'ਜਪਿ ਮਨ ਸਤਿਨਾਮੁ ਸਦਾ ਸਤਿਨਾਮੁ।। ਇਹ ਪਹਿਲੀ ਤੁਕ ਪੜ੍ਹੀਓ ਨੇ ਬੈਠਵੀਂ ਲਯ ਤੇ ਠਹਿਰਾਉ ਵਾਲੇ ਉਚਾਰ ਨਾਲ ਕਿ ਸਤਿਨਾਮ ਇਕ ਰਸਮਯ ਰੰਗ ਬਣਕੇ ਥਰਕਦਾ। ਖਿੱਚਾ ਪਾਉਂਦਾ ਮਾਨੋ ਦਿੱਸਣ ਲੱਗ ਗਿਆ। ਹਾਂ ਸ਼ਬਦ ਦਾ ਰਾਗ ਸੀ ਤਾਂ ਧਨਾਸਰੀ, ਪਰ ਵੇਲਾ ਸਵੇਰਾ ਦਾ ਹੋਣ ਕਰਕੇ ਰਾਗੀ ਸਿੰਘਾ ਨੇ ਭੈਰਵੀ ਦੀ ਈਸ਼ਰ ਵਲ ਰਾਗ ਤੋ ਜਗਤ ਤੋਂ ਵੈਰਾਗ ਵਾਲੀ ਥ੍ਰਾੱਟ ਨਾਲ ਭਰੀ ਮੋਤੀਆਂ ਝਾਲ ਵਾਲੀ ਭੈਰਵੀਂ ਵਿਚ ਇਸ ਨੂੰ ਗਾਵਿਆ। ਫੇਰ ਗਾਵੇਂ - ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ।। ਇਸ ਤੁਕ ਨਾਲ ਰਸ ਬੰਨ੍ਹਕੇ ਰਾਗੀ ਸਿੰਘ ਫੇਰ ਸਾਜ਼ਾ ਦੇ ਅਲਾਪ ਵਿਚ ਮਗਨ ਹੋ ਗਏ, ਸੰਗਤ ਬੀ ਮਗਰੇ ਮਗਰ ਸੁਰਤ ਨੂੰ ਮਗਨ ਕਰ ਬੈਠੀ ਨਾਮ ਰਸ ਵਿਚ। ਹੁਣ ਫਿਰ ਕੋਇਲ ਕੂ ਉਠੀ, "ਇਛਾ ਪੂਰਕੁ ਸਰਬ ਸੁਖ ਦਾਤਾ ਹਰਿ ਜਾਕੈ ਵਸਿ ਹੇ ਕਾਮਧੇਨਾ । ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ। । ਫੇਰ ਰਹਾਉ ਦੀ ਤਕ।
ਇਨ੍ਹਾਂ ਤੁਕਾਂ ਦੇ ਉੱਚਾਰ ਨਾਲ ਵਾਹਿਗੁਰੂ ਦਾ ਵਜੂਦ ਸਾਮਰਤਖ ਮਾਨੋਂ ਦਿਖਾਕੇ ਫੇਰ ਆਏ ਜਪਿ ਮਨ ਸਤਿਨਾਮੁ ਸਦਾ ਸਤਿਨਾਮੁ, ਰਹਾਉ ਵਾਲੀ ਤੁਕ ਦੇ ਗਾਇਨ ਤੇ। ਫਿਰ ਹੁਣ ਅਲਾਪ ਵਿਚ ਟੁੱਬਾਂ ਲਾਕੇ ਰਾਗੀ ਸਿੰਘ ਨਵੀਂ ਤੁਕ ਸ਼ਬਦ ਦੀ ਲੈਕੇ ਆਏ ਹਨ:-
ਜਹ ਹਰਿ ਸਿਮਰਨੁ ਭਇਆ ਤਹ ਉਪਾਧਿ
ਗਤੁ ਕੀਨੀ ਵਡਭਾਗੀ ਹਰਿ ਜਪਨਾ।।
ਫਿਰ ਗਾਵੇ:-
' ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ
ਜਪਿ ਹਰਿ ਭਵਜਲੁ ਤਰਨਾ । ॥੩॥੬॥॥੧੨।।
ਇਸ ਸ਼ਬਦ ਦੇ ਕੀਰਤਨ ਨੇ ਉਹ ਰਸ ਰੰਗ ਬੱਧਾ ਕਿ ਹਰਿ ਗੋਪਾਲ ਇਕ ਵੇਰ ਤਾਂ ਝੂਮ ਉਠਿਆ, ਉਸ ਨੂੰ ਪਤਾ ਨਾਂ ਰਿਹਾ ਕਿ ਮੈਂ ਕਿੱਥੇ ਹਾਂ। ਸਾਰੇ ਸਰੀਰ ਵਿਚੋਂ ਠੰਢ ਠੰਢ ਲੰਘ ਗਈ ਤੇ ਸੁਆਦ ਸੁਆਦ ਆ ਗਿਆ। ਝੂੰਮ ਤਾਂ ਕੀਰਤਨ ਮਗਰੋਂ ਘਟ ਗਈ ਪਰ ਕੁਛ ਹਲਕਾਪਨ ਤੇ ਸੁਆਦ ਜਾਰੀ ਰਿਹਾ। ਆਸਾ ਦੀ ਵਾਰ ਦਾ ਭੋਗ ਪੈ ਗਿਆ. ਸੰਗਤਾਂ ਪੇਸ਼ ਹੋਈਆਂ, ਆਪੋ ਆਪਣੇ ਮਨੋਰਥ ਦੱਸ ਕੇ ਤੇ ਅਸੀਸਾਂ ਮਿਹਰਾਂ ਲੈਕੇ ਸੁਖੀ ਹੋਈਆਂ। ਹਰਿਗੋਪਾਲ ਦੀ ਅਰਜ਼ ਕਰਨ ਦੀ ਵਾਰੀ ਆਈ ਸੀ ਕਿ ਸਤਿਗੁਰ ਬੋਲੇ ਸਿਖੇ ਸੁਆਦ ਸਾਰੇ ਮਨ ਦੇ ਕਿ ਹੋਰ ਦੇ? ਤਾਂ-ਇਕ ਸਿਖ ਬੋਲਿਆ 'ਸੁਆਦ, ਪਾਤਸ਼ਾਹ! ਜੀਭ ਦੇਂ। ਦੂਸਰੇ ਨੇ ਕਿਹਾ 'ਸੁਆਦ ਕਰਮ ਦੇਂ, ਕਿਸੇ ਨੇ ਕਿਹਾ ਸੁਆਦ ਜੀਵ ਦੇਂ, ਕਿਸੇ ਨੇ ਕਿਹਾ 'ਸੁਆਦ