Back ArrowLogo
Info
Profile
ਅਪਣੀ ਮਤਿ ਦਾ ਬਾਹਰ ਮੁਖੀ ਵੇਗ ਮੁੜ ਮੁੜਕੇ ਉਸ ਨੂੰ ਉਸੇ ਘੁੰਮਣ ਘੇਰ ਵਿਚ ਪਾ ਦੇਂਦੇ ਸੀ ਕਿ ਜਿਸ ਵਿਚੋਂ ਉਹ ਮਸਾਂ ਮਸਾਂ ਨਿਕਲਦਾ ਸੀ। ਅਖੀਰ ਉਸ ਨੂੰ ਘਰ ਜਾਣ ਦਾ ਉੱਦਮ ਆਇਆ ਤੇ ਕਿਸੇ ਸੁਹਣੀ ਛਿਨ ਸਤਿਗੁਰ ਤੋਂ ਚੰਗੇ ਭਾਵ ਵਿਚ ਵਿਦਾ ਹੋਇਆ। ਵਿਦਾ ਹੋਣ ਤੋਂ ਪਹਿਲਾਂ ਜੋ ਮਾਯਾ ਪੰਜ ਸੋ ਦੀ ਆਪਣੀ ਵਲੋਂ ਲਿਆਇਆ ਸੀ ਤੇ ਪਿਤਾ ਵਾਲੀ ਗੁਰੂ ਅਰਪਨ ਕਰ ਦਿੱਤੀ। ਗੁਰੂ ਜੀ ਨੇ ਪ੍ਰਸੰਨ ਹੋ ਕੇ ਪ੍ਰਸਾਦਿ ਦਿੱਤਾ ਤੇ ਇਕ ਕੜਾ ਦਿੱਤਾ ਕਿ ਇਹ ਸਾਡੀ ਨਿਸ਼ਾਨੀ ਹੈ, ਅਦਬ ਰੱਖਣਾ ਤੇ ਜੋ ਤੁਸੀਂ ਕਾਮਨਾ ਕਰੋਗੇ ਇਸ ਅਦਬ ਤੋਂ ਪੂਰਨ ਹੋਵੇਗੀ। ਭਾਉ ਦਾ ਬਚਨ ਜੋ ਤੁਸਾ ਨੂੰ ਦਿੱਤਾ, ਪਿਤਾ ਨੂੰ ਦੇ ਦੇਣਾ। ਇਸ ਛਿਨ ਸਿੱਖੀ ਭਾਵਨਾ ਵਿਚ ਮੱਥਾ ਟੇਕ ਕੇ ਹਰਿਗੋਪਾਲ ਵਿਦਾ ਹੋਇਆ।

-੫-

ਜਦੋਂ ਹਰਿਗੁਪਾਲ ਅਨੰਦ ਪੁਰ ਤੋਂ ਵਿਦਾ ਹੋਇਆ ਤਾਂ ਮਨ ਵਿਚ ਸਤਿਸੰਗ ਦੇ ਪ੍ਰਭਾਵ ਵਿਚ ਰੰਗੀ ਹੋਈ ਹਉਮੈਂ ਨੇ ਸਿਰ ਫੜਕਾਇਆ। ਸੰਸੇ ਦੀ ਸੋਟੀ ਲੈ ਕੇ ਇਸ ਹਉਂ ਨੇ ਮਨ ਨੂੰ ਤਾੜਨਾ ਅਹੰਭਿਆ ਤੇ ਮਨੋਵਾਦ ਟੁਰ ਪਿਆ:- ਹੈ! ਮੈਂ ਕੀਹ ਕੀਤਾ? ਇਤਨੀ ਭਾਰੀ ਰਕਮ ਭੇਟਾ ਕੀਤੀ ਤੇ ਲੀਤਾ ਕੀਹ, ਚਾਰ ਤੇਲੇ ਲੋਹੇ ਦਾ ਕੜਾ? ਇਹ ਕੜਾ ਕੀਹ ਸਾਰੇਗਾ? ਇਹ ਕੀਕੂੰ ਮਨੋਂ ਕਾਮਨਾ ਪੂਰਨ ਕਰੇਗਾ? ਫੇਰ ਕੀਹ ਪ੍ਰਸ਼ਾਦਿ! ਇਹ ਕੀਹ ਹੋਇਆ, ਸਾਡੇ ਘਰ ਕੜਾਹ ਬਾਪੂ ਬਨਵਾਇਆ ਹੀ ਕਰਦਾ ਹੈ। ਤੀਜੀ ਗਲ ਕੀਹ ਲਈ? ਬਚਨ ਸਿਦਕ ਦਾ* । (ਗੁਰੂ ਜੀ ਬਖਸ਼ਸ ਦੀਆ ਕੜਾ ਅਤੇ ਬਚਨ ਭਾਇ ਦਾ । ।) (ਸੇ ਸਾਖੀ) ਪੁਨਾ:- ਹੋਰ ਤਾਂ ਗੁਰੂ ਨੇ ਕੁਛ ਨਹੀਂ ਦਿੱਤਾ, ਇਕ ਸਿਖੀ ਧਰਮ ਨਿਭਣੇ ਦਾ ਬਚਨ ਦਿੱਤਾ ਹੈ। (ਤਵਾ: ਖਾ:) ਕੱਚਾ ਸੌਦਾ ਕੀਤਾ ਸਿਕਾਰ ਖੇਡਣ ਵਾਲੇ ਗੁਰੂ ਨਾਲ, ਰਾਜਸੀ ਠਾਠ ਹੈ ਜਿਸ ਦਾ। ਗੁਰੂ ਚਾਹੀਏ ਸੀ ਚੁੱਪ ਚਾਪ, ਸੁੰਨ ਮੰਡਲ ਵਿਚ ਸੁੰਨ ਮਸੁੰਨ। ਹੈ! ਮੈਂ ਕੀਹ ਪਿਆ ਸੋਚਦਾ ਹਾਂ? ਗੁਰੂ ਪਿਤਾ ਦਾ ਗੁਰੂ ਹੈ, ਗੁਰੂ ਅੰਤਰਜਾਮੀ ਹੈ. ਮੈਂ ਆਪ ਪਰਤਾਇਆ ਹੈ ਗੁਰੂ ਵਿਚ ਤੇਜ ਹੈ, ਸਤੋਗੁਣੀ ਪ੍ਰਭਾਵ ਬੀ ਹੈ, ਮੈਂ ਡਿੱਠਾ ਹੈ, ਸਤਿਸੰਗ ਹੈ। ਕੀਰਤਨ ਹੈ ਗੁਰੂ ਕੇ ਦੁਆਰੇ। ਕੀਰਤਨ ਵਿਚ ਸੁਆਦ ਹੈ, ਜੋਗੀ ਜਤੀ ਤਪੀ ਆਕੇ ਇਸ ਗੁਰੂ ਅਗੇ ਝੁਕਦੇ ਹਨ, ਫਕੀਰ ਤੇ ਪੀਰ ਸਿਜਦੇ ਕਰਦੇ ਹਨ. ਮੈਂ  ਠੀਕ ਗੁਰੂ ਲੱਧਾ ਹੈ। ਠੀਕ ਹੈ। ਹੈ ਪਰ ਦੇਖੋ ਜੀ ਕੜਾ ਕੀ ਹੋਇਆ! ਭਾਉ ਦਾ ਬਚਨ ਕੀ ਹੋਇਆ? ਮੈਂ ਤਾਂ ਰੁੜ੍ਹ ਰਿਹਾ ਹਾਂ. ਸੰਸੇ ਤੋਂ ਪਾਰ ਨਹੀਂ ਪਿਆ। ਦਰਸ਼ਨ ਨਹੀਂ ਕੋਈ ਹੋਏ, ਜੋਤਾਂ ਨਹੀ ਡਿੱਠੀਆ, ਕੌਤਕ ਨਹੀਂ ਤੱਕੇ. ਸੁੰਨ ਨਹੀਂ ਕੋਈ ਵਾਪਰੀ, ਐਵੇਂ ਧਨ ਗੁਆ  ਆਇਆ। ਵਾਹ ਵਾਹ ਮਨ ਦੀਆਂ ਮੂਰਖਤਾਈਆਂ, ਵੈਸ਼ਨਵ ਉਜੈਨ ਦਾ ਚੰਗਾ ਸੀ, ਗਿਆ ਖਾਤਰ ਕਰਦਾ ਸੀ। ਸਾਗ ਪੱੜ੍ਹ ਦਾ ਅਹਾਰੀ ਸੀ, ਖਰਚ ਕੁਛ ਨਹੀਂ ਸੀ, ਰਾਸਾਂ, ਲੀਲਾਂ, ਨਾਚ ਰੰਗ ਤੱਕੀਦੇ ਸਨ। ਪਰ ਮੈਂ ਪਤੀਜਿਆ ਓਥੇ ਬੀ ਨਹੀਂ ਸੀ। ਸੋ ਕੀਹ ਹੋਇਆ। ਹਾਇ ਪੰਜ ਸੋ ਨਾ ਮਥਾ ਟੇਕਦਾ ਧਨ ਤਾਂ ਨਿੱਗਰ ਚੀਜ਼ ਸੀ। ਵਪਾਰ ਨਾਲ ਵਧਦਾ ਸੀ,

12 / 26
Previous
Next