ਕੋਲੋਂ ਫਕੀਰ ਅਜ਼ੀਜ਼ ਉਦ ਦੀਨ ਬੋਲ ਉਠਿਆ ਹਕੀਮ ਸਾਹਿਬ, ਖੁਸ਼ੀਆਂ ਮਲਹਾਰਾਂ ਦੇ ਦਿਨ ਹਨ। ਬਸੰਤ ਨੂੰ ਚੁੰਨੀ ਲੈ ਕੇ ਨੱਚਣ ਦਿਓ।
ਬਸੰਤ ਦੇ ਦਿਨ ਹਕੀਕਤ ਰਾਏ ਦੀ ਸਮਾਧ ਤੇ ਬਸੰਤ ਲੱਗੀ ਹੋਈ ਸੀ। ਕਿਲ੍ਹਿਓਂ ਬਾਹਰ ਖੁਲ੍ਹੇ ਮੈਦਾਨ ਵਿਚ ਦਰਬਾਰ ਸੱਜਿਆ ਹੋਇਆ ਸੀ। ਸਾਰਾ ਲਾਹੌਰ ਢੁਕ ਢੁਕ ਕੇ ਜੁੜ ਜੁੜ ਕੇ ਨਿੱਠ ਕੇ ਬੈਠਾ ਹੋਇਆ ਸੀ। ਸਾਰੇ ਪੰਜਾਬ ਦੇ ਗਭਰੂ ਬਸੰਤ ਵੇਖਣ ਜੁੜੇ ਸਨ। ਪੰਜਾਬ ਮੇਲਿਆਂ ਦਾ ਘਰ ਏ। ਏਥੇ ਪਿੰਡ ਪਿੰਡ ਮੇਲੇ ਲਗਦੇ ਹਨ। ਹਰ ਮੇਲੇ ਦੇ ਪਿਛੇ ਕਹਾਣੀ ਲੁਕੀ ਹੋਈ ਏ। ਮੇਲਾ ਜਾਂ ਤਾਂ ਕਿਸੇ ਸ਼ਹੀਦ ਦੀ ਚਿਤਾ ਤੇ ਲਗਦਾ ਏ ਜਾਂ ਕਿਸੇ ਬਜ਼ੁਰਗ ਦੀ ਖਾਨਗਾਹ ਤੇ ਅਤੇ ਜਾਂ ਸਮਾਧਾਂ ਤੇ ਮੇਲੇ ਭਰਦੇ ਹਨ। ਪੰਜਾਬ ਦੀ ਜਿੰਦ ਜਾਨ ਈ ਮੇਲਾ ਏ। ਮੇਲੇ ਭਰੇ ਤੇ ਮੰਡੀਆਂ ਲੱਗੀਆਂ। ਮਹੀਆਂ ਗਾਵਾਂ, ਊਠਾਂ, ਘੋੜਿਆਂ, ਵਹਿਡਕੇ, ਸਾਹਨ ਤੇ ਮਾਲੀ ਵੀ ਮੇਲੇ ਵਿਚ ਨਾ ਹੋਣ ਤੇ ਮੇਲਾ ਨਾ ਫੱਲੇ। ਭਰੇ ਮੇਲੇ ਵਿਚ ਜੋੜੀਆਂ ਹਾਲੇ ਲੋਗ ਦੀਆਂ ਗੱਲਾਂ। ਭੱਟ ਏਨੀ ਗੱਲ ਆਖ ਕੇ ਚੁੱਪ ਹੋ ਗਿਆ।
ਮਹਾਰਾਜ ਨੂੰ ਬਸੰਤ ਦਾ ਮੇਲਾ ਵੇਖਣ ਦਾ ਬੜਾ ਸ਼ੌਕ ਸੀ। ਬਸੰਤ ਦਾ ਦਰਬਾਰ = ਆਹ ਨਾਲ ਵੇਖਣ ਆਉਂਦੇ ਸਨ। ਸਾਰਾ ਦਰਬਾਰ ਬਸੰਤੀ ਰੰਗ ਵਿਚ ਰੰਗਿਆ ਹੁੰਦਾ ।
ਬਸੰਤ ਦੇ ਦਿਨ ਸਾਰੇ ਪੰਜਾਬ ਦੇ ਜਵਾਨਾਂ ਦੀ ਮੰਡੀ ਲਗਦੀ ਸੀ। ਮਹਾਰਾਜ ਨੂੰ ਜੀਆਨ ਪਰਖਣ ਦਾ ਬੜਾ ਚਸਕਾ ਸੀ। ਸਾਰਾ ਪੰਜਾਬ ਘਰੋਂ ਪਰੋਠੇ ਬੰਨ ਕੇ ਮੇਲਾ ਵੇਖਣ ਆਉਂਦਾ ।
ਦਰਬਾਰ ਵਲੋਂ ਹੁਕਮ ਹੋਇਆ 'ਆਓ ਜਵਾਨੋਂ ਮੈਦਾਨ ਵਿਚ ਨਿਤਰੋਂ ਆਪਨੇ ਕਰਤੱਬ ਵਿਖਾਓ। ਦਿਲ ਦੀਆਂ ਰੀਝਾਂ ਲਾਹੋ ਤੇ ਮਹਾਰਾਜੇ ਤੋਂ ਇਨਾਮ ਪਾਓ।'
ਘੋੜ ਸਵਾਰੀ ਦੇ ਮੁਕਾਬਲੇ, ਪਹਿਲਵਾਨਾਂ ਦੇ ਦੰਗਲ ਨੇਜ਼ਾਬਾਜੀ, ਤਲਵਾਰ ਜ਼ਨੀ, ਭਾਲ ਮਾਰਨਾ ਮੁਗਦਰ ਫੇਰਨਾ, ਮੂੰਗਲੀਆਂ ਚੁੱਕਣੀਆਂ, ਭਾਰ ਉਠਾਉਣਾ। ਜਿਹੜਾ ਜਵਾਨ ਜਿਨਾਂ ਖੇਡਾਂ ਵਿਚੋਂ ਜਿਤੇਗਾ ਮਹਾਰਾਜ ਉਹਨੂੰ ਮੋਹਰਾਂ ਨਾਲ ਤੋਲ ਦੇਣਗੇ। ਜੇ ਮਹਾਰਾਜ