Back ArrowLogo
Info
Profile
ਕੀਹ ਤੇ ਮਹਾਂ ਪ੍ਰਸ਼ਾਦਿ ਕੀ? ਸੋ ਮੈਂ ਅਕਲ ਕੀਤੀ । ਦਿੱਤਾ ਧਨ ਮੋੜ ਲਿਆ ਤੇ ਤੁਸੀਂ ਖੁਸ਼ ਹੋਸੋ ਸੁਣਕੇ ਕਿ ਮੈਂ ਉਸੇ ਧੰਨ ਨਾਲ ਰਤਨਾਂ ਦਾ ਵਪਾਰ ਕੀਤਾ ਤੇ ਤਿੰਨ ਹਜਾਰ ਪੱਟ ਲਿਆਇਆ। ਹਾਂ। ਆਹ ਲਓ ਥੈਲੀਆਂ, ਇਨ੍ਹਾਂ ਨਾਲ ਤਾਂ ਹਜ਼ਾਰ ਕੰਮ ਸਰੇਗਾ, ਬਚਨ ਨਾਲ ਕੀਹ ਸਰਨਾ ਸੀ? ਇਹ ਸੁਣਕੇ ਪਿਤਾ ਨੇ ਕਿਹਾ:-

'ਹੇ ਸੁਤ ਕਰੋ ਧਨ ਹੈ ਨਾਸ਼।

ਕਹਾਂ ਦਰਬ ਕੋ ਉਰ ਹੰਕਾਰ।

ਜਿਸਕੋ ਬਿਨਸਤਿ ਲਗੇ ਨ ਬਾਹ!

ਸਾਚਾ ਸਤਿਗੁਰ ਪੂਰਨ ਮੇਰਾ।

ਤੇ ਦੁਰਾਸ ਧਰਿ ਉਰ ਮਹਿ ਹੇਰਾ।

ਬੁਧਿ ਉਤਾਵਲੀ ਹੈ ਬਹੁ ਤੇਰੀ।

ਮਤ ਨਿੰਦਾ ਕਰ ਸ੍ਰੀ ਪ੍ਰਭੁ ਕੇਰੀ।            (ਸੂ: ਪ੍ਰ:)

ਇਸ ਤਰ੍ਹਾਂ ਦੇ ਬਚਨ ਕਹਿਕੇ ਬਹੁਤ ਸਮਝਾਇਆ ਪਰ ਮਾਇਆ ਪ੍ਰਾਪਤੀ ਤੇ ਅਕਲ ਦੀ ਹੱਕੜ ਨੇ ਉਸ ਨੂੰ ਕੁਛ ਨਾ ਮੰਨਣ ਦਿੱਤਾ, ਸਗੋਂ ਨੇਤ ਐਸੀ ਹੋਈ ਕਿ ਜਿਉਂ ਜਿਉਂ ਉਹ ਵਿਹਾਰ ਕਰੇ, ਧਨ ਵਧੇ। ਥੋੜੇ ਚਿਰ ਵਿਚ ਉਹ ਤ੍ਰੈ ਹਜ਼ਾਰ ਦਸ ਹਜ਼ਾਰ ਬਣ ਗਿਆ। ਹੁਣ ਇਹ ਕਾਮਯਾਬੀ ਉਸਨੂੰ ਹੋਰ ਹੈਂਕੜ ਵਿਚ ਪਾ ਗਈ। ਪਰੰਤੂ ਕੁਛ ਸਮਾਂ ਕਾਮਯਾਬੀ • ਦਾ ਲੰਘਕੇ ਫੇਰ ਘਾਟੇ ਦੀ ਵਾਰੀ ਆ ਗਈ। ਹੌਲੇ ਹੌਲੇ ਪੈਰ ਪਿੱਛੇ ਪੈਣ ਲਗਾ, ਐਤਨਾ ਕਿ ਸਭ ਕੁਛ ਘਾਟਿਆਂ ਵਿਚ ਰੁੜ੍ਹ ਗਿਆ। ਉਹੋ ਅਕਲ ਜੋ ਖੱਟਦੀ ਸੀ ਤੇ ਸੋਚਦੀ ਸੀ ਕਿ ਸਭ ਮੇਰਾ ਪ੍ਰਤਾਪ ਹੈ, ਹੁਣ ਦੇਖਦੀ ਹੈ ਕਿ ਉਹੋ ਅਕਲ ਮੈਂ ਹਾਂ ਤਾਂ ਸਹੀ, ਪਰ ਮੇਰੀ ਹਰ ਸੋਚ ਹਰ ਗਿਣਤੀ ਉਲਟੀ ਪੈਂਦੀ ਹੈ ਤੇ ਘਾਟੇ ਤੇ ਘਾਟੇ ਆ ਰਹੇ ਹਨ। ਜਦ ਦਰਿੰਦ੍ਰ ਨੇ ਮੂਲੋਂ ਹੀ ਆਣ ਨੱਪਿਆ ਤਾਂ ਇਕ ਦਿਨ ਹਰਿਗੁਪਾਲ ਪਿਤਾ ਨੂੰ ਕਹਿਣ ਲੱਗਾ: ਪਿਤਾ ਜੀ ਹੁਣ ਤੁਸੀਂ ਕੋਈ ਬਾਹੁੜੀ ਕਰੋ, ਮੇਰੀ ਤਾਂ ਮੱਤ ਮਾਰੀ ਗਈ ਹੈ, ਜੋ ਵਾਧੇ ਨੂੰ ਕਰਦਾ ਹਾਂ ਓਹ ਘਾਟੇ ਦਾ ਹੋ ਢੁਕਦਾ ਹੈ। ਪੈਰ ਹਰ ਦਿਨ ਪਿੱਛੇ ਪੈ ਪੈਕੇ ਹੁਣ ਤਾਂ ਖਡ ਵਿਚ ਹੀ ਜਾ ਪਿਆ ਹਾਂ। ਕੋਈ ਰਸਤਾ ਦੱਸੋ ਜੋ ਟੁੱਕ ਜੋਗਾ ਹੋ ਜਾਵਾਂ। ਇਸਤ੍ਰੀ ਹੈ, ਬੱਚੇ ਹਨ, ਕੀਕੂੰ ਪਾਲਾਂ? ਤੁਹਾਡੀ ਸੇਵਾ ਕੀਕੂੰ ਕਰਾਂ?

ਪਿਤਾ- ਪੁੱਤ੍ਰ! ਤੂੰ ਕਿਉਂ ਸਤਿਗੁਰ ਨਾਲ ਉਦਾਸੀ ਧਾਰੀ ਹੈ? ਜੇ ਬੱਚਾ! ਆਪਣੀ ਮਤ ਜੀਵ ਦੀ ਸੰਪੂਰਨ ਹੁੰਦੀ, ਆਰ ਪਾਰ ਦੇਖ ਸਕਦੀ, ਸਾਰਾ ਕੁਛ ਚਿਹਨ ਇਸ ਰਚਨਾ ਦਾ ਅਤੇ ਕੁਦਰਤ ਦੇ ਪਿਛਵਾਰ ਦਾ ਇਸ ਦੇ ਗਿਆਨ ਵਿਚ ਆ ਸਕਦਾ ਹੁੰਦਾ ਤਾਂ ਸਾਰੇ ਬੁੱਧੀਮਾਨ ਕਾਮਯਾਬ ਹੁੰਦੇ। ਜੀਵ ਦੀ ਅਕਲ ਹੈ, ਵੀਚਾਰ ਹੈ, ਹਿੰਮਤ ਹੈ, ਮਿਹਨਤ ਹੈ, ਸਭ ਕੁਛ ਹੈ, ਪਰ ਕੋਈ ਸ਼ੈ ਈਸ਼੍ਵਰੀ ਦੀ ਬੀ ਵਿਚ ਹੈ। ਉਹ ਈਸ਼੍ਵਰੀ ਅੰਸ ਇਨਸਾਨ ਦੀ ਹਿੰਮਤ ਅਕਲ

17 / 26
Previous
Next