ਨਗਾਰ ਖਾਨਾ
ਕਸੂਰ ਦੀ ਫਤਿਹ ਬਾਅਦ ਲਾਹੌਰ ਵਿਚ ਥਾਂ ਥਾਂ ਘਰ ਘਰ ਹਵੇਲੀ ਹਵੇਲੀ ਜਾ ਹੋ ਰਹੇ ਸਨ। ਹਰੀ ਸਿੰਘ ਨਲੂਏ ਦੀ ਹਵੇਲੀ ਵਿਚ ਵੀ ਦੀਵਾਨ ਜੁੜਿਆ ਹੋਇਆ।
ਦਿੱਲੀ ਦਰਬਾਰ ਸ਼ਰਾਬ ਦੇ ਪਿਆਲੇ ਵਿਚ ਡੁੱਬਾ ਹੋਇਆ ਸੀ। ਨਾਦਰ ਸ਼ਾਹ ਈਰ ਵਿਚੋਂ ਉਠਿਆ। ਹਨੇਰੀ ਵਾਂਗੂੰ ਚੜ੍ਹਿਆ ਤੇ ਬਦਲੀ ਵਾਂਗੂੰ ਵਰ੍ਹਿਆ। ਬਿਜਲੀ ਵਾਂਗੂ ਕੜਕਿਆ। ਲਓ ਸੁਣੇ ਭੱਟਾਂ ਦੇ ਕਮਾਲ। ਭੱਟ ਨੇ ਕੰਨਾਂ ਤੇ ਹੱਥ ਧਰ ਲਿਆ ਤੇ ਬੋਲ ਕੇ
ਅਵੱਲ ਦਿੱਲੀ ਤੁਰਾ ਨੇ ਕਰ ਆਪਣੀ ਪਾਈ।
ਫੇਰ ਲਈ ਚੁਹਾਨਾਂ ਆਇਕੇ, ਅੰਗ ਖੁਸ਼ ਕਰ ਲਈ।
ਫੇਰ ਲਈ ਸੀ ਗੋਰੀਆ ਕੋਈ ਮੁਦਤ ਵਸਾਈ।
ਫੇਰ ਲਈ ਪਠਾਣਾਂ ਆਣ ਕੇ, ਘਰ ਚੌਥੇ ਆਈ।
ਫੇਰ ਲਈ ਚੌਗੱਤਿਆਂ ਘੱਤ ਮਾਰ ਕੁਟਾਈ।
ਦਿੱਲੀ ਹੈਸਿਆਰੀਏ, ਰੁੱਤ ਧੜੀ ਲਵਾਈ।
ਤੂੰ ਮਾਸ ਖਾਏ ਰਾਜੇ ਪੁਤ੍ਰਾ, ਜਿਉਂ ਬਕਰ ਕਸਾਈ।
ਤੂੰ ਲੱਖ ਲਹਾਈਆ ਖੂਹਣੀਆਂ, ਮਿਹਰ ਮੂਲ ਨਾ ਆਈ।
ਤੈਨੂੰ ਨਿਵੀਆਂ ਜਿਮੀਆਂ ਸਾਰੀਆ, ਜੱਗ ਫਿਰੀ ਦੁਹਾਈ।
ਇਕ ਮਾਰੇ ਇਕ ਸਿਰ ਧਰੇ ਨਿੱਤ ਹੁਸਨ ਸਵਾਈ।
ਦਿੱਲੀ ਤੋਂ ਸ਼ਾਹਜ਼ਾਦਿਆ, ਖਹਿ ਹੁੰਦੀ ਆਈ।
ਸਾਰਾ ਦੀਵਾਨ ਝੂਮ ਉਠਿਆ।
ਦਿੱਲੀ ਸਾਜ਼ਸ਼ਾ ਦਾ ਗੜ੍ਹ ਬਣ ਚੁੱਕਾ ਸੀ। ਦਿੱਲੀ ਦਾ ਬਾਦਸ਼ਾਹ ਮਿਟੀ ਦਾ ਸੀ। ਨਗਾਰ ਖਾਨੇ ਵਿਚ ਨਗਾਰੇ ਵੱਜ ਰਹੇ ਸਨ। ਨਾਦਰ ਸ਼ਾਹ ਦੀਆਂ ਫੌਜਾਂ ਜ਼ਮੀਨ ਧੂੜ ਪੁਟਦੀਆਂ, ਪਹਾੜਾਂ ਦੇ ਪੱਥਰ ਰੇੜ੍ਹਦੀਆਂ ਅੱਗੇ ਵਧਦੀਆਂ ਆ ਰਹੀਆਂ ਘੋੜਿਆਂ ਦੇ ਸੁੰਮਾਂ ਥੱਲੇ ਸਾਰਾ ਪੰਜਾਬ ਰੋਲਿਆ ਜਾ ਰਿਹਾ ਸੀ। ਦਿੱਲੀ ਦਰਬਾਰ ਦੇ ਖਾਨੇ ਵਿਚ ਅਜੇ ਗੋਰੀਆਂ ਅੰਗੜਆਈਆਂ ਲੈ ਰਹੀਆਂ ਸਨ। ਤੇ ਕਿਤੇ ਵਿਚਕਰ ਰਹੀਆਂ ਸਨ। ਮਜ਼ਾਕ ਉਡਾਇਆ ਜਾ ਰਿਹਾ ਸੀ। ਦਰਬਾਰ 'ਚ ਖੁਸਰਿਆਂ, ਮਸਖਰਿਆਂ ਦਾ ਰਾਜ ਸੀ। ਏਸ ਦੀ ਇਕ ਝਲਕ ਇਸ ਤਰ੍ਹਾਂ ਏ।