ਲੰਮਾ ਪੰਧ
ਦੇ ਪਾਲਕੀਆਂ ਸਾਹੀ ਸ਼ਫਾਖਨੇ ਵਲ ਫਕੀਰ ਅਜ਼ੀਜ਼ ਉਦ ਦੀਨ ਲੈ ਗਏ। ਇਹ ਸ਼ਫਾਖਾਨਾ ਫੌਜੀ ਤੰਬੂਆਂ ਵਿਚ ਬਣਿਆ ਹੋਇਆ ਸੀ। ਇਕ ਪਾਲਕੀ ਵਿਚ ਸਰਦਾਰ ਨਿਹਾਲ ਸਿੰਘ ਦੀ ਸਵਾਰੀ ਸੀ ਤੇ ਦੂਜੇ ਵਿਚ ਹਰੀ ਸਿੰਘ ਨਲੂਆ। ਹਾਲਤ ਦੋਹਾਂ ਦੀ ਖਰਾਬ ਸੀ। ਕੁਝ ਦਮ ਦੇ ਪ੍ਰਾਹੁਣੇ ਸਨ। ਫੌਜੀ ਆਖ ਰਿਹਾ ਸੀ।
ਅਤਰ ਸਿੰਘ ਧਾਰੀ।
ਉਹ ਅਕਾਲ ਚਲਾਣਾ ਕਰ ਗਏ। ਆਖਣ ਲੱਗਾ ਮਿਸਰ ਦੀਵਾਨ ਚੰਦ।
ਮਹਾਰਾਜੇ ਨੇ ਇਕ ਢਾਹ ਮਾਰੀ, ਮੇਰਾ ਇਕ ਬੁਰਜ ਢਹਿ ਗਿਆ। ਸਰਕਾਰ, ਉਸ ਡਾਢੇ ਨੰ। ਕੋਣ ਆਖੇ ਐਉਂ ਨਹੀਂ ਐਉਂ ਕਰ। ਅਰਜ਼ ਕੀਤੀ ਮਿਸਰ ਦੀਵਾਨ ਚੰਦ ਨੇ। ਸਰਦਾਰ ਦੀ ਚਿਤਾ ਉਸ ਜਗ੍ਹਾ ਤੇ ਚਿਣ ਦਿੱਤੀ ਜਾਏ, ਜਿਥੇ ਉਹ ਸ਼ਹੀਦ ਹੋਏ ਸਨ।
ਚੰਦਨ ਅੰਬਰ ਤੇ ਗੁਗਲ ਦੀ ਧੂਣੀ ਧੂਪ, ਸਾਮਗਰੀ ਨਾਲ ਉਨ੍ਹਾਂ ਦਾ ਸਸਕਾਰ ਕੀਤਾ ਜਾਏ।
ਨਵਾਬ ਮੁਜ਼ਫਰ ਖਾਂ ਤੇ ਉਹਦੇ ਸਾਰੇ ਪੁੱਤ ਉਹਦੀ ਚਿਤਾ ਦੇ ਕੋਲ ਖੜੇ ਆਦਰ ਸਤਿਕਾਰ, ਇਜ਼ਤ ਨਾਲ ਸਾਰੇ ਸਰਦਾਰ ਸਿਰ ਸੁੱਟੀ ਅਖਰੂ ਕੋਰ ਰਹੇ ਸਨ। ਸਰਕਾਰ ਦੀ ਇੰਤਜ਼ਾਰ ਏ।
ਹਾਏ ਓਏ ਮੇਰਿਆ ਦੂਲਿਆ ਸ਼ੇਰਾ। ਮਹਾਰਾਜ ਭੂਬੀ ਰੋ ਪਏ।
ਭਾਣਾ ਮਿੱਠਾ ਕਰ ਕੇ ਮੰਨੋ ਸਰਕਾਰ। ਸਰਦਾਰ ਹੁਣ ਬਹੁੜਨ ਨਹੀਂ ਲੱਗਾ।
ਚਿਤਾ ਚਿਣੀ ਹੋਈ ਸੀ। ਚੰਦਨ ਦੀਆਂ ਲਕੜਾਂ ਨਾਲ। ਗੰਗਾ ਜਲ ਛਿੜਕਿਆ ਜਾ ਚੁਕਾ ਸੀ। ਮੰਤਰ ਪੜ੍ਹੇ ਜਾ ਰਹੇ ਸਨ। ਨਮਾਜ਼ ਅਦਾ ਕੀਤੀ ਗਈ ਸੀ। ਅਰਦਾਸਾ ਸੋਧਿਆ ਗਿਆ ਸੀ। ਤੇ ਮਹਾਰਾਜ ਆਪ ਚਿਤਾ ਵਲ ਵਧੇ ਤੇ ਆਪਣਾ ਦੁਸ਼ਾਲਾ ਲਾਹ ਕੇ ਸਰਦਾਰ ਦੇ ਉਤੇ ਦੇ ਦਿੱਤਾ। ਦੇ ਨਾਲੇ ਅਥਰੂ ਦੀਆਂ ਦੋ ਬੂੰਦਾਂ ਦੁਸ਼ਾਲੇ ਦੇ ਉਤੇ ਡਿੱਗ ਪਈਆਂ।
ਨਵਾਬ ਮੁਜ਼ਫਰ ਖਾਂ ਨੇ ਝੁਕ ਕੇ ਸਲਾਮ ਕੀਤੀ।
ਹਜੂਰ ਮੇਰੀ ਸ਼ਰਧਾ ਏ ਕਿ ਮੈਂ ਸਰਦਾਰ ਅਤਰ ਸਿੰਘ ਦਾ ਇਹਤਰਾਮ ਕਰਾਂ। ਬੋਲ ਨਵਾਬ ਦੇ ਸਨ।