ਬੁਰੀਆਂ ਸ਼ਾਮਤਾਂ ਨੂੰ ਇਕ ਸ਼ੇਰ ਨੇ ਭਬਕ ਮਾਰੀ। ਸਰਦਾਰਾਂ ਦੇ ਚਹਿਰਿਆ ਤੇ ਲਾਲੀਆਂ ਭਖ ਪਈਆਂ। ਗਿੱਠ ਗਿੱਠ ਜਲਾਲ ਚੜ੍ਹ ਆਇਆ।
ਸ਼ੇਰ ਨੇ ਇਕ ਵਾਰ ਫੇਰ ਭਬਕ ਮਾਰੀ। ਸ਼ੇਰ ਗਰਜਿਆ, ਬੁਕਿਆ ਬੇਲੇ ਦਾ ਰਾਜਾ। ਸ਼ੇਰ ਨੇ ਸ਼ੇਰ ਵਾਗੂੰ ਘੁਰਿਆ। ਸ਼ੇਰ ਆਪਣਾ ਜੋੜ ਲੱਭ ਰਿਹਾ ਸੀ। ਸ਼ੇਰ ਮਾੜੇ ਮੋਟੇ ਤੇ ਮਰਨਾ ਆਪਣੀ ਹੱਤਕ ਸਮਝਦਾ ਸੀ। ਮਰੋ ਤੇ ਮਰਦਾ ਵਾਂਗੂੰ ਜੇ ਮਾਰਿਆ ਤੇ ਤਾਂ ਵੀ ਕਿਸੇ ਬਹਾਦਰ ਨੂੰ। ਲੰਡੀ ਬੁਚੀ ਨੂੰ ਮਾਰ ਕੇ ਕਿਉਂ ਆਪਣੇ ਦੰਦਾ ਦਾ ਮਜ਼ਾ ਕਿਰਕਰਾ ਕੀਤਾ ਜਾਵੇ।
ਸ਼ੇਰ ਨੇ ਆਪਣੇ ਪੱਬਾਂ ਤੋਂ ਛਾਲ ਮਾਰੀ। ਹਰੀ ਸਿੰਘ ਆਪਣੇ ਧਿਆਨ ਵਿਚ ਖਲੋਤਾ ਹੋਇਆ ਸੀ। ਜਾ ਬੁਚਿਆ ਉਸ ਹਰੀ ਸਿੰਘ ਨੂੰ।
ਸ਼ੇਰ ਕੁਸ਼ਤੀ ਡਹਿ ਪਿਆ। ਨਲੂਏ ਦੇ ਲੱਕ ਨੂੰ ਉਸ ਜੱਫਾ ਮਾਰ ਕੇ ਉਸ ਉਹਦਾ ਅੰਦਰ ਹਿਲਾ ਦਿੱਤਾ। ਸ਼ੇਰ ਨਲੂਏ ਦਾ ਲਹੂ ਪੀ ਲੈਣਾ ਚਾਹੁੰਦਾ ਸੀ। ਸ਼ੇਰ ਨਹੀਂ ਸੀ ਚਾਹੁੰਦਾ ਕਿ ਉਹਦੇ ਸਾਹਮਣੇ ਕੋਈ ਦੂਜਾ ਸ਼ੇਰ ਭਬਕ ਮਾਰ ਸਕੇ।
ਸਰਕਾਰ ਆਪਣੇ ਘੋੜੇ ਤੇ ਖੜੀ ਤਮਾਸ਼ਾ ਦੇਖ ਰਹੀ ਸੀ। ਨਲੂਆ ਗਿਆ।
ਨਲੂਏ ਨੇ ਸ਼ੇਰ ਦੀ ਨੀਅਤ ਬਦ ਵੇਖੀ। ਮਿਆਨ ਚੋਂ ਤਲਵਾਰ ਕਿੱਦਾਂ ਨਿਕਲੇ? ਦੂਜੇ ਦੀ ਤਲਵਾਰ ਫੜ ਲਏ ਤੇ ਲਾਜ ਲੱਗੇ। ਜਵਾਨ ਜਾਨ ਤੇ ਖੇਡ ਜਾਂਦੇ ਹਨ ਪਰ ਹੱਤਕ ਬਰਦਾਸ਼ਤ ਨਹੀਂ ਕਰਦੇ। ਮਰਨਾ ਤੇ ਇਕ ਦਿਨ ਹੈ ਈ. ਮਰਦਾ ਵਾਗੂੰ ਮਰੇ।
ਧੰਨ ਕਲਗੀਆਂ ਵਾਲਾ।
ਸ਼ੇਰ ਦਾ ਜਬਾੜਾ ਨਲੂਏ ਦੇ ਹੱਥ ਵਿਚ ਆ ਗਿਆ। ਓਸ ਦੋਹਾਂ ਹੱਥਾਂ ਨਾਲ ਫੜ ਕੇ ਖਾਖਾਂ ਪਾੜਨ ਦੀ ਕੋਸ਼ਿਸ਼ ਕੀਤੀ। ਜ਼ੋਰ ਲਾਇਆ। ਜਬਾੜਾ ਚੀਰ ਕੇ ਰੱਖ ਦਿੱਤਾ। ਸ਼ੇਰ *ਨੇ ਸਾਰਾ ਜੰਗਲ ਸਿਰ ਤੇ ਚੁੱਕ ਲਿਆ। ਨਲੂਏ ਨੇ ਜਬਾੜਾ ਉਦੋਂ ਛਡਿਆ ਜਦੋਂ ਉਹਦਾ ਮੂੰਹ ਵਰਾਛਾਂ ਤੀਕ ਪਾਟ ਗਿਆ। ਨਲੂਏ ਨੇ ਹੋਰ ਜ਼ੋਰ ਮਾਰਿਆ ਤਾਨ ਲਾਈ। ਸ਼ੇਰ ਨੂੰ ਅਧ ਮੋਇਆ ਕਰ ਦਿੱਤਾ।
ਪਕੜ ਸ਼ੇਰ ਦੀ ਵੀ ਨਰਮ ਨਹੀਂ ਸੀ ਹੋਈ। ਏਨੇ ਵਿਚ ਨਲੂਏ ਦਾ ਦਾਅ ਲੱਗ ਗਿਆ। ਤਲਵਾਰ ਨਿਕਲ ਆਈ ਮਿਆਨੇਂ। ਪੁੱਠੇ ਹੱਥ ਦਾ ਵਾਰ ਕੀਤਾ। ਪਹਿਲਾ ਇਕ ਪਹੁੰਚਾ ਤੇ ਫੇਰ ਦੂਜਾ। ਦੋਵੇਂ ਪੌਚੇ ਲੱਥ ਕੇ ਜ਼ਮੀਨ ਤੇ ਡਿੱਗ ਪਏ। ਸ਼ੇਰ ਧੜਮ ਕਰਦਾ ਜ਼ਮੀਨ ਤੇ ਜਾ ਡਿੱਗਾ। ਤੀਜੇ ਵਾਰ ਨੇ ਸ਼ੇਰ ਦੀ ਗਰਦਨ ਲਾਹ ਕੇ ਪਰੇ ਜਾ ਸੁੱਟੀ। ਸ਼ੇਰ ਦੀ ਲੋਥ ਤੋਂ ਹਫਿਆ ਹਰੀ ਸਿੰਘ ਨਲੂਆ ਖਲੋਤਾ ਹੋਇਆ ਸੀ। ਜਦ ਸਰਕਾਰ ਤੇ ਸਰਦਾਰ