ਭਾਈ ਸਾਡੇ ਹਰਖ ਦ੍ਵੈਖ ਨਹੀਂ,
ਉਠ, ਤੈਨੂੰ ਬਖਸਿਆ। !
-੪-
ਸਤਿਗੁਰ ਦੇ ਦਰ ਕਈ ਪ੍ਰਕਾਰ ਦੇ ਜਗ੍ਯਾਸੂ ਆਇਆ ਕਰਦੇ ਸਨ। ਇਕ ਤਾਂ ਉਹ ਹੁੰਦੇ ਸਨ ਜੋ ਦਰਸ਼ਨ ਮਾਤ੍ਰ ਨਾਲ ਨਿਹਾਲ ਹੋਕੇ ਨਾਮ ਰੰਗ ਵਿਚ ਰੰਗੇ ਜਾਂਦੇ ਸਨ। ਦੂਸਰੇ ਓਹ ਜੋ ਬਚਨ ਬਿਲਾਸ ਉਪਦੇਸ਼ ਸੁਣਕੇ ਪਤੀਜ ਜਾਂਦੇ ਤੇ ਨਾਮ ਵਿਚ ਲਗ ਜਾਂਦੇ ਸਨ। ਤੀਜੇ ਓਹ ਸਨ ਜੋ ਉਤ੍ਰ ਪ੍ਰਸ਼ਨ ਕਰਕੇ, ਨਿਸਾ ਖਾੜ ਹੋਕੇ ਸਿਦਕ ਦੇ ਘਰ ਆਉਂਦੇ ਤੇ ਨਾਮ ਵਿਚ ਰੱਤੇ ਜਾਂਦੇ ਸਨ। ਚੌਥੇ ਓਹ ਸਨ ਜੋ ਕਈ ਵੇਰ ਸੰਸੇ ਵਿਚ ਘੁੰਮ ਘੁੰਮ ਕੇ, ਉਤਰ ਪ੍ਰਸ਼ਨ ਕਰਕੇ ਫੇਰ ਤਜਰਬੇ ਵਿਚ ਕੋਈ ਨੁਹਕਰ ਖਾਕੇ ਮਾਇਆ ਦੀ ਸੂਖਮ ਨਿੰਦ੍ਰਾ ਤੋਂ ਜਾਗਕੇ ਨਾਮ ਵਿਚ ਪ੍ਰਵਿਰਤ ਹੁੰਦੇ ਸਨ। ਅਕਸਰ ਏਹ ਉੱਪਰ ਕਹੇ ਫਰਕ ਅੰਦਰਲੀ ਮਨ ਤੇ ਬੁੱਧੀ ਦੀ ਬਨਾਵਟਾਂ ਵਿਚ ਫਰਕ ਹੋਣ ਤੋਂ ਹੁੰਦੇ ਹਨ। ਨਾਲੇ ਪ੍ਰਾਪਤ ਕੀਤੀ ਵਿਦ੍ਯਾ ਤੇ ਕੀਤੀ ਸੰਗਤ ਬੀ ਮਨ ਬੁੱਧੀ ਵਿਚ ਆਪਣੇ ਅਸਰ ਪਾਉਂਦੀ ਹੈ ਤੇ ਇਸ ਤਰ੍ਹਾਂ ਦੇ ਫਰਕ ਪੈਦਾ ਹੁੰਦੇ ਹਨ। ਹਾਂ, ਕੁਛ ਏਥੋਂ ਦੇ ਤੇ ਕੁਛ ਪੂਰਬਲੇ ਸੰਸਕਾਰਾਂ ਦੀ ਖੇਡ ਹੈ। ਵਿਦ੍ਯਾ, ਸੰਗਤ, ਕਰਨੀ ਤੇ ਕਥਨੀ ਤੋਂ ਨਵੇਂ ਸੰਸਕਾਰ ਪੈਦਾ ਹੁੰਦੇ ਹਨ। ਜਾਪਦਾ ਕਿ ਹਰਿ ਗੋਪਾਲ ਕੁਛ ਇਸ ਤਰ੍ਹਾਂ ਦੇ ਮਨ ਵਾਲਾ ਸੀ ਜੋ ਸੰਸੇ ਕਰਕੇ ਬਹੁਤ ਮਲੀਨ ਸੀ ਤੇ ਨੁਹਕਰ ਖਾਕੇ ਟਿਕਾਣੇ ਆਉਣ ਵਾਲੀ ਬੁੱਧੀ ਰਖਦਾ ਸੀ।
ਗੁਰੂ ਜੀ ਤੋਂ ਬਖਸ਼ੇਂ ਦਾ ਵਾਕ ਪਾਕੇ ਹਰਿਗੋਪਾਲ ਮਹੀਨਾ ਕੁ ਹੋਰ ਅਨੰਦਪੁਰ ਰਿਹਾ। ਕੀਰਤਨ ਸੁਣਦਾ ਗੁਰ ਸਿੱਖਾਂ ਨੂੰ ਮਿਲਦਾ, ਉੱਤਰ ਪ੍ਰਸ਼ਨ ਕਰਦਾ ਤੇ ਨਿਰਸੰਸੇ ਹੁੰਦਾ ਰਿਹਾ। ਪਰੰਤੂ ਉਸ ਦੇ ਅੰਦਰ ਦੀ ਮਾਯਾ ਦੀ ਪ੍ਰੀਤ ਤੇ ਵੈਸ਼ਨਵ ਦੇ ਸੰਗ ਦਾ ਅਸਰ ਅਰ