Back ArrowLogo
Info
Profile
ਸਮਾਧੀ ਖੁੱਲ੍ਹੇਗੀ, ਪਰ ਏਥੇ ਉਸ ਡਿੱਠਾ ਹੁਲਾਰਾ, ਤੇਜ ਤੇ ਜਲਾਲ ਵਾਲਾ ਜਿਸ ਵਿਚ ਲੁਸ ਲੁਸ ਕਰ ਰਹੀ ਸੀ ਸਤੋਗੁਣੀ ਜਾਤੀ ਤੇ ਹਿਰਦੇ ਦਾ ਟਿਕਾਉ ਤੇ ਰੱਬੀ ਮੇਲ ਨਾਲ ਮਿਲ ਰਹੀ ਅੰਦਰਲੀ ਜੀਵਨ ਕਣੀ। ਪਰ  ਇਸਨੂੰ ਕੌਣ ਸਮਝ ਸਕੇ। ਹਰਿਗੋਪਾਲ ਡੋਲ ਗਿਆ।

ਜਾਤ ਬਾਣੀਆਂ ਗੁਰ ਜਬ ਦੇਖੇ।

ਕਲਯੋ ਰਿਦੇ ਕ੍ਰਿਯਾ ਅਵਰੇਖੇ।

ਇਹ ਕੈਸੇ ਗੁਰ? ਜਿਨ ਹਿਤ ਆਏ।

ਕੋਸ ਹਜ਼ਾਰਹੁ ਮਗ ਉਲੰਘਾਏ।

ਕ੍ਰਿਆ ਜਿਨਹੁੰ ਕੀ ਮਹਾ ਕੁਢਾਲੀ।

ਹਿੰਸਾ ਕਰਤ ਦਇਆ ਉਹ ਖਾਲੀ।

ਪੰਛੀ ਹਤਿ ਕਰਿ ਬਾਜ ਅਚਾਵੈ।

ਬਨ ਮਹਿ ਬਿਚਰਤਿ ਮ੍ਰਿਗ ਗਨ ਘਾਵੈ।* (ਸ: ਪ੍ਰ)

(ਦੇਖਕੇ ਕ੍ਰਿਯਾ ਕਲਪਿਆ, ਭਾਵਨਾ ਫਿਰ ਗਈ, ਕੈਸੇ ਗੁਰੂ ਹੈਨ? ਦਇਆ ਕਿਉਂ ਤਿਆਗੀ। (ਸੋ ਸਾਖੀ))

ਉਧਰ ਸਤਿਗੁਰਾ ਦੀ ਸਾਰੀ ਸੰਗਤ ਤੇ ਕ੍ਰਿਪਾ ਦੀ ਨਜ਼ਰ ਫਿਰਦੀ ਹਰ ਗੋਪਾਲ ਤੇ ਆ ਟਿਕੀ। ਅੰਦਰਲੀਆਂ ਸੰਸੇ ਦੀਆਂ ਲਹਿਰਾਂ ਦੇ ਨਿਸ਼ਾਨ ਚਿਹਰੇ ਤੇ ਫਿਰ ਰਹੇ ਸਨ, ਗੁਰੂ ਜੀ ਦੇਖਕੇ ਮੁਸਕ੍ਰਾਏ ਫੇਰ ਬੋਲੇ:- ਸਹੁੰ ਨਾ ਖਾਇਆ ਕਰੋ, ਨਾ ਸੱਚ ਦੀ ਨਾ ਕੂੜਦੀ, ਗੁਰੂ ਜਾਮਨ ਦੇ ਕੇ ਬੀ ਸਹੁੰ ਨਾ ਖਾਓ* । (ਸਪਥ ਨਾ ਕਰ ਗੁਰ ਸਾਹ ਪਰ ਝੂਠਾ ਟਿਕੈ ਨ ਪਾਇ। ਸਾਚਾ ਜੋਨੀ ਪਰਭੁਗੈ ਕੂਰੇ ਕੈਸਾ ਥਾਇ। (ਸੋ ਸਾਖੀ) ਪਾਪੀ ਚੋਰ ਇਕ ਪਾਪ ਕਮਾਵਦਾ ਪਰ ਦਰਬ ਹਿਰਦਾ ਬੇ ਰਹਿਮੀ ਨਾਲ ਲੋਕਾਂ ਨੂੰ ਕੁੱਟਦਾ, ਝੂਠੀ ਸਹੁੰ ਸਾਡੀ ਖਾ ਕੇ ਜੇ ਆਪਣੇ ਪਾਪ ਸੁਭਾਵ ਕਰ ਕੇ ਪੰਛੀ ਬਨ ਗਿਆ ਤੇ ਰਾਜਾ ਜਿਮ ਪਾਸ ਸਹੁੰ ਖਾਧੀ ਸੀ ਅਪਣੇ ਕਰਮਾਂ ਕਰਕੇ ਬਾਜ ਬਣ ਗਿਆ ਤੇ ਉਸ ਪੰਛੀ ਨੂੰ ਮਾਰ ਲਿਆ ਤਾਂ ਕਰਮ ਗਤ ਭੁਗਤੀ ਸਾਡਾ ਵਿਚ ਕੀਹ ਲੇਸ। ਕਰਮਾਂ ਦੇ ਗੇੜ ਮਾਰਦੇ ਤੇ ਤਸੀਹੇ ਦੇਂਦੇ ਹਨ। ਨਾ ਪਾਪ ਕਰੋ, ਨਾ ਸੁਗੰਦਾ ਖਾਓ ਤਾਂ ਫਲ ਭੋਗਣੋਂ ਬੀ ਬਚੇਗੇ। ਇਹ ਕਹਿਕੇ ਗੁਰੂ ਜੀ ਅੰਦਰ ਲੰਘੇ ਤੇ ਇਕ ਸੁਹਣੇ ਥਾ ਜਾ ਬੈਠੇ। ਸੰਗਤ ਥੀ ਜੁੜ ਬੈਠੀ। ਅਜ ਸ਼ਿਕਾਰ ਵਿਚ ਆਪਨੂੰ ਬਹੁਤ ਸਫਰ ਪਿਆ ਸੀ, ਪ੍ਰਸ਼ਾਦਿ ਦਾ ਵੇਲਾ ਬੀ ਨੇੜੇ ਸੀ ਸੋ ਓਥੇ ਹੀ ਪ੍ਰਸ਼ਾਦਿ ਮੰਗਵਾ ਲਿਆ। ਜਦ ਥਾਲ ਅੱਗੇ ਧਰਿਆ ਗਿਆ ਤਾਂ ਹਰਗੋਪਾਲ ਫੇਰ ਘਬਰਾਇਆ ਕਿ ਕਿਤੇ ਇਸ ਥਾਲ ਵਿਚੋਂ ਪ੍ਰਸ਼ਾਦਿ ਕਰਕੇ ਕੁਛ ਮੈਨੂੰ ਨਾ ਦੇ ਦੇਣ। ਯਾ ਜੇ ਰੋਟੀ ਖਾਣ ਵੇਲੇ ਮੇਰੇ ਭੋਜਨ ਵਿਚ ਮਹਾਂ ਪ੍ਰਸ਼ਾਦਿ ਆ ਗਿਆ ਤਾਂ ਮੈਂ ਕੀਕੂੰ ਖਾਵਾਂਗਾ। ਹੋਵੇ ਨਾ ਤਾਂ ਮੈਨੂੰ ਪ੍ਰਸ਼ਾਦਿ ਨਾ ਮਿਲੇ। ਗੁਰੂ ਜੀ ਜੋ ਸਿੱਖਾਂ ਨੂੰ ਸੰਸੇ ਤੋਂ ਪਾਰ ਕਰਦੇ ਸਨ, ਹਰਗੋਪਾਲ ਦੇ ਦਿਲ ਤ੍ਰੰਗਾਂ ਨੂੰ ਤੱਕ ਰਹੇ ਸਨ, ਰਸੋਈਏ

6 / 26
Previous
Next