Back ArrowLogo
Info
Profile
ਲਾਹ ਰਿਹਾ ਸੀ।

ਦੁੱਧ ਧੋਤੀ ਠੀਕ ਆਖਿਆ ਫਕੀਰ ਸਾਹਿਬ ਨੇ।

ਦਸ ਹਜ਼ਾਰ ਨਾਮੀ ਫੌਜ, ਛੇ ਵੱਡੀਆਂ ਤੋਪਾ, ਬਾਰਾਂ ਸ਼ੁਤਰੀ, ਜੰਬੂਰਿਆ ਨੇ ਨੁਸ਼ਹਿਰਾ ਪਿੰਡ ਤੇ ਡੇਰੇ ਆਪਣੇ ਲਾਏ। ਸ਼ੇਰ ਦਿਲ ਰਜਮੰਟ ਸਣੇ ਨੌਜੁਆਨ ਹਰੀ ਸਿੰਘ ਨਲੂਆ ਵੀ ਆਣ ਪੁੱਜਾ। ਸ਼ੇਰ ਏ ਪੰਜਾਬ ਆਪ. ਨਿਹਾਲ ਸਿੰਘ ਅਟਾਰੀ ਵਾਲੇ ਤੇ ਸਰਦਾਰ ਧੰਨਾ ਸਿੰਘ ਮਲਵਈ ਤੇ ਜੋਧ ਸਿੰਘ ਰਾਮਗੜੀਆਂ, ਅਕਾਲੀ ਫੂਲਾ ਸਿੰਘ ਫਤਿਹ ਸਿੰਘ ਕਾਲੀਆਂ, ਵਾਲਾਂ, ਸਰਦਾਰ ਫਤਹ ਸਿੰਘ ਆਹਲੂਵਾਲੀਆਂ ਆਪਣੀਆਂ ਆਪਣੀਆਂ ਫੌਜਾਂ ਲੈ ਕੇ ਆਣ ਗੱਜੇ।

10 ਫਰਵਰੀ 1807 ਨੂੰ ਨੂਰ ਪੀਰ ਦੇ ਵੇਲੇ ਅਰਦਾਸਾ ਸੋਧਿਆ ਗਿਆ। ਕਸੂਰ ਦੇ ਬਾਹਰ ਦਿਆਂ ਮੋਰਚਿਆਂ ਤੇ ਹੱਲਾ ਬੋਲ ਦਿਤਾ। ਸਾਹਮਣੇ 50,000 ਫੌਜੀ ਜਹਾਦੀ, ਨਮਾਜੀ ਮੈਦਾਨ ਵਿਚ ਉਤਰ ਆਏ। ਤਲਵਾਰਾਂ ਖੜਕੀਆਂ, ਸੂਰਮੇ ਭਿੜੇ। ਗਾਜ਼ੀਆਂ ਦੇ ਸਿਰ ਤੇ ਕਫਨ ਸੀ। ਲੜ ਰਹੇ ਸਨ ਸ਼ਹਾਦਤ ਪਾਉਣ ਨੂੰ, ਅੱਗੋਂ ਖਾਲਸੇ ਨੇ ਚੰਗੀ ਭੌਰ ਮੱਠੀ ਕੀਤੀ। ਨਵਾਬ ਸੂਰਜ ਡੁੱਬਣ ਤੋਂ ਪਹਿਲਾਂ ਹੀ ਕਿਲ੍ਹੇ ਵਿਚ ਜਾ ਵੜਿਆ। 200 ਤੋਂ ਵੱਧ ਗਾਜੀ ਸਣੇ ਤਲਵਾਰਾਂ ਦੇ ਘੇਰਾਂ ਪਾ ਕੇ ਕੈਦ ਕਰ ਲਏ। ਹੁਕਮਾਂ ਸਿੰਘ ਚਿਮਨੀ ਤੇ ਨਲੂਏ ਨੂੰ ਝਰੀਟਾਂ ਆਈਆਂ। ਪਰ ਇਹ ਦੋਵੇਂ ਜਵਾਨ ਅਜੇ ਵੀ ਲੜ ਰਹੇ ਸਨ।

ਦੂਜੇ ਦਿਨ ਸੂਰਜ ਉਗਣ ਤੋਂ ਪਹਿਲਾਂ ਹੀ ਹਰੀ ਸਿੰਘ ਨਲੂਆ ਆਪਣੇ ਬਹਾਦਰ ਸਾਥੀਆਂ ਨਾਲ ਕਿਲ੍ਹੇ ਵਿਚ ਸਰੁੰਗਾਂ ਲਾਉਣ ਵਿਚ ਕਾਮਯਾਬ ਹੋ ਗਿਆ। ਇਹ ਗੱਲ ਨਾ ਨਵਾਬ ਨੂੰ ਪਤਾ ਲਗੀ ਤੇ ਨਾ ਮਹਾਰਾਜ ਨੂੰ। ਥੱਕੀ ਟੁੱਟੀ ਫੌਜ ਲੱਕ ਸਿੱਧਾ ਕਰ ਰਹੀ ਸੀ ਬਰੂਦ ਦੇ ਕੁਪੇ ਦੱਬ ਕੇ ਨਲੂਏ ਨੇ ਆਪਣੀਆਂ ਮੁੱਛਾਂ ਨੂੰ ਮਰੋੜਾ ਦਿਤਾ। ਪਲੀਤਿਆ ਨੂੰ ਅੱਗ ਲਾ ਦਿਤੀ। ਸੂਰਜ ਦੀ ਟਿੱਕੀ ਪੁੰਗਰਨ ਤੋਂ ਪਹਿਲਾ ਭੱਬਾਕਾ ਪਿਆ।

ਫੌਜ ਦੇ ਜਿਧਰ ਸਿੰਗ ਸਮਾਏ, ਉਧਰ ਈ ਨੱਸ ਗਈ। ਨਵਾਬ ਨੇ ਘੋੜੇ ਤੇ ਪਲਾਕੀ • ਮਾਰੀ, ਅੱਡੀ ਲਾਈ ਤੇ ਪਰ ਲਾ ਕੇ ਉਡ ਗਿਆ। ਕਿਲ੍ਹਾ ਖਾਲੀ ਹੋ ਗਿਆ। ਨਵਾਬ ਭੱਜ ਗਿਆ। ਰੌਲਾ ਪੈ ਗਿਆ। ਹਜ਼ਾਰਾਂ ਬੰਦੇ ਅੱਲਾ ਨੂੰ ਪਿਆਰੇ ਹੋ ਗਏ।

ਨਵਾਬ ਨੇ ਸਮਝਿਆ. ਭੱਜ ਕੇ ਜਾਨ ਬਚ ਗਈ। ਮੂਸਾ ਭੱਜਾ ਮੌਤ ਤੋਂ ਤੇ ਅੱਗੇ ਮੌਤ ਖੜੀ। ਨਵਾਬ ਅੰਨ੍ਹੇ ਵਾਹ ਘੋੜਾ ਨਸਾਈ ਜਾ ਰਿਹਾ ਸੀ। ਭਜਦੇ ਘੋੜੇ ਦੀ ਅੱਗੋਂ ਕਿਸੇ ਨੇ ਵਾਂਗ ਫੜ ਲਈ।

ਨਵਾਬ ਸਾਹਿਬ ਅੱਜ ਜੁੰਮਾਂ ਏ। ਤੇ ਜੁੰਮੇ ਦੀ ਨਮਾਜ਼ ਲਾਹੌਰ ਦੀ ਜਾਮਾ ਮਸਜਿਦ ਵਿਚ ਪੜ੍ਹੀ ਜਾਣੀ ਏ। ਕਿੱਧਰ ਭੱਜ ਰਹੇ ਹੈ। ਨਮਾਜ਼ ਖਤਾ ਹੋ ਜਾਊ। ਚਲੇ ਲਾਹੌਰ ਚਲੀਏ ਫਕੀਰ ਭਰਾਵਾਂ ਦੇ ਨਾਲ ਇੱਕਠੇ ਈ ਇਕ ਸਫ ਤੇ ਨਮਾਜ਼ ਪੜਨਾ। ਉਹ ਵੀ ਤੁਹਾਡੇ ਭਰਾ ਹਨ।

30 / 111
Previous
Next