ਇਸ ਤਰ੍ਹਾਂ ਦੀ ਗੱਲ ਬਾਤ ਕਰਨ ਮਗਰੋਂ ਧ੍ਯਾਨ ਸਿੰਘ ਨੇ ਅਗਲੇ ਦਿਨ ਗਹਿਣੇ ਗਹਿਣੇ ਪਾਕੇ ਤੇ ਹੋਰ ਜੋਰ ਲਾਕੇ ਛੇ ਸੌ ਰੁਪਯਾ ਕੱਠਾ ਕਰ ਲਿਆ ਤੇ ਹਰਿਗੁਪਾਲ ਨੂੰ ਕਿਹਾ:-
ਸਿੱਖ ਸਿੱਖ ਕਾ ਸਤ ਵਣਜ ਸਿੱਖ ਸਿੱਖ ਕਾ ਭਾਉ। ਦਗਾ ਸਿੱਖ ਮਮ ਨਾ ਕਰੈ ਪਾਨੀ ਅੰਨ ਭਗਾਉ। ਜੇ ਪ੍ਰਤੀਤ ਗੁਰ ਵਾਕ ਪਰ ਤਾਂ ਤੂੰ ਲੇ ਘਰ ਜਾਇ। ਜੇ ਭੁਖਾ ਤੂੰ ਦਾਮ ਕਾ ਤਾਂ ਲੇ ਘਰ ਅਪਨੇ ਪਾਇ* । (ਸੋ ਸਾਖੀ)
ਅਰਥਾਤ- ਜੇ ਤੈਨੂੰ ਸਿਦਕ ਹੈ ਗੁਰੂ ਵਾਕ ਪਰ ਤਾਂ ਇਹ ਅਮੋਲਕ ਵਸਤੂ ਹੈ ਇਹ ਸੰਭਾਲਕੇ ਲੈ ਜਾਹ। ਇਹ ਕਹਿਣ ਵਿਚ ਧ੍ਯਾਨ ਸਿੰਘ ਉਸ ਤੋਂ ਧੋਖੇ ਨਾਲ ਵਸਤੂ ਨਹੀਂ ਲੈਣਾ ਚਾਹੁੰਦਾ। ਪਰ ਜੇ ਪ੍ਰਤੀਤ ਨਹੀਂ ਤੇ ਧਨ ਪਿਆਰਾ ਹੈ ਤਾਂ ਧੰਨ ਲੈ ਜਾਹ। ਇਹ ਸੁਣ ਕੇ ਹਰਿਗੋਪਾਲ ਬੋਲਿਆ:-
ਹਮ ਪ੍ਰਤੀਤ ਹੈ ਦਾਮ ਕੀ ਜੋ ਹਮ ਕੇ ਦੇ ਦੇਇ।
ਵਚਨ ਦੀਆ, ਤੂੰ ਦਾਮ ਦੇਇ, ਸਾਢੇ ਪੰਜ ਦਿਵੇਇ*। (ਸੋ ਸਾਖੀ)
ਤਾਂ ਧ੍ਯਾਨ ਸਿੰਘ ਉਠ ਗਿਆ ਛੇ ਸੋ ਰੁਪੱਯਾ ਓਸਦੇ ਅੱਗੇ ਲਿਆ ਧਰਿਆ। ਪੰਜ ਰੁਪੱਯੇ ਉਪਰ ਹੋਰ ਧਰੇ ਕਿ ਤੂੰ ਬਾਣੀਆ ਹੈਂ, ਵਯਾਜ ਸੁਧੀ ਤੇਰੀ ਰਕਮ ਤੈਨੂੰ ਪੁਜ ਗਈ। ਬਾਣੀਆਂ ਧਨ ਲੈਕੇ ਖਿੜ ਗਿਆ। ਉਸ ਜਾਤਾ ਧਿਆਨ ਸਿੰਘ ਮੂਰਖ ਹੈ, ਜੋ ਸ਼ੈ ਮੇਰੇ ਲਈ ਕਿਸੇ ਬੀ ਮੁੱਲ ਦੀ ਨਹੀਂ ਸੀ ਇਸਨੇ ਇਤਨਾ ਧਨ ਦੇਕੇ ਲੈ ਲਈ ਹੈ। ਪਰ ਅਪਣੀ ਬਣਿਕ ਬ੍ਰਿਤੀ ਨੂੰ ਨਹੀਂ ਸਮਝਦਾ ਕਿ ਜੋ ਹਰ ਸ਼ੈ ਦਾ ਮੁੱਲ ਰੁਪੱਯੇ ਵਿਚ ਗਿਣਦੀ ਹੈ, ਸੱਚੀ ਕੀਮਤ ਕੂਤ ਨੂੰ ਨਹੀਂ ਜਾਣਦੀ ਤੇ ਅਮੋਲਕ ਤੇ ਨਿਰਮੋਲਕ ਨੂੰ ਨਹੀਂ ਸਮਝਦੀ। ਕਿਥੇ ਹੋਵੇ ਸਾਲਸਰਾਇ ਕਿ ਜਿਸ ਨੇ ਗੁਰੂ ਨਾਨਕ ਦੇਵ ਜੀ ਦੇ ਲਾਲ ਨੂੰ ਤੱਕਕੇ ਮੁੱਲ ਨਾਂ