Back ArrowLogo
Info
Profile
ਦੀ ਬਾਣੀ ਪੜ੍ਹ ਤਾਂ ਤੈਨੂੰ ਸੋਝੀ ਪਵੇ ਨਿਰਮਲ ਨੀਲੇ ਅੰਬਰਾਂ ਵਿਚ ਉੱਡ ਰਹੇ ਨੀਲਕੰਠ* (ਆਮ ਲੋਕ ਨੀਲ ਕੰਠ ਨੂੰ ਹੀ ਗਰੁੜ ਕਹਿੰਦੇ ਹਨ। ਤਾਂਤੇ ਗਰੁੜ।) ਦੀ।

ਪੁੱਤ੍ਰ- ਕੁਛ ਇਹੋ ਜਿਹੀਆਂ ਗਲਾਂ ਅਨੰਦ ਪੁਰ ਹੁੰਦੀਆਂ ਤਾਂ ਸਨ, ਪਰ ਮੈਂ ਗਉਲੀਆ ਨਹੀਂ। ਤੁਹਾਡੇ ਅੱਜ ਦੇ ਬਚਨ ਤਾਂ ਸੁੱਤੇ ਪਿਆਂ ਦੀ ਜਾਗ ਖੁਲ੍ਹਾਉਂਦੇ ਹਨ, ਪਰ ਪਿਤਾ ਜੀ! ਫੇਰ ਜਰਵਾਣੇ ਲੋਕਾਂ ਦੀ ਕਰਨੀ ਕਿਉਂ ਮਾੜੀ ਹੋਈ, ਉਹ ਬੀ ਇਹੋ ਉੱਚੀ ਗਤੀ ਨਹੀਂ?

ਪਿਤਾ- ਜਰਵਾਣੇ ਅੰਧਕਾਰ ਵਿਚ ਹਨ. ਓਹ ਤ੍ਰਿਸ਼ਨਾ ਵਿਚ ਹਨ, ਓਹ ਆਪਣੇ ਸੁਖ ਲਈ ਦੂਸਰੇ ਦਾ ਬੁਰਾ ਕਰਦੇ ਹਨ। ਬੇਟਾ! ਓਹ ਹੰਕਾਰ ਵਿਚ ਹਨ ਤੇ ਉਨ੍ਹਾਂ ਦੇ ਕਰਮ ਕਰਤੱਬ ਸਭ ਹੰਕਾਰ ਵਿਚ ਹੁੰਦੇ ਹਨ। ਦੇਖ, ਔਰੰਗਜ਼ੇਬ ਨੇ ਪਿਤਾ ਕੈਦ ਕਰਕੇ, ਭਰਾ ਨੂੰ ਧੋਖਾ ਦੇ ਕੇ ਮਦਦਗਾਰ ਬਣਾਕੇ ਮਾਰਿਆ। ਦੂਸਰੇ ਭਰਾਵਾਂ ਨੂੰ ਕਤਲ ਕੀਤਾ। ਕਈ ਦਗੇ ਕਮਾਏ ਤੇ ਕਈ ਫਕੀਰ ਸੰਤ ਮਾਰੇ। ਪ੍ਰਜਾ ਦੁਖੀ ਹੈ, ਸੰਤ ਦੁਖੀ ਹਨ, ਧਰਮ ਵਿਚ ਧੱਕਾ ਹੈ। ਇਸ ਤਰ੍ਹਾਂ ਦੀ ਬ੍ਰਿਤੀ ਨੂੰ ਤੂੰ ਰਲਾਉਂਦਾ ਹੈ ਨਿਸ਼ਕਾਮ, ਨਿਰਵੈਰ, ਸੱਛ ਦਿਲ ਵਾਲੀ ਬ੍ਰਿਤੀ ਨਾਲ, ਜੋ ਅਪਣੇ ਆਤਮ ਸੁੱਖਾਂ ਵਿਚੋਂ ਉੱਠਕੇ ਦੀਨਾਂ ਦੀ ਰਖ੍ਯਾ ਵਾਸਤੇ ਦੁਖਾਂ ਦੀ ਨੇ ਵਿਚ ਆ ਖੜੋਂਦੀ ਹੈ। ਜਿਸ ਬ੍ਰਿਤੀ ਵਿਚ ਗੁਰੂ ਜੀ ਕੰਮ ਕਰ ਰਹੇ ਹਨ ਉਹ ਹੈ ਤ੍ਯਾਗ ਦੀ ਨੀਂਹ ਤੇ ਉੱਸਰੀ ਉਤਸਾਹ ਧ੍ਰਿਤੀ, ਜਿਸਦਾ ਨਾਮ, ਉਨ੍ਹਾਂ ਨੇ ਚੜ੍ਹਦੀਆ ਕਲਾ ਧਰਿਆ ਹੈ। ਮਤ ਬੇਟਾ, ਸਮਝੀ ਕਿ ਹੰਕਾਰੀਆ ਤੇ ਪਾਪ ਦੇ ਪਿਆਰਿਆਂ ਦੇ ਹੰਕਾਰ ਦਾ ਨਾਮ ਚੜ੍ਹਦੀਆਂ ਕਲਾਂ ਹੈ। ਤ੍ਰਿਸਨਾ ਰਹਿਤ ਪੁਰਖਾਂ ਦਾ ਕੇਵਲ ਨੇਕੀ ਲਈ ਜੋ ਕੰਮ ਕਰਨਾ ਹੈ ਉਹ ਜਿਸ ਉਮਾਹ ਵਾਲੀ ਬ੍ਰਿਤੀ ਵਿਚ ਕਰਨਾ ਹੈ, ਉਸਦਾ ਨਾਮ ਹੈ ਚੜ੍ਹਦੀਆਂ ਕਲਾਂ। ਅੰਮ੍ਰਿਤ ਵੇਲੇ ਨਾ ਜਾਗਣ ਵਾਲੇ, ਬਾਣੀ ਨਾ ਪੜ੍ਹਨ ਨਾਂ ਵੀਚਾਰਨ ਵਾਲੇ, ਪੰਜਾਂ ਵਿਚ ਖੁੱਲ੍ਹੇ ਵਿਚਰਨ ਵਾਲੇ, ਅੰਦਰ ਰਾਗ ਦੁੱਖ ਈਰਖਾ ਰੱਖਣ ਵਾਲੇ, ਨਾਮ ਦਾਨ ਇਸਨਾਨ ਵਿਚ ਢਿੱਲੇ ਲੋਕੀਂ ਆਪਣੇ ਬਫਾਉਣ ਦਾ ਨਾਮ ਜੇ ਚੜ੍ਹਦੀਆਂ ਕਲਾਂ ਰੱਖ ਲੈਣ ਤਾਂ ਇਹ ਉਹ ਜੇਹੀ ਭੁੱਲ ਹੈ ਜਿਹੋ ਜਿਹੀ ਕਿ ਢੱਠੀਆਂ ਸੁਰਤਾਂ ਵਾਲੇ ਆਪਣੇ ਨਿਤਾਣ ਪੁਣੇ ਨੂੰ ਸਹਿਨ ਸੀਲਤਾ ਕਹਿਣ ਵਿਚ ਕਰਦੇ ਹਨ।

ਪੁੱਤ੍ਰ- ਪਿਤਾ ਜੀ ਹੁਣ ਸਤਿਗੁਰੂ ਤੋਂ ਬਖਸ਼੍ਵਾ ਦਿਓ। ਹੁਣ ਸਮਝ ਪੈ ਰਹੀ ਹੈ ਤੇ ਮਨ ਆਪਣੀ ਭੁੱਲ ਵੇਖ ਰਿਹਾ ਹੈ।

ਪਿਤਾ- ਸ਼ੁਕਰ ਹੈ! ਤੇਰੇ ਵਰਗੇ ਮੂਰਖਾਂ ਨੂੰ ਦੁੱਖ ਹੀ ਦਾਰੂ ਹੋ ਢੁਕਦਾ ਹੈ। ਇਹ ਬੀ ਦਾਤੇ ਦੀ ਮਿਹਰ ਹੈ, ਪਿਆਰ ਹੈ। ਜਿਨ੍ਹਾ ਨੂੰ ਪਿਆਰ ਨਾਲ, ਉਪਦੇਸ਼ ਨਾਲ, ਪਰਚੇ ਨਾਲ ਸਮਝ ਨਾਂ ਪਵੇ ਉਨ੍ਹਾਂ ਦੀ ਮਾਯਕ ਨਿੰਦ੍ਰਾ ਖੁੱਲ੍ਹਣ ਵਾਸਤੇ ਵਾਹਿਗੁਰੂ ਉਨ੍ਹਾਂ ਨੂੰ ਦੁੱਖ ਦਾ ਝੰਝੂਣਾ ਦੇ ਦਿੰਦਾ ਹੈ। ਸ਼ੁਕਰ ਹੈ ਕਿ ਤੈਨੂੰ ਦਾਤੇ ਨੇ ਸੰਮ੍ਹਾਲਿਆ ਹੈ। ਸਮਝ ਕਿ ਇਹ ਮਿਹਰ ਹੋਈ

22 / 26
Previous
Next