Back ArrowLogo
Info
Profile

ਤੈਨੂੰ ਕੌਣ ਛੁਡਾਵੇ। ਨਵਾਬ ਨਾਲ ਉਹ ਗਲ ਬਣੀ, ਸੱਪ ਦੇ ਮੂੰਹ ਕੋਹੜ ਕਿਰਲੀ, ਖਾਵੇ ਤੇ ਕੋਹੜ ਹੋਵੇ, ਛੱਡੇ ਤੇ ਲਾਜ ਲਗੇ। ਨਵਾਬ ਨੂੰ ਜਦ ਪਤਾ ਲਗਾ ਕਿ ਮੁਲਤਾਨ ਦੇ ਸੂਬੇਦਾਰ ਨੇ ਪੌੜੀ ਚੜ੍ਹਾ ਕੇ ਥੱਲਿਓਂ ਪੌੜੀ ਖਿੱਚ ਲਈ ਏ ਤਾ ਅੱਖਾਂ 'ਚ ਘਸੁੰਨ ਦੇ ਕੇ ਰੋਇਆ। ਪਰ ਹੁਣ ਕੀ ਹੋ ਸਕਦਾ ਸੀ। ਫੌਜਾਂ ਨੇ ਲਾਹੌਰ ਨੂੰ ਕੂਚ ਕਰ ਦਿਤਾ ਸੀ।

ਪਠਾਨ ਦਾ ਪੁਤ ਸੀ, ਡਟ ਗਿਆ। ਲੇਹੇ ਦੀ ਲੱਠ ਲਣ ਗਿਆ। ਭੱਟ ਨੇ ਜ਼ਰਾ ਕੁ ਸਾਹ ਲਿਆ।

ਬੁਜ਼ਰਗ ਆਖ਼ਦੇ ਹਨ ਕਿ ਕਸੂਰ ਦਾ ਪਹਿਲਾ ਨਾਂ ਕੁਸ਼ ਪੁਰ ਸੀ। ਭਗਵਾਨ ਰਾਮ ਚੰਦਰ ਦੇ ਪੁਤ ਕੁਸ਼ ਨੇ ਇਹ ਸ਼ਹਿਰ ਵਸਾਇਆ।

ਏਸ ਸ਼ਹਿਰ ਤੇ ਜ਼ਮਾਨੇ ਦੇ ਕਈ ਝੱਖੜ ਝੁਲੇ। ਕਈ ਹਵਾਵਾਂ ਆਈਆ. ਲੰਘ ਗਈਆ। 1570 ਵਿਚ ਅਕਬਰ ਬਾਦਸ਼ਾਹ ਨੇ 3,500 ਹਸਨ ਯਈ ਪਠਾਣਾਂ ਨੂੰ ਏਥੇ ਵਸਾਇਆ। ਜਾਗੀਰ ਦਿਤੀ। ਫੌਜਾਂ 'ਚ ਅਹੁਦੇ ਬਖਸ਼ੇ ਤੇ ਰਕਮ ਕੋਲੋਂ ਦੇ ਕੇ ਇਕ ਕਿਲ੍ਹਾ ਬਣਾ ਦਿਤਾ । ਮੁਗਲ ਰਾਜ ਵਿਚ ਇਹਨਾਂ ਪਠਾਣਾ ਨੇ ਤਲਵਾਰ ਦੇ ਜੋਰ ਨਾਲ ਚੰਗਾ ਦਬਦਬਾ ਬਣਾ ਲਿਆ ਸੀ। ਬਹਾਦਰ ਸ਼ਾਹ ਨੇ ਆਪਣੇ ਭਰਾਵਾਂ ਦੇ ਮੁਕਾਬਲੇ ਤੇ ਮਦਦ ਕਰਨ ਬਦਲੇ ਏਥੋਂ ਦੇ ਪਠਾਣ ਬਾਜੀਦ ਖਾਨ ਨੂੰ ਕੁਦਬੁਲਦੀਨ ਖਾ ਦਾ ਖਿਤਾਬ ਦਿਤਾ। ਇਹਨਾਂ ਪਠਾਣਾਂ ਦੇ ਭਰਾ ਭਤੀਜੇ ਤੇ ਸਾਥੀਆਂ ਨੇ ਬੰਦੇ ਬਹਾਦਰ ਵੇਲੇ ਬਾਈ ਲੜਾਈਆ ਵਿਚ ਹਿੱਸਾ ਲਿਆ। ਤੇ ਛੇਕੜ ਸਤਾਰਾਂ ਸੌ ਅਠਾਠ ਦੇ ਅਰੰਭ ਵਿਚ ਪਠਾਨਕੋਟ ਦੀ ਲੜਾਈ ਵਿਚ ਚਾਚਾ ਭਤੀਜਾ ਬਾਵਾ ਵਿਨੋਦ ਸਿੰਘ ਦੀ ਤਲਵਾਰ ਦੀ ਧਾਰ ਨੇ ਪਾਰ ਬੁਲਾ ਦਿੱਤਾ। ਕੁਤਬੁਲਦੀਨ ਖਾਂ ਦਾ ਖਿਤਾਲ ਹਰ ਉਸ ਬੰਦੇ ਨੂੰ ਦਿਤਾ ਜਾਂਦਾ ਜਿਹੜਾ ਕਸੂਰ ਦਾ ਹਾਕਮ ਹੁੰਦਾ।

ਸਰਕਾਰ ਨੇ ਪਹਿਲਾਂ ਏਲਚੀ ਭੇਜਣ ਦੀ ਸਲਾਹ ਕੀਤੀ। ਫੈਸਲਾ ਹੋ ਗਿਆ। ਏਲਚੀ ਭੇਜੇ ਗਏ। ਕਸੂਰ ਵਾਲਿਆਂ ਉਹਨਾਂ ਨੂੰ ਗੱਲਾਂ ਬਾਤਾਂ ਵਿਚ ਟਾਲ ਦਿਤਾ। ਸਰਕਾਰ ਨੇ ਇਕ ਵਾਰ ਫਿਰ ਹਮਦਰਦੀ ਜਾਹਰ ਕੀਤੀ। ਜੇ ਰਾਤ ਦਾ ਭੁਲਿਆ ਦਿਨੇ ਘਰ ਜਾ ਜਾਏ, ਉਹਨੂੰ ਭੁਲਿਆ ਨਾ ਜਾਣੀਏ। ਏਸ ਲਈ ਦੋ ਬੰਦੇ ਫਿਰ ਚੁਣੇ ਗਏ, ਜਿਹੜੇ ਉਸ ਵੇਲੇ ਦਰਬਾਰ ਦੇ ਮੋਹਰੀ ਸਨ। ਸਰਦਾਰ ਫਤਹਿ ਸਿੰਘ ਕਾਲੀਆਨਾ ਵਾਲਾ ਤੇ ਫਕੀਰ ਅਜ਼ੀਜ ਉਦ ਦੀਨ ਨੂੰ ਕਸੂਰ ਭੇਜਿਆ ਗਿਆ। ਘੋੜੇ, ਜੋੜੇ ਤੇ ਖਿਲਤ ਦੇ ਕੇ ਸਾਰੇ ਹਕੂਕ ਇਨ੍ਹਾ ਦੋਹਾ ਨੂੰ ਦੇ ਦਿੱਤੇ, ਜਿੰਦਾਂ ਇਹਨਾਂ ਦੀ ਮਰਜ਼ੀ ਫੈਸਲਾ ਕਰ ਲੈਣ। ਬੋਲ ਸਨ ਭੱਟ ਦੇ।

ਨਵਾਬ ਸਾਹਿਬ ਲੜਾਈ ਚੰਗੀ ਨਹੀਂ। ਨਾਹਕ ਖਿਦਾ ਦੀ ਖਲਕਤ ਦਾ ਖੂਨ ਹੋਵੇਗਾ। ਸੁਲਾਹ ਸਫਾਈ ਕਰ ਲਓ। ਪਰ ਨਵਾਬ ਦੇ ਸਿਰ ਤੇ ਖੂਨ ਸਵਾਰ ਸੀ। ਨਾਲੇ ਪਠਾਣ ਸੀ, ਕਿੱਦਾਂ ਆਕੜ ਛੱਡ ਦੇਂਦਾ। ਏਧਰ ਨਰਮੀ ਤੇ ਅਗੋਂ ਨਵਾਬ ਬਦਕਲਾਮੀ ਤੇ ਉਤਰ ਆਇਆ। ਮਸਾਂ ਮਸਾਂ ਪੱਗ ਲਹਿੰਦੀ ਬਚੀ। ਠੀਕ ਏ ਨਾ ਹਜ਼ੂਰ ਭੱਟ ਆਪਣੀ ਵਾਰੀ

29 / 111
Previous
Next