ ਤਾਸੀਰ ਕਰਦੇ ਹਨ ਪਰ ਵਿਦਤ ਰਾਹ ਇਹੋ ਹੀ ਹੈ । ਇਸ ਕਰ ਕੇ ਮੈਂ ਦੋ ਚਾਰ ਅਖਰ ਅਜ ਲਿਖਣ ਦਾ ਹੀਆ ਕਰ ਹੀ ਲਿਆ ਹੈ। ਗੁਰੂ ਦੀ ਮੇਹਰ ਨਾਲ ਤੁਸੀਂ ਦੋਇ ਸੁਭਾਗ ਹੋ ਜੋ ਨਾਮ ਦੇ ਰਸਤੇ ਪੁਰ ਟੁਰਨ ਵਾਲੇ ਪੰਧਾਊ ਹੋ । ਨਾਮ ਦਾ ਪ੍ਰੇਮੀ ਤੇ ਨਾਮ ਦਾ ਸਾਧਨ ਕਰਨ ਵਾਲਾ ਸਹਜੇ ਸਹਜੇ ਸਾਂਈ ਟੇਕ ਦੇ ਆਸਰੇ ਹੁੰਦਾ ਜਾਂਦਾ ਹੈ । ਨਾਮ ਦੀ ਖਿਚ ਦੇ ਦਾਇਰੇ ਵਿਚ ਨਾਂਹ ਆਏ ਮਨ ਭਟਕਦੇ ਹਨ, ਪਰ ਨਾਮ ਨਾਲ ਸਿਧੇ ਹੋ ਗਏ ਮਨ ਸੰਸਾਰ ਵਿਚ ਐਸੇ ਵੇਲਿਆਂ ਤੇ ਆਪਨੇ 'ਨਾਮ' ਦੇ 'ਨਾਮੀ' ਵਲ ਤਕਦੇ ਹਨ, ਜਿਸ ਦਾ ਇਹ ਸਾਰਾ ਸੰਸਾਰ ਖੇਲਦਾ ਅਖਾੜਾ ਹੈ।
'ਸਭੁ ਤੇਰਾ ਖੇਲੁ ਅਖਾੜਾ ਜੀਉ'
ਉਨ੍ਹਾਂ ਨੂੰ ਇਹੋ ਜਹੇ ਵਾਕਏ ਆਪੇ ਹੋਏ ਯਾ ਅਗੰਤਕ ਨਹੀਂ ਲਗਦੇ, ਉਹ ਸਮਝਦੇ ਹਨ ਕਿ ਸਾਡੇ ਨਾਮ ਦਾ ਆਧਾਰ ਪਿਆਰ ਵਾਲਾ ਪ੍ਰੀਤਮ ਹੈ ਤੇ ਉਹ ਜੋ ਕੁਛ ਕਰਦਾ ਹੈ ਕਿਸੇ ਪ੍ਰਯੋਜਨ ਲਈ ਕਰਦਾ ਹੈ, ਤੇ ਉਹ ਦਾਨਾਂ ਬੀਨਾਂ ਹੈ, ਅਸੀਂ ਉਸ ਦੀ ਸਾਰ ਜਾਣਨ ਵਿਚ ਸਮਰਥ ਨਹੀਂ, ਪਰ ਸਿਦਕ ਨਾਲ ਸਮਝਦੇ ਹਾਂ ਕਿ ਜੋ ਉਹ ਕਰਦਾ ਹੈ