ਸੁਰੰਗਾਂ ਲੱਗ ਗਈਆਂ। ਤੋੜੇ ਜੋੜ ਦਿੱਤੇ।
ਖਬਰਦਾਰ! ਸਾਰੇ ਦੂਰ ਚਲੇ ਜਾਓ। ਪਲੀਤਿਆਂ ਨੂੰ ਅੱਗ ਲੱਗਣ ਲਗੀ ਜੇ। ਹੋਸ਼ਿਆਰ! ਖਤਰਾ! ਆਪਣੇ ਆਪ ਨੂੰ ਸਾਂਭੋ। ਹਰੀ ਸਿੰਘ ਨਲੂਏ ਦੀ ਕੜਕਦੀ ਆਵਾਜ ਗੂੰਜੀ।
ਤੋਪਾਂ ਨੇ ਦਿਲ ਹਿਲਾ ਦਿੱਤਾ। ਸਾਰੇ ਕਿਲੇ ਤੇ ਮੁਲਤਾਨ ਦਾ। ਤੋਪਾਂ ਆਪਣਾ ਕੰਮ ਕਰ ਰਹੀਆਂ ਸਨ ਤੇ ਜਵਾਨ ਆਪਣਾ।
ਇਕ ਦਮ ਤੋੜੇ ਨੂੰ ਅੱਗ ਪਈ। ਧਮਾਕਾ ਹੋਇਆ। ਕਿਲੇ ਦੀ ਦੀਵਾਰ ਫਟੀ, ਮਲਬਾ ਡਿੱਗਾ। ਨਵੇਂ ਬੰਦਿਆਂ ਦੇ ਨਾਲ ਕਈ ਬੰਦੇ ਸਨ ਜਿਹੜੇ ਮਲਬੇ ਥੱਲੇ ਆ ਗਏ।
ਹਰੀ ਸਿੰਘ ਨਲੂਏ ਦੀ ਆਵਾਜ਼ ਬੱਦਲਾਂ ਵਾਗੂੰ ਗੱਜ ਰਹੀ ਸੀ। ਆਓ ਵਧੇ ਤੇ ਛਾਲਾਂ ਮਾਰ ਕੇ ਕਿਲੇ ਵਿਚ ਕੁੱਦ ਪਓ।
ਸਰਕਾਰ ਦੇ ਬੋਲ ਉਭਰੇ। ਧੂੰਏ ਦੀ ਹਨੇਰੀ ਵਿਚ ਕਿਲ੍ਹੇ ਦੀ ਇੱਟ ਨਾਲ ਇੱਟ ਖੜਕਾ ਦਿਓ।
ਘੋੜਿਆਂ ਨੇ ਪੈਰਾਂ ਤੋਂ ਛਾਲਾਂ ਮਾਰੀਆਂ। ਹਰ ਬੰਦਾ ਕਿਲ੍ਹੇ ਵਿਚ ਸਭ ਤੋਂ ਪਹਿਲਾਂ ਦਾਖਲ ਹੋਣਾ ਚਾਹੁੰਦਾ ਸੀ।
ਜੈਕਾਰੇ, ਨਾਅਰੇ, ਅੱਲਾ ਹੂ ਅਕਬਰ ਦੀਆਂ ਆਵਾਜਾਂ ਕਿਲੇ ਦੇ ਅੰਦਰ ਜਾ ਵੜੀਆਂ।
ਕਿਲ੍ਹੇ ਤੋਂ ਇਕ ਮਲਬੇ ਦਾ ਹੋਰ ਪਹਾੜ ਢੱਠਾ। ਉਸ ਤਿੰਨ ਜਵਾਨ ਜਿਹੜੇ ਉਸ ਵੇਲੇ ਨਜ਼ਰ ਆਏ ਆਪਣੇ ਥੱਲੇ ਲੈ ਲਏ। ਅਤਰ ਸਿੰਘ, ਨਿਹਾਲ ਸਿੰਘ, ਹਰੀ ਸਿੰਘ ਨਲੂਆ। ਹਰੀ ਸਿੰਘ ਨਲੂਏ ਦੀ ਆਵਾਜ਼ ਸੰਘ ਵਿਚ ਹੀ ਅਟਕ ਗਈ!
ਚਾਰ ਅੱਗ ਦੀਆਂ ਹਾਂਡੀਆਂ ਇਕ ਦੱਮ ਇਕ ਥਾਂ ਤੇ ਡਿਗੀਆਂ।
ਦੇਂਹ ਬੰਦਿਆਂ ਦੀ ਵਰਦੀ ਨੂੰ ਅੱਗ ਲਗ ਗਈ। ਭੰਬਾਕਾ ਮਚ ਪਿਆ। ਜਿੱਦਾਂ ਮੂਸਲ ਅਲ ਰਿਹਾ ਹੁੰਦਾ ਹੈ। ਝੁਲਸੇ ਗਏ, ਅੱਧ ਭੁੰਨੇ ਕਰ ਦਿਤੇ ਅੱਗ ਨੇ। ਤੰਦੂਰੀ ਮੁਰਗੇ ਵਾਂਗੂ। ਘੋੜੇ ਕਿਲੇ ਵਿਚ ਦਾਖਲ ਹੋ ਚੁਕੇ ਸਨ! ਘਮਸਾਨ ਦਾ ਯੁੱਧ ਹੋ ਰਿਹਾ ਸੀ।
ਸਫੈਦ ਝੰਡਾ ਕਿਲੇ ਦੀ ਬੁਰਜੀ ਤੋਂ ਉਭਰਿਆ।
ਬੱਸ! ਹੱਥ ਏਥੇ ਹੀ ਰੋਕ ਦਿਓ। ਤਲਵਾਰ ਅਗੇ ਕਾਟ ਨਾ ਕਰੇ। ਕੜਕਵੀਂ ਆਵਾਜ਼ ਮਹਾਰਾਜ ਦੀ ਸੀ।
ਤੋਪਾਂ ਬੰਦ, ਤਲਵਾਰਾਂ ਰੁਕ ਗਈਆਂ, ਕਿਲਾ ਫ਼ਤਿਹ ਹੋ ਗਿਆ।
ਕਿਲ੍ਹਾ ਤੇ ਫ਼ਤਿਹ ਹੋ ਗਿਆ ਪਰ ਸੂਰਮੇਂ ਕਿਲੇ ਦੀ ਭੇਂਟ ਹੋ ਗਏ। ਮਹਾਰਾਜ ਨੇ