ਪੁੱਤ੍ਰ : ਕਿਵੇਂ ਸਮਝਾਂ, ਕਿਵੇਂ ਕਰਾ? ਕਿਸੇ ਤ੍ਰੀਕੇ ਨਾਲ ਸਮਝਾਓ।
ਪਿਤਾ : ਬੇਟਾ ਕਿੰਨਾ ਸਮਝੋ, ਤਲਵਰੀਆ ਤਾਂ ਗੱਤਕੇ ਫੜੇ ਤੇ ਪਿੜ ਵਿਚ ਉਤਰੇ ਬਿਨਾਂ ਨਹੀਂ ਬਣ ਸਕੀਦਾ। ਕਰਨੀ ਦੇ ਮੈਦਾਨ ਵਿਚ ਉਤਰ, ਘਾਲ ਕਰ, ਜਾਹ ਅਨੰਦਪੁਰ।
ਪੁੱਤ੍ਰ : ਹੱਛਾ ਪਿਤਾ ਜੀ, ਤੁਹਾਡਾ ਹੁਕਮ ਤੇ ਅੰਦਰਲੀ ਭੁੱਖ ਹੁਣ ਟਿਕਣ ਨਹੀਂ ਦੇਂਦੇ, ਸੋ ਹੁਣ ਮੇਰੀ ਤਯਾਰੀ ਟੁਰਨ ਦੀ ਕਰ ਦਿਓ।
ਪਿਤਾ : ਬੇਟਾ ਧਰਮਸਾਲੇ ਸਾਧੂ ਤੇ ਕੁਛ ਗ੍ਰਿਹਸਤੀ ਕੱਠੇ ਹੋ ਰਹੇ ਹਨ। ਦੱਖਣ ਵੱਲੋਂ ਬੀ ਕਈ ਆਏ ਹਨ। ਸੁਹਣਾ ਸੰਗ ਹੈ। ਸਭਨਾ ਨੇ ਗੁਰੂ ਕੇ ਦੁਆਰੇ ਜਾਣਾ ਹੈ। ਸੰਗ ਦੇ ਨਾਲ ਤੂੰ ਬੀ ਹਲ ਜਾਹ, ਸੰਗ ਵਿਚ ਸਫਰ ਦਾ ਖਤਰਾ ਘਟ ਜਾਂਦਾ ਹੈ।
ਐਉਂ ਗਲਾਂ ਬਾਤਾਂ ਕਈ ਵਾਰ ਹੋ ਕੇ ਹਰ ਗੋਪਾਲ ਅਨੰਦਪੁਰ ਸਾਹਿਬਾਂ ਦੇ ਦਰਸ਼ਨਾ ਲਈ ਤਿਆਰ ਹੋ ਗਿਆ, ਤੇ ਇਕ ਦਿਨ ਟੁਰ ਹੀ ਪਿਆ। ਸੌ ਰੁਪੱਯਾ ਪਿਤਾ ਨੇ ਮੱਥਾ ਟੇਕਣ ਲਈ ਅਪਣੀ ਵੱਲੋ ਦਿੱਤਾ ਤੇ ਉਸ ਬੀ ਦੇਖੀ ਮਾਯਾ ਭੇਟ ਕਰਨ ਲਈ ਨਾਲ ਲੈ ਲਈ।
-२-
ਆ ਰਹੇ ਹਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਘੋੜੇ ਤੇ ਚੜ੍ਹੇ ਬਨਾਂ ਤੋਂ ਸ਼ਿਕਾਰ ਖੇਲਕੇ। ਆਨੰਦਪੁਰ ਵਿਚ ਆਏ, ਅਪਣੇ ਦਰਬਾਰ ਦੇ ਬਾਹਰ ਘੋੜੇ ਤੋਂ ਉਤਰੇ। ਸੰਗਤ ਖੜੀ ਹੈ ਦਰਸ਼ਨ ਨੂੰ। ਕਿਤਨੇ ਬਨ ਦੇ ਜੰਤੂ ਤੇ ਪੰਛੀ ਸ਼ਿਕਾਰੇ ਹੋਏ ਨਾਲ ਆਏ ਹਨ। ਸਰੀਰ ਜਬ੍ਹੇ ਤੇ ਤੇਜ ਵਾਲਾ ਹੈ, ਨੈਣਾਂ ਤੋਂ ਪ੍ਰਤਾਪ ਬਰਸਦਾ ਹੈ। ਦਰਸ਼ਨ ਕਰਨ ਵਾਲਿਆਂ ਵਿਚ ਦੱਖਣ ਵਲੋਂ ਆਈ ਸੰਗਤ ਗ੍ਰਿਹਸਤੀ ਤੇ ਸਾਧੂ ਬੀ ਸਾਰੇ ਖੜੇ ਹਨ। ਹਰਿ ਗੋਪਾਲ ਬੀ ਪੜਾ ਹੈ। ਉਹ ਮਨ ਵਿਚ ਧਿਆਨ ਬੰਨ੍ਹਦਾ ਆਇਆ ਸੀ ਕਿ ਗੁਰੂ ਉਸ ਨੂੰ ਕੋਈ ਕੰਦਰਾ ਵਿਚ ਬੈਠੀ ਤਪਾਂ ਨਾਲ ਸੁੱਕ ਕੇ ਪਿੰਜਰ ਸਮਾਨ ਹੋ ਗਈ ਤਪੋ ਮੂਰਤੀ ਦਿੱਸੇਗੀ ਸ਼ਾਂਤੀ ਤੇ ਚੁੱਪ ਤੇ ਅਛੇੜ ਹਾਲਤ ਹੋਵੇਗੀ, ਨੈਣ ਬੰਦ ਹੋਣਗੇ ਤੇ ਲੰਮਾ ਸਾਹ ਲਿਆ ਬੀ ਉਸ ਦੀ
ਜਾਤ ਬਾਣੀਆਂ ਗੁਰ ਜਬ ਦੇਖੇ।
ਕਲਯੋ ਰਿਦੇ ਕ੍ਰਿਯਾ ਅਵਰੇਖੇ।
ਇਹ ਕੈਸੇ ਗੁਰ? ਜਿਨ ਹਿਤ ਆਏ।
ਕੋਸ ਹਜ਼ਾਰਹੁ ਮਗ ਉਲੰਘਾਏ।
ਕ੍ਰਿਆ ਜਿਨਹੁੰ ਕੀ ਮਹਾ ਕੁਢਾਲੀ।
ਹਿੰਸਾ ਕਰਤ ਦਇਆ ਉਹ ਖਾਲੀ।
ਪੰਛੀ ਹਤਿ ਕਰਿ ਬਾਜ ਅਚਾਵੈ।
ਬਨ ਮਹਿ ਬਿਚਰਤਿ ਮ੍ਰਿਗ ਗਨ ਘਾਵੈ।* (ਸ: ਪ੍ਰ)
(ਦੇਖਕੇ ਕ੍ਰਿਯਾ ਕਲਪਿਆ, ਭਾਵਨਾ ਫਿਰ ਗਈ, ਕੈਸੇ ਗੁਰੂ ਹੈਨ? ਦਇਆ ਕਿਉਂ ਤਿਆਗੀ। (ਸੋ ਸਾਖੀ))
ਉਧਰ ਸਤਿਗੁਰਾ ਦੀ ਸਾਰੀ ਸੰਗਤ ਤੇ ਕ੍ਰਿਪਾ ਦੀ ਨਜ਼ਰ ਫਿਰਦੀ ਹਰ ਗੋਪਾਲ ਤੇ ਆ ਟਿਕੀ। ਅੰਦਰਲੀਆਂ ਸੰਸੇ ਦੀਆਂ ਲਹਿਰਾਂ ਦੇ ਨਿਸ਼ਾਨ ਚਿਹਰੇ ਤੇ ਫਿਰ ਰਹੇ ਸਨ, ਗੁਰੂ ਜੀ ਦੇਖਕੇ ਮੁਸਕ੍ਰਾਏ ਫੇਰ ਬੋਲੇ:- ਸਹੁੰ ਨਾ ਖਾਇਆ ਕਰੋ, ਨਾ ਸੱਚ ਦੀ ਨਾ ਕੂੜਦੀ, ਗੁਰੂ ਜਾਮਨ ਦੇ ਕੇ ਬੀ ਸਹੁੰ ਨਾ ਖਾਓ* । (ਸਪਥ ਨਾ ਕਰ ਗੁਰ ਸਾਹ ਪਰ ਝੂਠਾ ਟਿਕੈ ਨ ਪਾਇ। ਸਾਚਾ ਜੋਨੀ ਪਰਭੁਗੈ ਕੂਰੇ ਕੈਸਾ ਥਾਇ। (ਸੋ ਸਾਖੀ) ਪਾਪੀ ਚੋਰ ਇਕ ਪਾਪ ਕਮਾਵਦਾ ਪਰ ਦਰਬ ਹਿਰਦਾ ਬੇ ਰਹਿਮੀ ਨਾਲ ਲੋਕਾਂ ਨੂੰ ਕੁੱਟਦਾ, ਝੂਠੀ ਸਹੁੰ ਸਾਡੀ ਖਾ ਕੇ ਜੇ ਆਪਣੇ ਪਾਪ ਸੁਭਾਵ ਕਰ ਕੇ ਪੰਛੀ ਬਨ ਗਿਆ ਤੇ ਰਾਜਾ ਜਿਮ ਪਾਸ ਸਹੁੰ ਖਾਧੀ ਸੀ ਅਪਣੇ ਕਰਮਾਂ ਕਰਕੇ ਬਾਜ ਬਣ ਗਿਆ ਤੇ ਉਸ ਪੰਛੀ ਨੂੰ ਮਾਰ ਲਿਆ ਤਾਂ ਕਰਮ ਗਤ ਭੁਗਤੀ ਸਾਡਾ ਵਿਚ ਕੀਹ ਲੇਸ। ਕਰਮਾਂ ਦੇ ਗੇੜ ਮਾਰਦੇ ਤੇ ਤਸੀਹੇ ਦੇਂਦੇ ਹਨ। ਨਾ ਪਾਪ ਕਰੋ, ਨਾ ਸੁਗੰਦਾ ਖਾਓ ਤਾਂ ਫਲ ਭੋਗਣੋਂ ਬੀ ਬਚੇਗੇ। ਇਹ ਕਹਿਕੇ ਗੁਰੂ ਜੀ ਅੰਦਰ ਲੰਘੇ ਤੇ ਇਕ ਸੁਹਣੇ ਥਾ ਜਾ ਬੈਠੇ। ਸੰਗਤ ਥੀ ਜੁੜ ਬੈਠੀ। ਅਜ ਸ਼ਿਕਾਰ ਵਿਚ ਆਪਨੂੰ ਬਹੁਤ ਸਫਰ ਪਿਆ ਸੀ, ਪ੍ਰਸ਼ਾਦਿ ਦਾ ਵੇਲਾ ਬੀ ਨੇੜੇ ਸੀ ਸੋ ਓਥੇ ਹੀ ਪ੍ਰਸ਼ਾਦਿ ਮੰਗਵਾ ਲਿਆ। ਜਦ ਥਾਲ ਅੱਗੇ ਧਰਿਆ ਗਿਆ ਤਾਂ ਹਰਗੋਪਾਲ ਫੇਰ ਘਬਰਾਇਆ ਕਿ ਕਿਤੇ ਇਸ ਥਾਲ ਵਿਚੋਂ ਪ੍ਰਸ਼ਾਦਿ ਕਰਕੇ ਕੁਛ ਮੈਨੂੰ ਨਾ ਦੇ ਦੇਣ। ਯਾ ਜੇ ਰੋਟੀ ਖਾਣ ਵੇਲੇ ਮੇਰੇ ਭੋਜਨ ਵਿਚ ਮਹਾਂ ਪ੍ਰਸ਼ਾਦਿ ਆ ਗਿਆ ਤਾਂ ਮੈਂ ਕੀਕੂੰ ਖਾਵਾਂਗਾ। ਹੋਵੇ ਨਾ ਤਾਂ ਮੈਨੂੰ ਪ੍ਰਸ਼ਾਦਿ ਨਾ ਮਿਲੇ। ਗੁਰੂ ਜੀ ਜੋ ਸਿੱਖਾਂ ਨੂੰ ਸੰਸੇ ਤੋਂ ਪਾਰ ਕਰਦੇ ਸਨ, ਹਰਗੋਪਾਲ ਦੇ ਦਿਲ ਤ੍ਰੰਗਾਂ ਨੂੰ ਤੱਕ ਰਹੇ ਸਨ, ਰਸੋਈਏ
- ३-
ਸਾਰੇ ਵੇਲੇ ਵੇਲੇ ਹੀ ਹਨ, ਕਾਲ ਦੀ ਗਤੀ ਹੈ, ਜੋ ਚੱਲ ਰਿਹਾ ਹੈ ਤੇ ਚਲਦਾ ਸਹੀ ਨਹੀਂ ਹੁੰਦਾ ਤੇ ਜਿਸਦੀ ਚਾਲ ਵਿਚ ਹੀ ਸੰਸਾਰ ਚਲ ਰਿਹਾ ਹੈ। ਪਰ ਵੇਲਿਆਂ ਵਿਚ ਫਰਕ ਬੀ ਹੈ। ਦੁਪਹਿਰਾਂ ਗਰਮ ਹਨ, ਬ੍ਰਿਤੀ ਸੂਰਜ ਚੜੇ ਖਿੰਡਦੀ ਹੈ, ਸੰਧ੍ਯਾ ਵੇਲੇ ਮਨ ਮੁੜਦਾ ਹੈ, ਰਾਤ ਨੂੰ ਠੰਢ ਉਤਰਦੀ ਹੈ। ਤਿਵੇਂ ਪਿਛਲੀ ਰਾਤ ਸੀਤਲ ਹੈ, ਮਾਨੋਂ ਝਿੰਮ ਝਿੰਮ ਅੰਮ੍ਰਿਤ ਵਰਸਦਾ ਹੈ, ਮਨੁਖ ਸੁੱਤੇ ਪਏ ਹਨ, ਪੰਛੀ ਅਰਾਮ ਵਿਚ ਹਨ, ਕੁਦਰਤ ਟਿਕੀ ਹੋਈ ਭਾਸਦੀ ਹੈ, ਗਰਮੀ ਦੀ ਥਾਂ ਸੀਤਲਤਾਈ ਲੈਂਦੀ ਹੈ। ਇਸ ਵੇਲੇ ਜੇ ਕੋਈ ਮਨ ਨੂੰ ਮਨ ਵਿਚ ਜੋੜੇ ਤਾਂ ਵੇਲਾ ਅੰਮ੍ਰਿਤ ਹੋ ਭਾਸਦਾ ਹੈ। ਮਨੁੱਖ ਰੋਟੀ ਖਾਕੇ ਰਾਤ ਨੂੰ ਸੌ ਜਾਂਦਾ ਹੈ । ਖਾਧਾ ਹਜ਼ਮ ਹੋਕੇ ਉਸਦੇ ਸੂਖਮ ਰਸ ਬਣਕੇ ਪਿਛਲੀ ਰਾਤ ਤਕ ਸਾਰੇ ਸਰੀਰ ਵਿਚ ਫਿਰ ਜਾਂਦੇ ਹਨ, ਉਸ ਵੇਲੇ ਸਰੀਰ ਅਪਣੇ ਸੁਤੇ ਬਲ ਵਿਚ ਹੁੰਦਾ ਹੈ। ਰਾਤ ਸੌ ਲੈਣ ਕਰਕੇ ਸ੍ਰੀਰ ਦਾ ਥਕਾਨ
ਹਾਂ ਜੀ ਇਹੋ ਸੁਭਾਗ ਵੇਲਾ ਹੈ। ਕੁਦਰਤ ਚੁਪਚਾਨ ਖੜੀ ਹੈ। ਟਿਕਾਉ ਹੈ, ਸੁਹਾਉ ਹੈ, ਸਾਹਿਬਾਂ ਦੇ ਦਰਬਾਰ ਆਸਾ ਦੀ ਵਾਰ ਲਗ ਰਹੀ ਹੈ, ਕੀਰਤਨ ਹੋ ਰਿਹਾ ਹੈ। ਹੁਣ ਵੇਲਾ ਹੋ ਗਿਆ ਹੈ ਹੋਰ ਸਵੇਰਾਂ ਦਾ, ਪਰ ਅਜੇ ਹਨੇਰਾ ਹੈ, ਅਜੇ ਰਾਤ ਹੈ, ਇਸ ਵੇਲੇ ਆਉਂਦੇ ਹੁੰਦੇ ਸਨ ਦੀਵਾਨ ਵਿਚ ਆਪ ਸ੍ਰੀ ਗੁਰੂ ਜੀ- ਸਾਰੇ ਗੁਰੂ ਸਾਹਿਬ*। (ਉਹੋ ਰਹੁਰੀਤ ਜਾਰੀ ਹੈ ਹੁਣ ਤਕ, ਸ੍ਰੀ ਹਰਿ ਮੰਦਰ ਜੀ ਵਿਚ ਉਸੇ ਵੇਲੇ ਆਉਂਦੀ ਹੈ ਅਸਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ) ਅਜ ਬੀ ਸਾਹਿਬ ਉਸੇ ਵੇਲੇ ਆਪ ਆਏ ਤੇ ਅਪਣੇ ਤਖਤ ਤੇ ਬਿਰਾਜ ਗਏ। ਕੀਰਤਨ ਹੋ ਰਿਹਾ ਹੈ, ਮਾਨੋ ਰਸ ਰੰਗ ਭਰੀਆਂ ਸੁਰਾਂ ਦੇ ਮੇਲ ਤੋਂ ਬਣੀ ਇਕਸਰਤਾ ਦੀ ਬਰਫ ਦੇ ਰੂੰ ਗੁਹੜੇ ਮਲਕੜੇ ਮਲਕੜੇ ਪੈ ਰਹੇ ਹਨ ਮਨ ਉਤੇ। ਸਾਰੇ ਸੀਤਲਤਾਈ ਤੇ ਟਿਕਾਉ ਵਿਚ ਟਿਕ ਰਹੇ ਹਨ। ਰਾਗੀ ਸਿੰਘ ਵਾਰ ਤੇ ਛੱਕੇ ਗਾਉਂਦੇ ਹੁਣ ਇਕ ਸ਼ਬਦ ਦੀ ਰੰਗਤ ਵਿਚ ਆਏ, ਉਸ ਵਿਚ ਮਾਨੋ ਨਾਮ ਦਾ ਰਾਹ ਅੰਕਿਤ ਵੇਖਿਓ ਨੇ ਉਸ ਛਿਨ, ਇਉਂ ਕੁਛ ਵਿਚਾਰਕੇ ਉਸ ਨੂੰ ਕੀਰਤਨ ਵਿਚ ਪ੍ਰਕਾਸ਼ ਦੇਣ ਲਈ ਝੁਕ ਪਏ ਰਾਗੀ ਅਲਾਪ ਵਲ। ਛੇੜ ਦਿੱਤਾ ਨੇ ਮਿੱਠਾ ਮਿੱਠਾ ਅਲਾਪ ਭੈਰਵੀ ਦਾ, - ਹਾਂ ਅਲਾਪ ਹੋ ਰਿਹਾ ਹੈ ਭੈਰਵੀ ਰਾਗ ਦਾ, ਈਸ਼੍ਵਰ ਆਰਾਧਨ ਦੀ ਤਾਸੀਰ ਵਾਲੀ ਭੈਰਵੀ। ਨਿਰਾ ਅਲਾਪ ਕਿੱਡੀ ਦੂਰ ਬਰੀਕੀ ਵਿਚ ਪ੍ਰੋ ਦਿੰਦਾ ਹੈ ਮਨ ਨੂੰ ਭਾਵ ਵਿਚ। ਏਕਾਗਰਤਾ ਦਾ ਰਸ ਬੰਨ੍ਹਣ ਵਿਚ ਅਲਾਪ ਦਾ ਅਜਰ ਅਕੱਥ ਹੈ। ਕੁਛ ਚਿਰ ਅਲਾਪ ਦਾ ਰੰਗ ਬੰਨ੍ਹਕੇ ਹੁਣ ਰਾਗੀ ਸਿੰਘ ਤਾਲ ਵਿਚ ਆ ਗਏ, ਲਗੇ ਭੈਰਵੀ ਤਾਰ ਵਿਚ ਵਜਾਉਣ, ਬੈਠਵੀਂ ਲੈ ਵਿਚ, ਹਾਂ ਲਗੇ ਝੂੰਮਾਂ ਪੈਦਾ ਕਰਨ। ਕੁਛ ਚਿਰ ਮਗਰੋਂ ਫਿਰ ਹੁਣ ਖੁੱਲ੍ਹ ਪਏ ਗਲੇ, ਇਲਾਹੀ ਸੁੰਦਰਤਾ ਦੇ ਜਾਣੂ ਗਲੇ, ਗੁਰਬਾਣੀ ਆਈ ਰਾਗ ਵਿਚ, ਕੀਰਤਨ ਹੋ ਗਿਆ ਇਕ ਗੁਰੂ ਉਚਾਰੇ ਸਬਦ ਦਾ, ਜਿਸ ਸ਼ਬਦ ਦਾ ਭਾਵ ਕਿ ਨਾਮ ਦੀ ਤਾਸੀਰ ਨੂੰ ਵਰਣਨ ਕਰਦਾ ਨਾਮ ਵਿਚ ਪ੍ਰੋ ਲੈਂਦਾ ਹੈ ਰਸੀਏ ਦੇ ਮਨ
'ਜਪਿ ਮਨ ਸਤਿਨਾਮੁ ਸਦਾ ਸਤਿਨਾਮੁ।। ਇਹ ਪਹਿਲੀ ਤੁਕ ਪੜ੍ਹੀਓ ਨੇ ਬੈਠਵੀਂ ਲਯ ਤੇ ਠਹਿਰਾਉ ਵਾਲੇ ਉਚਾਰ ਨਾਲ ਕਿ ਸਤਿਨਾਮ ਇਕ ਰਸਮਯ ਰੰਗ ਬਣਕੇ ਥਰਕਦਾ। ਖਿੱਚਾ ਪਾਉਂਦਾ ਮਾਨੋ ਦਿੱਸਣ ਲੱਗ ਗਿਆ। ਹਾਂ ਸ਼ਬਦ ਦਾ ਰਾਗ ਸੀ ਤਾਂ ਧਨਾਸਰੀ, ਪਰ ਵੇਲਾ ਸਵੇਰਾ ਦਾ ਹੋਣ ਕਰਕੇ ਰਾਗੀ ਸਿੰਘਾ ਨੇ ਭੈਰਵੀ ਦੀ ਈਸ਼ਰ ਵਲ ਰਾਗ ਤੋ ਜਗਤ ਤੋਂ ਵੈਰਾਗ ਵਾਲੀ ਥ੍ਰਾੱਟ ਨਾਲ ਭਰੀ ਮੋਤੀਆਂ ਝਾਲ ਵਾਲੀ ਭੈਰਵੀਂ ਵਿਚ ਇਸ ਨੂੰ ਗਾਵਿਆ। ਫੇਰ ਗਾਵੇਂ - ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ।। ਇਸ ਤੁਕ ਨਾਲ ਰਸ ਬੰਨ੍ਹਕੇ ਰਾਗੀ ਸਿੰਘ ਫੇਰ ਸਾਜ਼ਾ ਦੇ ਅਲਾਪ ਵਿਚ ਮਗਨ ਹੋ ਗਏ, ਸੰਗਤ ਬੀ ਮਗਰੇ ਮਗਰ ਸੁਰਤ ਨੂੰ ਮਗਨ ਕਰ ਬੈਠੀ ਨਾਮ ਰਸ ਵਿਚ। ਹੁਣ ਫਿਰ ਕੋਇਲ ਕੂ ਉਠੀ, "ਇਛਾ ਪੂਰਕੁ ਸਰਬ ਸੁਖ ਦਾਤਾ ਹਰਿ ਜਾਕੈ ਵਸਿ ਹੇ ਕਾਮਧੇਨਾ । ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ। । ਫੇਰ ਰਹਾਉ ਦੀ ਤਕ।
ਇਨ੍ਹਾਂ ਤੁਕਾਂ ਦੇ ਉੱਚਾਰ ਨਾਲ ਵਾਹਿਗੁਰੂ ਦਾ ਵਜੂਦ ਸਾਮਰਤਖ ਮਾਨੋਂ ਦਿਖਾਕੇ ਫੇਰ ਆਏ ਜਪਿ ਮਨ ਸਤਿਨਾਮੁ ਸਦਾ ਸਤਿਨਾਮੁ, ਰਹਾਉ ਵਾਲੀ ਤੁਕ ਦੇ ਗਾਇਨ ਤੇ। ਫਿਰ ਹੁਣ ਅਲਾਪ ਵਿਚ ਟੁੱਬਾਂ ਲਾਕੇ ਰਾਗੀ ਸਿੰਘ ਨਵੀਂ ਤੁਕ ਸ਼ਬਦ ਦੀ ਲੈਕੇ ਆਏ ਹਨ:-
ਜਹ ਹਰਿ ਸਿਮਰਨੁ ਭਇਆ ਤਹ ਉਪਾਧਿ
ਗਤੁ ਕੀਨੀ ਵਡਭਾਗੀ ਹਰਿ ਜਪਨਾ।।
ਫਿਰ ਗਾਵੇ:-
' ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ
ਜਪਿ ਹਰਿ ਭਵਜਲੁ ਤਰਨਾ । ॥੩॥੬॥॥੧੨।।
ਇਸ ਸ਼ਬਦ ਦੇ ਕੀਰਤਨ ਨੇ ਉਹ ਰਸ ਰੰਗ ਬੱਧਾ ਕਿ ਹਰਿ ਗੋਪਾਲ ਇਕ ਵੇਰ ਤਾਂ ਝੂਮ ਉਠਿਆ, ਉਸ ਨੂੰ ਪਤਾ ਨਾਂ ਰਿਹਾ ਕਿ ਮੈਂ ਕਿੱਥੇ ਹਾਂ। ਸਾਰੇ ਸਰੀਰ ਵਿਚੋਂ ਠੰਢ ਠੰਢ ਲੰਘ ਗਈ ਤੇ ਸੁਆਦ ਸੁਆਦ ਆ ਗਿਆ। ਝੂੰਮ ਤਾਂ ਕੀਰਤਨ ਮਗਰੋਂ ਘਟ ਗਈ ਪਰ ਕੁਛ ਹਲਕਾਪਨ ਤੇ ਸੁਆਦ ਜਾਰੀ ਰਿਹਾ। ਆਸਾ ਦੀ ਵਾਰ ਦਾ ਭੋਗ ਪੈ ਗਿਆ. ਸੰਗਤਾਂ ਪੇਸ਼ ਹੋਈਆਂ, ਆਪੋ ਆਪਣੇ ਮਨੋਰਥ ਦੱਸ ਕੇ ਤੇ ਅਸੀਸਾਂ ਮਿਹਰਾਂ ਲੈਕੇ ਸੁਖੀ ਹੋਈਆਂ। ਹਰਿਗੋਪਾਲ ਦੀ ਅਰਜ਼ ਕਰਨ ਦੀ ਵਾਰੀ ਆਈ ਸੀ ਕਿ ਸਤਿਗੁਰ ਬੋਲੇ ਸਿਖੇ ਸੁਆਦ ਸਾਰੇ ਮਨ ਦੇ ਕਿ ਹੋਰ ਦੇ? ਤਾਂ-ਇਕ ਸਿਖ ਬੋਲਿਆ 'ਸੁਆਦ, ਪਾਤਸ਼ਾਹ! ਜੀਭ ਦੇਂ। ਦੂਸਰੇ ਨੇ ਕਿਹਾ 'ਸੁਆਦ ਕਰਮ ਦੇਂ, ਕਿਸੇ ਨੇ ਕਿਹਾ ਸੁਆਦ ਜੀਵ ਦੇਂ, ਕਿਸੇ ਨੇ ਕਿਹਾ 'ਸੁਆਦ