ਬੱਚਾ ਕਸੂਰ ਜਿੱਤਿਆ ਈ। ਕੋਈ ਗੜ੍ਹ ਨਹੀਂ ਓ ਤੋੜਿਆ। ਇਹ ਕੇਸੂਰ ਦੀ ਗੜ੍ਹੀ ਚਾਰ ਪੰਜਾਬਣਾਂ ਜੁੱਤੀ ਝਾੜ ਦੇਂਦੀਆਂ ਤੇ ਫਤਿਹ ਹੋ ਜਾਂਦੀ। ਮੈਂ ਤੇ ਤਾ ਖੁਸ਼ ਹੋਵਾਗੀ ਜਦੋਂ ਤੂੰ ਖੈਬਰ ਜਿੱਤ ਕੇ ਘਰ ਆਵੇਂਗਾ। ਜਮਰੌਦ ਤੇ ਤੇਰੇ ਝੰਡੇ ਝੁਲਣਗੇ। ਸਾਲ ਚ ਦੋ ਫ਼ਸਲਾਂ ਆਉਂਦੀਆਂ ਨੇ। ਦੋਵੇਂ ਵਾਰ ਲੁਟੇਰੇ ਈ ਲੁਟ ਕੇ ਲੈ ਜਾਂਦੇ ਨੇ। ਨਲੂਏ! ਮੇਰੇ ਦੁੱਧ ਦੀ ਕੀਮਤ ਅਜੇ ਅਦਾ ਨਹੀ ਹੋਈ। ਬੱਸ ਕਰੇ ਇਹ ਵਾਧੂ ਰੌਲਾ ਰੱਪਾ ਰਾਤ ਖਰਾਬ ਨਾ ਕਰੋ। ਸਵੈਂ। ਮੈਨੂੰ ਤੇ ਪੰਜਾਂ ਦਰਿਆਵਾਂ ਵਿਚ ਅਜੇ ਤੱਕ ਕੋਈ ਸੂਰਮਾ ਈ ਨਜ਼ਰ ਨਹੀਂ ਆਇਆ ਜਿਹਨੇ ਬਾਂਹ ਉਲੇਰ ਕੇ ਕਿਸੇ ਲੁਟੇਰੇ ਦੀ ਤਲਵਾਰ ਖੋਹੀ ਹੋਵੇ। ਹਰੀ ਸਿੰਘ ਨਲੂਏ ਦੀ ਮਾਂ ਪਰਦੇ ਵਿਚੋਂ ਬਾਹਰ ਆ ਕੇ ਖਲੋ ਗਈ। ਸਾਰੇ ਸਰਦਾਰਾਂ ਦੀਆਂ ਨਜ਼ਰਾਂ ਜ਼ਮੀਨ ਤੇ ਗੱਡੀਆਂ ਗਈਆਂ। ਜ਼ਮੀਨ ਵਿਹਲ ਨਹੀਂ ਸੀ ਦਿੰਦੀ ਡੁੱਬ ਮਰਨ ਨੂੰ।
ਮਾਂ! ਮੁਕਾਬਲਾ ਤੇ ਕੀਤਾ। ਫਤਿਹ ਤੇ ਹਾਰ ਖੁਦਾ ਦੇ ਹੱਥ ਏ। ਮਾਂ ਏਨੀ ਵੱਡੀ ਬਦਦੂਆ ਨਾ ਦੇ। ਅਜੇ ਬੜੀਆਂ ਬੈਠੀਆਂ ਨੇ ਮਾਵਾਂ ਜਿਨ੍ਹਾਂ ਨੇ ਪੁੱਤ ਜੰਮੇ ਵੈਰੀ ਨਾਲ ਟੱਕਰ ਲੈਣ ਲਈ। ਮਾਂ ਜ਼ਰਾ ਕੁ ਸੁਣ:-
ਦੋਹੀਂ ਦਲੀ ਮੁਕਾਬਲੇ, ਰਣ ਸੂਰੇ ਗੜਕਣ।
ਚੜ੍ਹ ਤੋਪਾਂ ਗੱਡੀ ਢੁੱਕੀਆ, ਮਣ ਗੋਲੇ ਰੜਕਨ।
ਉਹ ਦਾਰੂ ਖਾਂਦੀਆਂ ਕੋਹਲੀਆ, ਮਣ ਗੋਲੇ ਰੜਕਨ।
ਉਹ ਦਾਗ ਪਲੀਤੇ ਛੱਡੀਆਂ, ਵਾਂਗ ਬੱਦਲ ਕੜਕਨ।
ਜਿਉਂ ਦਰ ਖੁਲ੍ਹੇ ਦੇਜਖਾਂ, ਮੂੰਹ ਭਾਹੀਂ ਭੜਕਨ।
ਜਿਉਂ ਤਾਬੇ ਮਾਰੇ ਪੰਖਣੂੰ ਵਿਚ ਬਾਗਾਂ ਫੜਕਨ ।
ਝੜੇ ਤੁਰੱਟੇ ਹੰਭਲਾ, ਵਾਂਗ ਮੱਛਾਂ ਤੜਫਨ।
ਜਿਉ ਝਲੀ ਅੱਗਾ ਲੱਗੀਆਂ ਰਣ ਸੂਰੇ ਤੜਕਨ।
ਉਹ ਹਸ਼ਰ ਦਿਹਾੜਾ ਵੇਖ ਕੇ ਦਲ ਦੋਵੇਂ ਘਰਕਨ।
ਭੱਟ ਚੁੱਪ ਹੋ ਗਿਆ।
ਇਹ ਸੁਪਨਾ ਮੈਂ ਪੂਰਾ ਕਰਾਂਗਾ ਮਾਂ। ਮੇਰੀ ਸਰਕਾਰ ਮੇਰੀ ਮਦਦਗਾਰ ਹੋਵੇਗੀ। ਨਲੂਆ ਆਪਣੀ ਤਲਵਾਰ ਦੀ ਧਾਰ ਸਿਰਫ ਸਰਹੱਦ ਤੇ ਪਰਖੇਗਾ। ਇਹ ਨਗਾਰਖਾਨੇ ਉਨੇ ਦਿਨ ਆਪਣੇ ਵਜਦ ਵਿਚ ਨਹੀਂ ਆਉਣਗੇ। ਜਦ ਤੱਕ ਸਾਡੇ ਘੋੜੇ ਜਮਰੌਦ ਦੀਆਂ ਵਾਦੀਆਂ ਵਿਚ ਖੌਰੂ ਨਹੀਂ ਪਾਉਣਗੇ। ਮਾਂ! ਮੇਰੇ ਇਕ ਹੱਥ ਵਿਚ ਮਾਲਾ ਤੇ ਦੂਜੇ ਹੱਥ ਵਿਚ ਤਲਵਾਰ। ਤੇ ਕਲਗੀਆਂ ਵਾਲਾ ਪਾਤਸ਼ਾਹ ਮੇਰਾ ਸਹਾਈ ਹੋਵੇਗਾ। ਮੈਂ ਜਿਤੂੰ ਪਿਸ਼ੌਰ ਮੈ ਜਿੱਤੂੰ ਜਮਰੌਦ। ਹਰੀ ਸਿੰਘ ਨਲੂਆ ਜੋਸ਼ ਵਿਚ ਆਇਆ ਆਖ ਰਿਹਾ ਸੀ।
ਭੱਟਾ ਸੌਂ ਜਾ। ਅਸਾਂ ਤੇ ਤੈਨੂੰ ਆਰਾਮ ਨਾਲ ਸ਼ੱਬਾ ਖੈਟ ਕਹੀ ਏ। ਏਥੇ ਕਿਸ ਹਾਲਤ ਵਿਚੋ ਆਏ ਹਾਂ। ਸਵੇਰੇ ਰਉਹਦੀ ਸਕਲ ਕੀ ਹੋਵੇਗੀ? ਹਕੀਮ ਆਖ ਕੇ ਬੁੱਲ੍ਹੀਆਂ ਵਿਚ ਜ਼ਰਾ ਕੁ ਮੁਸਕਰਾਇਆ। ਰਾਤ ਦੇ ਦੋ ਪਹਿਰ ਲੰਘ ਚੁੱਕੇ ਸਨ। ਖਿੱਤੀਆ ਚੜ੍ਹਨ ਦਾ ਵੇਲਾ ਆਉਣ ਵਾਲਾ ਸੀ। ਲਾਹੌਰ ਵਿਚ ਅਜੇ ਵੀ ਮਹਿਫਲਾ ਜੰਮੀਆਂ ਹੋਈਆਂ ਸਨ।