Back ArrowLogo
Info
Profile

ਬਸੰਤ

 

ਫੱਗਣ ਚੜ੍ਹੇ ਜਾਂ ਚੇਤਰ, ਬਸੰਤ ਠੁਮਕ ਠੁਮਕ ਕਰਦੀ ਬੂਹੇ ਆਣ ਵੜ੍ਹਦੀ ਏ। ਸਰ੍ਹੋਂ ਫੁੱਲੀ, ਮਖਮਲੀ ਫੁਲਕਾਰੀ ਲੈ ਕੇ ਪੀੜ੍ਹੇ ਬਹਿ ਗਈ ਬਹਾਰ ਰਾਣੀ। ਰੁੱਤਾਂ ਦਾ ਕਾਫਲਾ ਪੰਜਾਬ ਵਲ ਆਣ ਵੜਿਆ। ਬਹਾਰ ਖੇਤਾਂ ਵਿਚ ਨੱਚ ਪਈ। ਖੁਸ਼ੀਆਂ ਵਿਹੜੇ ਆਣ ਬੈਠੀਆਂ। ਨਨਾਣ ਆਖਣ ਲੱਗੀ, ਸੱਸ ਬੋਲੀ, ਭਾਬੋ ਦਾ ਦਿਲ ਖਿੜਆ। ਜਵਾਨ ਬੁੱਢੇ ਸਾਰੇ ਦੇ ਸਾਰੇ ਬੋਲ ਉਠੇ ਬਸੰਤ ਆਈ।

ਚੇਤਰ ਤੇ ਫੱਗਣ ਬਸੰਤ ਜੇਠ ਤੇ ਹਾੜ ਗਰਮੀ। ਸੌਣ ਤੇ ਭਾਦੋਂ ਵਰਖਾ ਦੀ ਮਿੱਠੀ ਮਿੱਠੀ ਫੁਹਾਰ। ਅੱਸੂ ਦਾ ਮਹੀਨਾ ਆਇਆ ਤੇ ਪਤਝੜ ਨੇ ਖੰਭ ਖਲੇਰੇ ਤੇ ਕੱਤਕ ਦੇ ਮਹੀਨੇ ਚੰਨ ਚਾਨਣੀਆਂ ਭਿੱਜੀਆਂ ਰਾਤਾਂ ਚਮਕ ਪਈਆਂ। ਮੱਘਰ ਤੇ ਪੋਹ ਸਰਦ ਸਿਆਲੀ ਰਾਤ ਛਾ ਗਈ।

ਸਰ੍ਹੋਂ ਦੇ ਸਿਰ ਪੀਲੇ ਛਤਰ ਝੂਲੇ। ਸੁਨਹਿਰੀ ਰੰਗ ਦਾ ਖੇਤਾਂ ਤੇ ਮੀਂਹ ਵਰ੍ਹ ਗਿਆ। ਘੁੱਗੀਆਂ ਦੀ ਮਧੁਰ ਘੂੰ ਘੂੰ, ਪੱਟ ਵਰਗੇ ਕੂਲੇ ਪੱਤੇ ਟਾਹਹਲੀ ਨੂੰ ਲੱਗੇ। ਗਭਰੂਆਂ ਚੀਰੇ ਬੰਨ੍ਹ। ਮੁਟਿਆਰਾਂ ਲੀੜੇ ਲਏ, ਬਸੰਤੀ ਰੰਗ ਸਾਰਿਆ ਦੇ ਮਨ ਭਾ ਗਿਆ। ਅੰਬੀਆਂ ਨੂੰ ਬੂਰ ਪਿਆ, ਕੋਇਲ ਬੂਟੇ ਬੂਟੇ ਬੋਲ ਪਈ।

ਕਸੁੰਭੜੇ ਦੇ ਵਿੰਗ ਤਿਡੰਗੇ ਬ੍ਰਿਖ ਨੂੰ ਕਿਸੇ ਨੇ ਜਾਦੂ ਦੀ ਛੜੀ ਛੁਹਾ ਦਿੱਤੀ ਤੇ ਫੁੱਲਾਂ ਨੇ ਉਹਦਾ ਕੋਝਾਪਨ ਲੁਕਾ ਦਿੱਤਾ। ਕੁਸੰਭੜਾ ਰੱਤੇ ਸਾਲੂ ਵਿਚ ਪਲੇਟੀ ਸੱਜਰ ਵਿਆਹੀ ਵਹੁਟੀ ਵਾਂਗ ਬਣ ਗਿਆ। ਇਹ ਸਭ ਬਰਕਤਾਂ ਬਸੰਤ ਦੀਆਂ ਹਨ।

ਇਹਨੀਂ ਦਿਨੀਂ ਚੰਦ ਕਿੰਨਾ ਪਿਆਰਾ ਲਗਦਾ ਏ। ਵੱਡੇ ਸਾਰੇ ਖਿੜੇ ਕੰਵਲ ਫੁੱਲ ਵਾਂਗੂੰ। ਹਰ ਇਕ ਚੀਜ਼ ਸੋਹਣੀ ਲਗਦੀ ਏ। ਕਿਤੇ ਵੀ ਕੋਝਾਪਨ ਨਜ਼ਰ ਨਹੀਂ ਆਉਂਦਾ। ਬਹਾਰ ਪੈਲਾਂ ਪਾਉਂਦੀ ਫਿਰਦੀ ਏ।

ਗੱਲ ਵੀ ਕਰ ਐਵੇਂ ਕਵਿਤਾ ਸੁਣਾਈ ਜਾ ਰਿਹਾ ਏ। ਹਕੀਮ ਰਾਮ ਸਹਾਏ ਆਖਣ ਲੱਗਾ।

ਹਜੂਰ ਮੈਂ ਤੇ ਬਸੰਤ ਦਾ ਵਰਨਣ ਕਰ ਰਿਹਾ ਸੀ।

ਇਹ ਉਜੇਨ ਨਹੀਂ, ਪੰਜਾਬ ਏ। ਏਥੇ ਤੇ ਤਲਵਾਰਾਂ ਦੀ ਗੱਲ ਕਰ। ਲਾਠੀਆਂ ਦੀ ਗਲ ਛੇਹ। ਗੰਡਾਸਿਆਂ ਦੀ ਬਾਤ ਪਾ। ਬਰਛਿਆਂ ਦਾ ਕਦ ਦਸ। ਤਾਂ ਭਾਵੇਂ ਕੋਈ ਤੇਰੀ

21 / 111
Previous
Next