ਦੂਜੀ ਗੱਲ
ਲੈ ਬਈ ਭੱਟਾ, ਹੁਣ ਦੂਜੀ ਗੱਲ ਸਾਥੋਂ ਸੁਣ। ਤੂੰ ਤੇ ਆਪਣੀ ਗੱਲ ਨਾਲ ਠਾਠ ਬੰਨ੍ਹ ਦਿੱਤਾ ਸੀ। ਸ਼ਾਇਦ ਤੇਰੇ ਵਰਗੇ ਸਮਾਂ ਨਾ ਬੰਨ੍ਹ ਸਕਾਂ। ਮੈਂ ਜਿਹੜੀ ਗਲ ਹਰੀ ਸਿੰਘ ਨਲੂਏ ਬਾਰੇ ਦੱਸਣ ਲੱਗਾ ਹਾਂ, ਉਹ ਮੇਰੀ ਅੱਖੀ ਡਿੱਠੀ ਗੱਲ ਏ। ਜਗ ਬੀਤੀ ਦਾ ਹੋਰ ਅਨੰਦ ਤੇ ਹੱਡ ਬੀਤੀ ਦਾ ਮਜ਼ਾ ਵਖਰਾ ਏ। ਲਓ ਸੁਣੋ ਹਕੀਮ ਜੀ, ਤੁਸੀਂ ਹਰੀ ਸਿੰਘ ਨਲੂਏ ਦੀ ਗੱਲ ਸੁਣੇ ਤੇ ਦਾਦ ਦਿਓ।
ਸਰਕਾਰ ਨੂੰ ਸ਼ਿਕਾਰ ਦਾ ਬੜਾ ਸ਼ੌਕ ਸੀ। ਅੱਠੇ ਪਹਿਰ ਸਰਕਾਰ ਸ਼ਿਕਾਰ ਚੜ੍ਹੀ ਰਹਿੰਦੀ।
ਸ਼ਿਕਾਰੀ ਇਕ ਤੋਂ ਇਕ ਪਰ੍ਹੇ ਪਏ ਨੇ। ਸ਼ਿਕਾਰੀਆਂ ਦੀ ਕੋਈ ਘਾਟ ਥੋੜ੍ਹੀ ਏ। ਸ਼ੇਰ ਮਾਰ ਲੈਣਾ ਕੋਈ ਵੱਡੀ ਗੱਲ ਨਹੀਂ। ਸ਼ੇਰ ਤੇ ਪੰਜਾਬਣਾਂ ਲਾਠੀ ਨਾਲ ਮਾਰ ਲੈਂਦੀਆਂ ਨੇ। ਬਾਦਸ਼ਾਹ ਮਚਾਨ ਤੇ ਬੈਠ ਕੇ ਮਾਰ ਲੈਂਦਾ ਏ ਪਰ ਸ਼ੇਰ ਮਾਰਨ ਵਿਚ ਫਰਕ ਏ। ਸ਼ੇਰ ਸ਼ੇਰ ਈ ਮਾਰ ਸਕਦਾ ਏ।
ਇਕ ਵਾਰ ਮਹਾਰਾਜ ਸ਼ਿਕਾਰ ਖੇਡਣ ਚੱਲੇ। ਮੈਂ ਵੀ ਹਮ ਰਕਾਬ ਸੀ। ਤੇ ਹਰੀ ਸਿੰਘ ਨਲੂਆ ਵੀ। ਹਰੀ ਸਿੰਘ ਨਲੂਆ ਉਹਨੀ ਦਿਨੀਂ ਲਾਹੌਰ ਵਿਚ ਚਰਚਾ ਦਾ ਕੇਂਦਰ ਬਣਿਆ ਹੋਇਆ ਸੀ। ਉਹਦੀ ਬਹਾਦਰੀ ਦੰਦ ਕਥਾ ਬਣ ਚੁੱਕੀ ਸੀ ਲੋਕਾਂ ਵਿਚ। ਦਰਬਾਰ ਵਿਚ ਨਲੂਏ ਦੀਆਂ ਕਹਾਣੀਆਂ ਛੋਹੀਆਂ ਜਾਂਦੀਆਂ।
ਸਰਕਾਰ ਸ਼ਿਕਾਰ ਚੜ੍ਹੇ, ਨੌਬਤਾਂ ਖੜਕੀਆਂ, ਧੌਂਸੇ ਵੱਜੇ, ਜੈਕਾਰੇ ਗੂੰਜੇ, ਸ਼ਹਿਨਾਈ ਦੀ ਧੁਨ ਗੂੰਜੀ। ਲਾਹੌਰ ਵਾਲਿਆਂ ਆਪਨੀ ਸਰਕਾਰ ਤੋਂ ਰੁਪਈਆਂ ਦੀ ਸੋਟ ਕੀਤੀ। ਲਾਹੌਰ ਨੂੰ ਸਰਕਾਰ ਬੜੀ ਪਿਆਰੀ ਸੀ ਤੇ ਸਰਕਾਰ ਨੂੰ ਲਾਹੌਰ ਬੜਾ ਪਿਆਰਾ ਸੀ। ਪੰਜਾਬ ਦਾ ਦਿਲ ਏ ਲਾਹੌਰ। ਲਾਹੌਰ, ਲਾਹੌਰ ਏ। ਲਾਹੌਰ ਦਾ ਕਾਹਦਾ ਮੁਕਾਬਲਾ। ਦਿੱਲੀ ਆਪਣੀ ਜਗ੍ਹਾ ਏ। ਤੇ ਲਾਹੌਰ ਦੀ ਆਪਣੀ ਦੱਖ ਏ।
ਹੋਰ ਵੀ ਕਈ ਸਰਦਾਰ ਨਾਲ ਸਨ। ਇਕ ਇਕ ਸ਼ੇਰ ਇਕ ਇਕ ਸਰਦਾਰ ਦੇ ਜ਼ਿੰਮੇ ਸੀ। ਇਹ ਸ਼ਰਤਾਂ ਲਾ ਕੇ ਘਰੋਂ ਨਿਕਲੇ ਸਨ ਸਰਦਾਰ।
ਸਰਕਾਰ ਨੂੰ ਸ਼ੇਰ ਦੀ ਖੱਲ ਨਾਲ ਬੜਾ ਇਸ਼ਕ ਸੀ।
ਸਾਰਾ ਦਿਨ ਲੰਘ ਗਿਆ। ਧੁੱਪ ਕੜਕੀ, ਸੂਰਜ ਸਿਰ ਤੇ ਖਲੇ ਗਿਆ ਤੇ ਤਵੇ ਵਾਂਗੂ