Back ArrowLogo
Info
Profile
ਜੱਗ ਪਿੰਡੋਂ ਬਾਹਰ ਨਿਕਲ ਆਇਆ ਸੀ।

ਇਕ ਵਾਗੀ ਮੁੰਡਾ ਗਾ ਰਿਹਾ ਸੀ। ਉਚੇ ਬੁਰਜ ਲਾਹੌਰ ਦੇ ਹੇਠ ਵੱਗੇ ਦਰਿਆ। ਲਾਹੌਰ ਆ ਗਿਆ? ਪਾਲਕੀ ਵਿਚੋ ਆਵਾਜ਼ ਆਈ।

ਹਾਂ ਲਾਹੌਰ ਆ ਗਿਆ ਏ।

ਪਾਲਕੀਆਂ ਰੁਕੀਆਂ। ਘੋੜਿਆਂ ਦੇ ਸੁੰਮ ਥੰਮੇ। ਜਾਨ ਵਿਚ ਜਾਨ ਆਈ ਸਵਾਰਾਂ ਦੀ। ਹਰ ਬੰਦਾ ਮੰਜੀ ਤੇ ਪੈਣ ਨੂੰ ਕਾਹਲਾ ਸੀ। ਪਰ ਜਦ ਤਕ ਸ਼ਫਾਖਾਨੇ ਨਾ ਪੁਜ ਜਾਣ ਤਦ ਤਕ ਉਹਨਾਂ ਦੀ ਖਲਾਸੀ ਕਿੱਦਾਂ ਹੋਵੇ। ਬੜੀ ਜ਼ਿੰਮੇਵਾਰੀ ਦੀ ਗਲ ਸੀ। ਸਰਦਾਰ ਹਰੀ ਸਿੰਘ ਨਲੂਆ, ਨਿਹਾਲ ਸਿੰਘ ਅਟਾਰੀਵਾਲੇ ਤੇ ਹੋਰ ਫੱਟੜ ਪਲੰਘ ਤੇ ਪਾ ਲਏ।। ਸ਼ਫਾਖਾਨੇ ਵੱਲ ਜਾ ਰਹੀ ਸੀ ਸਵਾਰੀ। ਇਹ ਦੋਵੇਂ ਸਰਦਾਰ ਖਾਲਸਾ ਰਾਜ ਦੇ ਪਲੰਘ ਦੇ ਪਾਵੇ ਹਨ।

ਸ਼ਫਾਖਾਨੇ ਪਾਲਕੀਆਂ ਦੀ ਸਵਾਰੀ ਪੁੱਜ ਗਈ। ਹਰੀ ਸਿੰਘ ਨਲੂਏ ਦੀ ਹਾਲਤ ਠੀਕ ਜਾਪਦੀ ਸੀ। ਨਿਹਾਲ ਸਿੰਘ ਅਟਾਰੀਵਾਲੇ ਨੇ ਅਜੇ ਤਕ ਸੁਰਤ ਨਹੀਂ ਸੀ ਸੰਭਾਲੀ ਪਰ ਜ਼ਖਮਾਂ ਵਿਚ ਅੰਗੂਰ ਤੁਰ ਪਿਆ ਸੀ।

ਹਕੀਮ ਸਾਹਿਬ ਸਾਡੀ ਦਵਾ ਕਾਰਗਰ ਸਾਬਤ ਹੋਈ ਏ। ਦੇਵੇਂ ਜ਼ਖਮੀ ਨੌ-ਬਰ-ਨੌ ਹਨ।

ਬਸੰਤ ਪੰਚਮੀ ਦੇ ਦਰਬਾਰ ਵਿੱਚ ਆਪ ਚਲ ਕੇ ਜਾਣਗੇ ਸਰਦਾਰ। ਹਕੀਮ ਜੀ ਸਿਰੋਪੇ ਮਿਲਣਗੇ। ਤੁਹਾਡਾ ਮੂੰਹ ਲੱਡੂਆਂ ਨਾਲ ਭਰ ਦਿਤਾ ਜਾਊ। ਫਕੀਰ ਅਜ਼ੀਜ਼ੁਦੀਨ ਨੇ ਆਖਿਆ, ਚਲੋ ਹਕੀਮ ਜੀ ਅੱਜ ਦੀ ਦਾਅਵਤ ਸਾਡੀ ਹਵੇਲੀ ਵਿਚ ਹੀ ਸਹੀ। ਉਥੇ ਹੀ ਆਰਾਮ ਕਰਨਾ।

ਰੱਬ ਨੇ ਚਾਹਿਆ ਤੇ ਨੇਜਾਬਾਜ਼ੀ ਵਿਚ ਇਹ ਦੋਵੇਂ ਬਹਾਦਰ ਹਿੱਸਾ ਲੈਣਗੇ। ਤੇ ਜਿੱਤ ਇਹਨਾਂ ਦੇ ਕਦਮ ਚੁੰਮੇਗੀ। ਬੋਲ ਸਨ ਰਾਮ ਸਹਾਏ ਦੇ।

ਲਾਹੌਰ ਸੱਜ ਵਿਆਹੀ ਮੁਟਿਆਰ ਵਾਂਗੂੰ ਬੁਲ੍ਹੀਆਂ ਤੇ ਸੱਕ ਤੇ ਅੱਖਾਂ ਵਿਚ ਕਜਲ ਲਾ ਕੇ ਗੋਰਿਆਂ ਹੱਥਾਂ ਤੇ ਮਹਿੰਦੀ, ਠੋਡੀ ਥੱਲੇ ਹੱਥ ਧਰ ਕੇ ਬੁਲ੍ਹੀਆਂ ਵਿਚ ਹੱਸ ਰਿਹਾ ਸੀ। ਇੰਤਜ਼ਾਰ ਸੀ, ਜਿੱਤ ਕੇ ਆਉਣ ਵਾਲੇ ਪ੍ਰਾਹੁਣੇ ਦੀ।

20 / 111
Previous
Next