ਤੀਜੀ ਗੱਲ
ਹੁਣ ਤੀਜੀ ਗੱਲ ਮੈਥੋਂ ਸੁਣੋ ਫਕੀਰ ਸਾਹਿਬ। ਭੱਟ ਹੱਥ ਜੋੜ ਕੇ ਖਲੇ ਗਿਆ। ਹਜੂਰ ਤੁਸਾਂ ਤੇ ਮੇਰੇ ਢਿੱਡ ਤੇ ਈ ਲੱਤ ਮਾਰ ਦਿਤੀ ਸੀ। ਤੁਸੀਂ ਤੇ ਸਾਏ ਵੀ ਚੰਗੀ ਕਹਾਣੀ ਸੁਣਾ ਸਕਦੇ ਓ। ਮੈਂ ਤੇ ਡਰ ਗਿਆ ਸਾਂ ਕਿਤੇ ਮੇਰਾ ਫੁਜ਼ਗਾਰ ਤੁਸੀ ਤੇ ਨਹੀਂ ਸਾਭਣ ਲਗੇ। ਅੰਨ ਦਾਤਾ, ਸਾਨੂੰ ਈ ਟੁਕੜਿਆਂ ਤੇ ਪਲਣ ਦਿਓ। ਸਾਡੀਆ ਆਂਦਰਾਂ ਦਾ ਰੁੱਗ ਨਾ ਭਰੇ। ਬੋਲ ਭੱਟ ਦੇ ਸਨ।
ਅੱਛਾ ਮੌਜ ਲੈ। ਤੂੰ ਈ ਸੁਣਾ ਦੇ ਅਗਲੀ ਗੱਲ। ਫਕੀਰ ਸਾਹਿਬ ਆਖਣ ਲਗੇ। ਕਸੂਰ ਦੀ ਗੜ੍ਹੀ ਲਾਹੌਰ ਦੀ ਹਿਕ ਤੇ ਰੜਕਦੀ ਸੀ। ਕਸੂਰ ਦਾ ਨਵਾਬ ਕੁਤਬੁਲਦੀਨ ਖਾਂ ਸੈਂਵੇ ਮੁਛਾਂ ਮਰੋੜੀ ਫਿਰਦਾ ਸੀ। ਬਗਾਨੀ ਛਾਹ ਤੇ ਮੁੱਛਾਂ ਮੁਨਾ ਲੈਣੀਆ ਕੋਈ ਚੰਗੀ ਸਿਆਸਤ ਨਹੀਂ।
ਖਾਨਾ ਦੇ ਖਾਨ ਪਰਾਹੁਣੇ। ਮੁਲਤਾਨ ਦਾ ਸੂਬਾ ਤੇ ਕਸੂਰ ਦਾ ਨਵਾਬ ਦੇਵੇ ਜਿਗਰੀ ਦੋਸਤ ਸਨ। ਨਵਾਬ ਮਜ਼ਫਰ ਖਾਂ ਨੇ ਕਸੂਰੀਏ ਨੂੰ ਉਸ਼ਕਲ ਦਿੱਤੀ ਤੇ ਕੁਤਬੁਲਦੀਨ ਖਾਂ ਨੂੰ ਲਾਹੌਰ ਸਰਕਾਰ ਦੇ ਖਿਲਾਫ ਖੜ੍ਹਾ ਕਰ ਦਿਤਾ।
ਉਂਗਲੀਆਂ ਵਿਖਾਉਣ ਵਾਲੇ, ਉਂਗਲੀਆ ਤੇ ਨਚਾ ਲੈਂਦੇ ਹਨ। ਖਾਨ ਕਪੜਿਆ ਤੇ ਬਾਹਰ ਹੋ ਗਿਆ। ਉਸ ਜਹਾਦੀ ਇਕੱਠੇ ਕਰ ਲਏ। ਹਜ਼ਾਰਾਂ ਮਣ ਕਫਨ ਦੇ ਕਪੜਿਆ ਦਾ ਢੇਰ ਲਾ ਦਿਤਾ। ਮੁਰਗੇ ਭੁਜਣ ਲਗ ਪਏ। ਦੇਗਾਂ ਚੜ੍ਹ ਗਈਆਂ। ਮੁਫਤ ਦਾ ਮਾਲ ਖਾਣ ਵਾਲੇ ਹੁਣ ਹੁਸ਼ ਕਰਕੇ ਆ ਪਏ। ਕਫਨ ਬੰਨ ਫੌਜ ਤਿਆਰ ਹੋ ਗਈ।
ਮਹਾਰਾਜ ਨੇ ਵੀ ਲਾਹੌਰ ਵਿਚ ਧੱਸੇ ਤੇ ਡੱਗਾ ਮਾਰ ਕੇ ਵੇਖਿਆ। ਫੌਜਾਂ ਤਿਆਰ ਬਰ ਤਿਆਰ ਸਨ। ਖੈਰ ਨਜ਼ਰ ਨਹੀਂ ਸੀ ਆਉਂਦੀ ਕਸੂਰ ਦੀ। ਬਲੀ ਦਾ ਬਕਰਾ ਬਣ ਰਿਹਾ ਸੀ ਕਸੂਰ।
ਕਸੂਰ ਵਿਚ ਜਹਾਦੀ ਤੇ ਅਫਰਾਊ ਬੰਦੇ ਦੇ ਦੇ ਫੁੱਟ ਜ਼ਮੀਨ ਤੋਂ ਉਚੇ ਹੋ ਕੇ ਬਾਗਾ ਦੇ ਰਹੇ ਸਨ। ਉਹਨਾਂ ਦੀਆਂ ਅਵਾਜਾਂ ਲਾਹੌਰ ਪੁਜਦੀਆਂ।
ਨਵਾਬ ਕੁਤਬੁਲਦੀਨ ਖਾਂ ਨੇ ਕੋਠੇ ਚੜ੍ਹ ਕੇ ਆਪਣੇ ਗਿੱਦੜ ਭਰਾਵਾ ਨੂੰ ਟਾਹਰ ਮਾਰੀਆਂ। ਗਿੱਦੜਾਂ ਨੇ ਹੂਕਣਾ ਸੀ. ਹੂਕੇ। ਪਰ ਬਲਦੀ ਅੱਗ ਵਿਚ ਛਾਲ ਕੌਣ ਮਾਰੇ: ਬਾਹਰ ਹੀ ਖੜੇ ਦੁਮ ਹਿਲਾਉਂਦੇ ਰਹੇ। ਨਵਾਬ ਲੱਕੇ ਫਾਹੇ ਆ ਗਿਆ। ਆਪੇ ਫਾਬੜੀਏ