Back ArrowLogo
Info
Profile
ਭਾਇ ਦੇ ਬਚਨ ਨੂੰ ਕਿੱਥੇ ਰਖਾਂਗਾ? ਇਸ ਤੋਂ ਕੀਹ ਵਾਧਾ ਪਵੇਗਾ? ਇਸ ਤਰ੍ਹਾਂ ਦੀ ਮਨੋ ਕਾਮਨਾ ਵਿਚ ਹਰਿ ਗੁਪਾਲ ਚਮਕੌਰ ਪਹੁੰਚਾ। ਏਥੇ ਇਕ ਸਿਦਕੀ ਸਿਖ ਰਹਿੰਦਾ ਸੀ, ਧ੍ਯਾਨ ਸਿੰਘ ਮਾਜਰੀਆ। ਉਹ ਇਸ ਨੂੰ ਮਿਲ ਪਿਆ। ਗੁਰੂ ਕਾ ਸਿੱਖ ਜਾਣਕੇ ਉਹ ਹਰਿਗੁਪਾਲ ਨੂੰ ਘਰ ਲੈ ਗਿਆ, ਸੇਵਾ ਕੀਤੀ ਤੇ ਪ੍ਰਸਾਦਿ ਛਕਾਇਆ। ਜਾਂ ਦੁਇ ਸਤਿਸੰਗ ਦੀ ਵਾਰਤਾਲਾਪ ਕਰਨ ਲੱਗੇ ਤਾ ਗੱਲੋ ਗੱਲ ਹਰਿਗੁਪਾਲ ਨੇ ਅਪਣੇ ਮਨ ਨੂੰ ਨੰਗਾ ਕਰ ਦਿੱਤਾ। ਉਸਦੀ ਬੇ ਸਿਦਕੀ ਵਾਲੀ ਗਲ ਬਾਤ ਸੁਣਕੇ ਧ੍ਯਾਨ ਸਿੰਘ ਨੇ ਸਮਝਾਇਆ ਕਿ ਭਾਈ ਤੂੰ ਪੂਰੇ ਗੁਰੂ ਨੂੰ ਮਿਲਿਆ ਹੈ, ਉਹ ਗੁਰੂ ਗੁਰੂ ਜਯੋਤੀ। ਆਪ ਹੈ। ਜੋ ਬਚਨ ਹੋਇਆ ਹੈ ਸੋ ਅਮੋਲਕ ਦਾਤ ਹੈ, ਇਸ ਨਾਲ ਤੁਸਾਂ ਜੀ ਦਾ ਪ੍ਰੇਮ ਵਧੇਗਾ ਤੇ ਸਾਈਂ ਤਕ ਅੱਪੜੋਗੇ। ਕੜਾ ਸਤਿਗੁਰ ਦੀ ਦਾਤ ਹੈ, ਤੇ ਬਚਨ ਹੋਣ ਕਰਕੇ ਸਤ੍ਯਾ ਭਰਪੂਰ ਹੈ, ਸਿਦਕ ਦੇ ਘਰ ਰਹੇ। ਪਰ ਬਣੀਏ ਦੇ ਦਿਲ ਵਿਚ ਧਨ ਪ੍ਰੀਤੀ ਉਮਗ ਰਹੀ ਸੀ ਤੇ ਧਨ ਦਾ ਵਿਛੋੜਾ ਕਸਕਾਂ ਮਾਰ ਰਿਹਾ ਸੀ, ਉਸ ਤੇ ਕੋਈ ਅਸਰ ਨਾ ਹੋਇਆ। ਤਦ ਧ੍ਯਾਨ ਸਿੰਘ ਨੇ ਵਹੁਟੀ ਨਾਲ ਜਾਕੇ ਸਲਾਹ ਕੀਤੀ ਕਿ ਅਰਸਾ ਕੁਰਸਾ ਦੇ ਸ੍ਵਾਮੀ ਦਾ ਬਚਨ ਇਸ ਮੂਰਖ ਨੂੰ ਪੰਜ ਸੌ ਤੋਂ ਮਹਿੰਗਾ ਜਚ ਰਿਹਾ ਹੈ। ਬਚਨ ਦੀ ਕੀਮਤ ਤਾਂ ਅਮੁੱਲ ਸੀ। ਇਹ ਬਣਿਕ ਬ੍ਰਿਤੀ ਦਾ ਆਦਮੀ ਅਮੋਲਕ ਦਾਤ ਨੂੰ ਰੂਪੱਯਾਂ ਨਾਲ ਹਾੜ ਰਿਹਾ ਹੈ। ਅਮੋਲਕ ਦਾ ਮੁਲ ਕੀਹ? ਗੁਰੂ ਬਾਬੇ ਦਾ ਫੁਰਮਾਣ ਹੈ:- ਅਮੁਲੁ ਕਰਮੁ ਅਮੁਲ ਫੁਰਮਾਣੁ ਇਹ ਮੂਰਖ 'ਅਮੁਲ ਫੁਰਮਾਣੂ ਦਾ ਮੁੱਲ ਪੰਜ ਛੇ ਸੋ ਬੀ ਨਹੀਂ ਪਾ ਰਿਹਾ, ਜੇ ਤੂੰ ਕੁਛ ਮਦਦ ਕਰੇਂ ਤਾਂ ਇਹ ਗੁਰੂ ਦਾ ਅਮੋਲਕ ਫੁਰਮਾਣ ਜਿਸਨੂੰ ਰਾਜਿਆ ਦੇ ਧਨ ਬੀ ਨਹੀਂ ਖਰੀਦ ਸਕਦੇ, ਜੇ ਜਿੰਦ ਜਾਨ ਦੇਕੇ ਬੀ ਫਿਰ ਮਿਹਰ ਨਾਲ ਹੀ ਮਿਲੇ ਤਾਂ ਮਿਲੇ - ਇਸ ਦੇ ਅਪਣੇ ਪਾਏ ਮੁੱਲ ਤੋਂ ਅੱਜ ਖਰੀਦ ਲਈਏ। ਇਸ ਸਿਦਕੋਂ ਹਿੱਲੇ ਦੀ ਨੋਰ ਕੋਈ ਨਹੀਂ, ਪਰ ਅਸੀਂ ਇਸਦੀ ਧਨ ਨੁਕਸਾਨ ਕਰ ਬੈਠਣ ਦੀ ਦਿਲਗੀਰੀ ਦੂਰ ਕਰ ਦੇਈਏ। ਫਿਰ ਸਤਿਗੁਰ ਸ਼ਾਹਨਸ਼ਾਹ ਹੈ। ਉਸ ਦਰ ਦਲਤ ਕੀ ਸੈ ਹੈ? ਤੇ ਪੰਜ ਸੌ ਕੀਹ ਹੈ। ਉਹ ਤਾਂ ਮਾਇਆ ਦਾ ਆਪ ਜੁਆਮੀ ਹੈ, ਇਹ ਮੂਰਖ ਉਸ ਨੂੰ ਪੰਜ ਸੌ ਦਾ ਲੈਣਹਾਰ ਸਮਝਦਾ ਹੈ। ਅਸੀਂ ਕਿਉਂ ਇਹ ਗਲ ਬੀ ਸਹਾਰੀਏ ਕਿ ਸਾਡੇ ਸਤਿਗੁਰ ਨੂੰ ਕੋਈ ਕਹੇ ਕਿ ਮੈਂ ਪੰਜ ਸੌ ਦੇ ਆਇਆ ਹਾਂ ਤੇ ਗੁਆ ਆਇਆ ਹਾਂ। ਉਹ ਗੁਰੂ ਦਾਤਾ ਹੈ, ਇਹ ਬਨੀਆ ਕੌਣ ਹੈ ਦੇਣਹਾ?

ਬਾਣੀ ਦੀ ਪ੍ਰੇਮਣ ਤੇ ਨਾਮ ਦੀ ਰਸੀਆ ਤੇ ਗੁਰੂ ਚਰਨਾਂ ਤੋਂ ਬਲਿਹਾਰ ਸਿਦਕ ਵਾਲੀ ਬੀਬੀ ਦੇ ਨੈਣ ਭਰ ਆਏ, ਆਖਣ ਲਗੀ, ਮਾਲਕ ਜੀਓ, ਜੇ ਸਰਬੰਸ ਮੰਗੇ ਤਾਂ ਦੇ ਦਿਓ, ਪਰ ਗੁਰੂ ਕਾ ਬਚਨ ਸੱਚੇ ਪਾਤਸ਼ਾਹ ਦਾ ਅਮੁਲ ਫੁਰਮਾਣੂ ਇਸ ਪਾਸ ਨਾ ਰਹਿਣ ਦਿਓ ਇਸ ਬਣਿਕ ਬ੍ਰਿਤੀ ਵਾਲੇ ਦਾ ਪਦਾਰਥ-ਵਿਛੋੜਾ ਦੂਰ ਕਰ ਦਿਓ। ਆਹ ਲਓ ਮੇਰੇ ਗਹਿਣੇ, ਗਹਿਣੇ ਪਾ ਦਿਓ ਤੇ ਪੰਜ ਛੇ ਸੋ ਜੋ ਮੰਗੇ ਦੇ ਦਿਓ। ਪਤੀ ਜੀਓ! ਕਣਕ ਰੁਪੇ ਦੀ ਮਣ

13 / 26
Previous
Next