Back ArrowLogo
Info
Profile
ਖੁਸ਼ ਹੋ ਗਏ ਤਾਂ ਉਹਦੇ ਘਰ ਦੇ ਬੂਹੇ ਦੀਆਂ ਚੌਗਾਠਾਂ ਚਾਂਦੀ ਦੀਆਂ ਚੜ੍ਹ ਜਾਣਗੀਆਂ। ਜਵਾਨ ਨਿੱਤਰੇ, ਹੱੜਪੇ ਮਾਰ ਕੇ ਕੁੱਦ ਪਏ। ਛਾਲਾ ਮਾਰਦੇ ਆ ਗਏ ਗਭਰੂ। ਪਹਿਲਾਂ ਲਾਠੀਆਂ ਦਾ ਭੇੜ ਸੀ। ਖੜੱਪਿਆਂ ਵਾਗੂੰ ਲਾਠੀਆਂ ਨੇ ਦਰਬਾਰ ਵਿਚੋਂ ਸਿਰ ਚੁੱਕ ਲਿਆ। ਭੰਗੜਾ ਪਾਉਣ ਦੀ ਰੁੱਤ ਆ ਗਈ। ਲਾਠੀ ਤੇ ਲਾਠੀ ਵੱਜੀ, ਕਿਸੇ ਦੀ ਟੁੱਟੀ ਤੇ ਕਿਸੇ ਦੇ ਹੱਥੋਂ ਛੁੱਟੀ। ਕਿਸੇ ਦੀਆਂ ਮੌਰਾਂ ਵਿਚ ਪਈ ਤੇ ਕਿਸੇ ਦੀ ਪੁੜਪੜੀ ਸੇਕੀ ਗਈ। ਸਾਰੇ ਪਿੜ ਵਿਚ ਇਕ ਗਭਰੂ ਦੀ ਲਾਠੀ ਨੱਚ ਰਹੀ ਸੀ। ਉਸ ਸਾਰੀਆਂ ਲਾਠੀਆਂ ਨੂੰ ਅੱਗੇ ਲਾ ਲਿਆ। ਲਾਠੀਆਂ ਵਾਲੇ ਇਕੱਠੇ ਹੋ ਗਏ। ਸਾਰੀਆਂ ਲਾਠੀਆਂ ਉਹਦੇ ਗਲ ਪੈ ਗਈਆਂ। ਇਕ ਲਾਠੀ ਤੇ ਪੰਜ ਵਾਰ। ਮੁੰਡਾ ਏਨਾ ਛੋਹਲਾ ਸੀ। ਉਹਦੀ ਲਾਠੀ ਨੂੰ ਕਿਤੇ ਅਜਾਂ ਵੀ ਨਾ ਲੱਗੀ। ਇਕੱਲਾ ਹੀ ਭੰਬੀਰੀ ਵਾਗੂੰ ਭਾਉਂਦਾ ਰਿਹਾ। ਜਦ ਸਾਰੇ ਈ ਹਫ ਗਏ ਤੇ ਮਹਾਰਾਜ ਨੇ ਪਲਾ ਫੇਰਿਆ। ਸਾਰੀਆਂ ਡਾਗਾਂ ਥਹੋ ਥਹੀਂ ਬਹਿ ਗਈਆਂ।

ਇਹ ਕੌਣ ਮੁੰਡਾ ਏ।

ਹਰੀਆ ।

ਕਿਉਂ ਕਾਕਾ ਤੂੰ ਘੋੜ ਸਵਾਰੀ ਜਾਣਦਾ ਏ?

ਹਾਂ ਸਰਕਾਰ।

ਨੱਸਦੇ ਘੋੜੇ ਤੇ ਚੜ੍ਹ ਕੇ ਇਕ ਨੇਜੇ ਦੇ ਵਾਰ ਨਾਲ ਤਿੰਨ ਕਿੱਲੇ ਫੁੰਡੇਗਾ ਘੋੜ ਸਵਾਰੀ ਦਾ ਵੀ ਪਤਾ ਲਗ ਜਾਊ ਤੇ ਨੇਜ਼ੇ ਬਾਜ਼ੀ ਦਾ ਵੀ। ਅਜੇ ਮਹਾਰਾਜ ਦੇ ਮੂੰਹ ਵਿਚ ਗੱਲ ਈ ਸੀ, ਮੱਛਰਿਆ, ਅੱਥਰਾ ਤੇ ਮੂੰਹ ਜ਼ੋਰ ਘੋੜਾ ਨੱਸਦਾ ਬਿਨਾਂ ਸਵਾਰੋਂ ਪਿੜ ਵਿਚ ਆ ਗਿਆ। ਹਰੀਆ ਦੌੜਦੇ ਘੋੜੇ ਤੇ ਕੱਪੜਾ ਮਾਰ ਕੇ ਉਹਦੀ ਪਿੱਠ ਤੇ ਬਹਿ ਗਿਆ। ਤੇ ਇਕੋ ਨੇਜ਼ੇ ਦੇ ਵਾਰ ਨਾਲ ਤਿੰਨ ਕਿੱਲੇ ਵਿੰਨ੍ਹ ਲਏ। ਮਹਾਰਾਜ ਦੇ ਮੋਹਰੇ ਲਿਆ ਰੱਖੇ।

ਦੇ ਜੁਆਨ ਤਲਵਾਰਾਂ ਚੁੱਕ ਲਓ। ਕਿਸੇ ਨੂੰ ਤਲਵਾਰ ਲੱਗੇ ਵੀ ਨਾ ਜਖਮ ਵੀ ਨਾ ਆਏ। ਜਿਹੜਾ ਤਕੜਾ ਏ ਦੂਜੇ ਦੀ ਤਲਵਾਰ ਖੋਹ ਲਏ। ਹੁਕਮ ਸੀ ਮਹਾਰਾਜ ਦਾ। ਦੋ ਜੁਆਨਾਂ ਨੇ ਤਲਵਾਰਾਂ ਚੁੱਕੀਆਂ ਤੇ ਪਿੜ ਵਿਚ ਆਣ ਬੁੱਕੇ।

ਤਲਵਾਰ, ਤਲਵਾਰ ਤੇ ਪੈਂਦੀ। ਬਿਜਲੀ ਚਮਕਦੀ । ਤਲਵਾਰ ਵਾਗੂੰ ਵਲ ਖਾ ਰਹੇ ਸਨ ਜੁਆਨ। ਸਾਰੇ ਦਰਬਾਰ ਦੀਆਂ ਨਜ਼ਰਾਂ ਜੁਆਨਾਂ ਤੇ ਸਨ ਪਰ ਮਹਾਰਾਜ ਦੀ ਨਜ਼ਰ ਸਿਰਫ ਹਰੀਏ ਤੇ ਸੀ।

ਹਰੀਏ ਨੇ ਇਕ ਝਟਕਾ ਵੀ ਨਾ ਖਾਣ ਦਿੱਤਾ। ਅਜਿਹੀ ਤਲਵਾਰ ਵਿਚ ਤਲਵਾਰ ਅੜਾਈ ਕਿ ਤਲਵਾਰ ਉਹਦੇ ਹੱਥੋਂ ਖੋਹ ਲਈ।

ਤਲਵਾਰਾਂ ਅਖਾੜੇ ਵਿਚ ਪਈਆਂ ਹੋਈਆਂ ਸਨ ਤੇ ਹਰੀਆ ਆਖ ਰਿਹਾ ਸੀ, ਧੰਨ ਕਲਗੀਆਂ ਵਾਲਾ।

23 / 111
Previous
Next