ਸ਼ਾਹੀ ਖਿਲਤ ਨਵਾਬ ਸਾਹਿਬ ਨੇ ਸਰਦਾਰ ਨੂੰ ਭੇਟ ਕੀਤੀ। ਤੇ ਚੋਗਾ ਆਪ ਲੈ ਕੇ ਚਿਤਾ ਤੇ ਪਾਇਆ। ਯਾਰਾਂ ਤੋਪਾਂ ਦੀ ਸਲਾਮੀ ਦਿੱਤੀ ਸਿੱਖ ਪਲਟਨਾਂ ਨੇ। ਇਕੀ ਤੋਪਾਂ ਮੁਲਤਾਨ ਦੇ ਕਿਲ੍ਹੇ ਵਿਚ ਛੁਟੀਆਂ, ਚਿਤਾ ਨੂੰ ਅੱਗ ਦਿੱਤੀ ਗਈ। ਅੱਗ ਨੇ ਇਕੋ ਭਬਾਕੇ ਵਿਚ ਸ਼ੇਰ ਵਰਗਾ ਸੂਰਮਾ ਚੱਟ ਲਿਆ।
ਹਾਏ ਓਏ ਮੇਰਿਆ ਸਰਦਾਰਾ। ਨਵਾਬ ਸਾਹਿਬ ਜਾਓ ਆਰਾਮ ਕਰੋ। ਤੁਸੀਂ ਵੀ ਜਾਓ ਮੇਰੀਓ ਸਰਦਾਰੋ। ਮੇਰੀਓ ਬਾਹੋ। ਚਿਤਾ ਦਾ ਸਸਕਾਰ ਹੋਣ ਦਿਓ। ਮੇਰਾ ਸਰਦਾਰ ਸੁੱਤਾ ਹੋਇਆ ਏ। ਉਹਦੀ ਨੀਂਦ ਉਚਾਟ ਨਾ ਹੋ ਜਾਏ। ਮਹਾਰਾਜ ਦੇ ਬੋਲ ਸਨ. ਗਮੀ ਉਦਾਸੀ ਵਿਚ ਭਰੇ ਹੋਏ।
ਮੇਰੇ ਦੂਜੇ ਸਰਦਾਰਾਂ ਦੀ ਕੀ ਹਾਲ ਹੈ? ਮਹਾਰਾਜ ਦੀ ਆਵਾਜ਼ ਵਿਚ ਉਦਾਸੀ ਸੀ. ਗਮ ਸੀ।
ਫਕੀਰ ਅਜ਼ੀਜ਼ ਉਦ ਦੀਨ, ਹਕੀਮ ਰਾਮ ਸਹਾਏ ਲੁਧਿਆਣੇ ਵਾਲੇ ਕਰ ਰਹੇ ਨੇ ਦੇਖ ਭਾਲ ਤੇ ਦੁਆ ਦਾਰੂ।
ਚਲੋ ਮੈਂ ਆਪ ਦਰਸ਼ਨ ਕਰਾਂ ਆਪਣੇ ਸਰਦਾਰਾਂ ਦੇ।
ਮੂੰਹ ਤੋਂ ਚਾਦਰ ਲਾਹੋ।
ਮੇਰੀਆਂ ਭੁਜਾਵਾਂ ਮੇਰੀ ਬਾਹਵਾਂ ਨਿਹਾਲ ਸਿੰਘ, ਹਰੀ ਸਿੰਘ ਨਲੂਆ ਅਜੇ ਹੋਸ਼ ਨਹੀ ਕੀਤੀ ਮੇਰਿਆਂ ਦੂਲਿਆਂ।
ਸਰਕਾਰ ਇਹ ਸਰਦਾਰ ਖਤਰੇ ਤੋਂ ਲੰਘ ਚੁੱਕੇ ਹਨ। ਦੁਆਈ ਦਾ ਅਸਰ ਹੋਇਆ ਹੈ, ਖੂਨ ਬਹੁਤ ਨੁਚੜ ਚੁੱਕਾ ਏ। ਜ਼ਰਾ ਤਾਕਤ ਭਰਨ ਦੀ ਦੇਰ ਏ, ਸਰਦਾਰ ਨੰਬਰ-ਨੌ ਦੇ ਜਾਣਗੇ। ਫਕੀਰ ਸਾਹਿਬ ਸਿਰ ਤੋੜ ਕੋਸਿਸ਼ ਕਰ ਰਹੇ ਹਨ। ਸਰਕਾਰ ਸਿਰਫ ਇਕ ਦਿਨ ਦੀ ਮੁਹਲਤ ਦਿਓ ਕੱਲ ਮੈਂ ਖੁਸਖਬਰੀ ਲੈ ਕੇ ਆਪ ਹਾਜ਼ਰ ਹੋਵਾਂਗਾ। ਕੱਲ ਤੁਸੀਂ ਸਰਦਾਰਾਂ ਨਾਲ ਗੱਲਾਂ ਕਰ ਲੈਣੀਆਂ। ਇਲਾਜ ਤੇ ਦੇਰ ਜ਼ਰੂਰ ਲੱਗੇਗੀ ਪਰ ਸਰਦਾਰਾਂ ਨੂੰ ਕਿਤੇ ਅਜਾ ਨਹੀਂ ਲੱਗਣ ਲੱਗੀ। ਰਾਮ ਸਹਾਏ ਦੀ ਆਵਾਜ ਵਿਚ ਨਿਮਰਤਾ ਸੀ।
ਸਰਦਾਰਾਂ ਨੂੰ ਤੋਲ ਕੇ ਸੋਨਾ ਦੇਵਾਂਗਾ। ਜਦ ਇਹ ਦੋਵੇਂ ਮੇਰੇ ਸਾਹਮਣੇ ਆਪ ਤੁਰ ਕੇ ਆਉਣਗੇ। ਸਰਕਾਰ ਨੇ ਹੁਕਮ ਬਾਦਰ ਕਰ ਦਿੱਤਾ।
ਮੈਂ ਇਨ੍ਹਾਂ ਨੂੰ ਲਾਹੌਰ ਲੈ ਜਾ ਰਿਹਾ ਹਾਂ। ਇਥੇ ਗਰਮੀ ਬੜੀ ਏ। ਝੁਲਸਦੀ ਜਾ ਰਹੀ ਜੇ ਲੂ ਅਜੇ ਜਖਮ ਅੱਲੇ ਹਨ। ਭਰਨ ਦਾ ਡਰ ਏ। ਵਕੀਰ ਅਜ਼ੀਜ਼ ਉਲ ਦੀਨ ਆਪਣੀ ਅਜ ਗੈਸ਼ ਗੁਜ਼ਾਰ ਕਰ ਰਿਹਾ ਸੀ।