Back ArrowLogo
Info
Profile
ਸੁਭਾਵ ਅਨੁਸਾਰ। ਕਿਸੇ ਕਿਹਾ ਸੁਆਦ ਦੇਹੀ ਦਾ ਧਰਮ ਹੈ । ਤਦ ਸਤਿਗੁਰਾਂ ਹਰ-ਗੋਪਾਲ ਵਲ ਤੱਕਿਆ। ਹੁਣ ਹਰਿ ਗੋਪਾਲ ਸੁਆਦ ਵਿਚ ਸੀ, ਉਹ ਸਮਝ ਚੁਕਾ ਸੀ ਕਿ ਮੈਂ ਸੁਆਦ ਵਿਚ ਹਾਂ, ਪਰ ਇਹ ਸੁਆਦ ਜੀਭ ਦਾ ਨਹੀਂ, ਕਿਉਂਕਿ ਮੈਂ ਕੁਛ ਖਾਧਾ ਨਹੀਂ। ਇਹ ਕਰਮ ਦਾ ਬੀ ਨਹੀਂ ਕਿਉਂ ਕਿ ਮੈਂ ਤਾਂ ਚੁੱਪ ਅਹਿੱਲ ਹੋਇਆ ਬੈਠਾ ਹਾਂ। ਇਹ ਸੁਆਦ ਸੁਭਾਵ ਦਾ ਭੀ ਨਹੀਂ ਕਿਉਂਕਿ ਜੋ ਕੁਝ ਇਥੇ ਅੰਮ੍ਰਿਤ ਵੇਲੇ ਵਰਤਿਆ ਹੈ ਸੋ ਉਸ ਦਾ ਮੈਨੂੰ ਸੁਭਾਵ ਨਹੀਂ ਸੀ ਪਿਆ ਹੋਇਆ। ਮੇਰੀ ਦੇਹੀ ਦੇ ਪੰਜ ਇੰਦੇ ਹਨ, ਪੰਜਾਂ ਦੁਆਰਾ ਮਨ ਰਸ ਲੈਂਦਾ ਹੈ ਪਰ ਮੇਰੇ ਸਾਰੇ ਇੰਦੇ ਅਚੱਲ ਜਹੇ ਰਹੇ ਹਨ, ਤੇ ਮਨ ਉਨ੍ਹਾਂ ਨੂੰ ਬਾਹਰ ਵਿਸ਼ਿਆ ਵੱਲ ਨਹੀਂ ਟੋਰਦਾ ਰਿਹਾ, ਸਗੋਂ ਕੰਨ ਇੰਦ੍ਰੈ ਦੁਆਰਾ ਆਏ ਅਸਰ ਨੂੰ ਲੈਕੇ ਅੰਦਰ ਜੁੜਦਾ ਰਿਹਾ ਹੈ ਤਾਂ ਤੇ ਇਹ ਦੇਹੀ ਦਾ ਰਸ ਨਹੀਂ। ਭਲਾ ਕੰਨਾਂ ਦਾ ਰਸ ਕਿਹਾ ਜਾਏ ਤੇ ਇਉਂ ਦੇਹੀ ਦਾ ਮੰਨ ਲਿਆ ਜਾਏ, ਪਰ ਮੈਂ ਅਗੇ ਰਾਗ ਕਈ ਵੇਰ ਸੁਣਿਆ ਹੈ ਨਾਚ ਡਿੱਠਾ ਹੈ, ਉਹ ਤਾਂ ਬਾਹਰ ਰਸਾ ਵਲ ਲੈ ਜਾਂਦਾ ਹੈ ਤੇ ਹੋਰ ਤਰ੍ਹਾਂ ਦੇ ਰਸ ਪੈਦਾ ਕਰਦਾ ਹੈ। ਇਹ ਕੀਰਤਨ ਆਇਆ ਤਾ ਕੰਨ ਇੰਦ੍ਰੈ ਦੇ ਰਸਤੇ ਹੈ ਪਰ ਅਸਰ ਹੋਇਆ ਹੈ ਅੰਤਰ ਮੁਖ ਹੋਣ ਦਾ, ਅੰਤਰ ਮੁਖ ਹੋਣ ਦੇ ਅਰਥ ਹਨ- ਬਾਹਰ ਦੇ ਜਗਤ ਵੱਲੋਂ ਮਨ ਦਾ ਰੁਖ ਪਲਟਣਾ, ਤੇ ਅੰਦਰ ਵਲ ਹੋਕੇ ਰਸਭੋਗ ਤੋਂ ਪਰੇ ਹੋਣਾ ਸੋ ਇਹ ਮਨ ਦਾ ਰਸ ਨਾ ਹੋਇਆ; ਇਹ ਤਾਂ ਮਨ ਨੂੰ ਮਨ ਵਿਚ ਡੋਬਣ ਦਾ ਰੁਖ ਹੈ। ਜੇ ਕਹਾਂ ਕਿ ਜੀਵ ਦਾ ਰਸ ਹੈ ਤਾਂ ਜੀਵ ਦੀ ਸ਼ੁੱਧ ਅਵਸਥਾ ਦਾ ਮੈਂ ਅਜੇ ਜਾਣੂ ਹੀ ਨਹੀਂ ਹਾਂ, ਚਾਹੇ ਰੁਖ ਇਸ ਸੁਆਦ ਦਾ ਉਸ ਪਾਸੇ ਹੈ। ਪਰ ਮੈਨੂੰ ਸੁਆਦ ਤਾਂ ਆਇਆ ਹੈ ਕਿ ਮੇਰੇ ਮਨ ਨੇ ਡੋਲਨੀ ਬੇੜੀ ਛੱਡੀ ਤੇ ਮੇਰੇ ਅਜਾਣੇ ਸਿਦਕ ਦੇ ਘਰ ਚਲਾ ਗਿਆ. ਤਦੋਂ ਕੀਰਤਨ ਨੇ ਮੇਰੇ ਅੰਦਰ ਸੁਆਦ ਬੰਨ੍ਹ ਦਿੱਤਾ, ਜਿਸਦਾ ਕਾਰਨ ਮੇਰਾ ਇੰਦ੍ਰੈ ਭੋਗ ਨਹੀਂ, ਇਹ ਰਸ ਕੋਈ ਹੋਰ ਸ਼ੈ ਹੈ ਤੇ ਕਾਰਨ ਸਿਦਕ ਹੈ। ਇਸ ਪ੍ਰਕਾਰ ਦੇ ਵੀਚਾਰ ਕਰ ਕਰਕੇ ਉਹ ਬੋਲਿਆ, ਸਤਿਗੁਰ ਜੀਉ! ਇਹ ਰਸ ਸਿਦਕ ਦਾ ਹੈ।

ਤਿਸ ਤੇ ਗੁਰ ਸੁਨਿ ਕਹਿ ਤਿਸ ਬੇਰਾ। ਪਿਤਾ ਬਿਸ਼ੰਭਰ ਦਾਸ ਜੁ ਤੇਰਾ।

ਸੁਨ ਸਿੱਖਾ! ਸਿਖ ਸਿਦਕੀ ਸੋਇ। ਕਹੁ ਤਿਸ ਸੰਗ ਮਿਲਨਿ ਜਬਿ ਹੋਇ।

ਸ੍ਰੀ ਗੁਰ ਹੁਕਮ ਜੁ ਭਾਵ ਕਾ ਦਯੋ ਜੂ ਤੇਰੇ ਪਾਸ।

ਤਿਸ ਕੋ ਲੀਨੇ ਹਮ ਅਬੇ ਕਰਹੁ ਨ ਕੈਸੇ ਆਸ। (ਸੁ:ਪ੍ਰ:)

ਤਦ ਹਰਿ ਗੋਪਾਲ ਨੇ ਕਿਹਾ ਪਾਤਸ਼ਾਹ! ਇਸਦਾ ਅਰਥ ਮੈਂ ਨਹੀਂ ਸਮਝਿਆ। ਮੈਂ ਥੀ ਆਪ ਦਾ ਸਿੱਖ ਹਾਂ, ਕ੍ਰਿਪਾ ਕਰਕੇ ਮੈਨੂੰ ਬੀ ਸਮਝਾ ਦਿਓ। ਤਦ ਆਪ ਮੁਸਕ੍ਰਾਏ ਤੇ ਬੋਲੇ- ਭਾਈ ਤੂੰ ਤਾਂ ਵੈਸ਼ਨੋ ਦਾ ਸੇਵਕ ਹੈਂ, ਸਾਡੀ ਸਿੱਖੀ ਤੂੰ ਕਦੋਂ ਪ੍ਰਾਪਤ ਕੀਤੀ ਸੀ? ਤੈਨੂੰ ਤਾਂ ਕ੍ਰਿਆਵਾਨ ਦੀ ਲੋੜ ਹੈ,

10 / 26
Previous
Next