ਬੇਗਮ
ਨਾਦਰਸ਼ਾਹ ਨੇ ਦਿੱਲੀ ਦਾ ਗੜ੍ਹ ਤੋੜਿਆ, ਚਿਪਰਾਂ ਉਡੀਆਂ ਤੇ ਥਾਂ ਥਾਂ ਜਾ ਪਈਆਂ. ਹੈਦਰਾਬਾਦ, ਦੱਖਣ, ਭੋਪਾਲ, ਰਾਮਪੁਰ, ਲਖਨਊ ਤੇ ਕੁਝ ਰੁਹੇਲਿਆਂ ਦੇ ਘਰ ਆਣ ਡਿਗਿਆ। ਤੇ ਬਾਕੀ ਪੰਜਾਬ ਵਿਚ ਕਸ਼ਮੀਰ, ਪਿਸ਼ੌਰ, ਬਹਾਵਲਪੁਰ ਸਿੰਧ, ਮੁਲਤਾਨ ਤੇ ਕਸੂਰ ਤੇ ਉਹਨਾਂ ਚਿਪਰਾਂ ਨੇ ਆਪਣੀਆਂ ਖੁਦ ਮੁਖਤਾਰ ਹਕੂਮਤਾਂ ਬਣਾ ਲਈਆਂ ਤੇ ਆਕੜ ਖਾਂ ਹੋ ਬੈਠੇ। ਇਹ ਹਕੂਮਤਾਂ ਕੁਝ ਪਠਾਣਾਂ ਦੀਆਂ ਸਨ. ਕੁਝ ਰੁਹੇਲਿਆਂ ਦੀਆਂ, ਮਰਹਿਟਿਆਂ ਤੇ ਕੁਝ ਈਰਾਨੀਆਂ ਦੀਆਂ।
ਅਹਿਮਦ ਸ਼ਾਹ ਅਬਦਾਲੀ ਨੇ ਏਨੇ ਹਮਲੇ ਕੀਤੇ ਕਿ ਉਹਨਾਂ ਦੀ ਜੜ੍ਹਾਂ ਪਾਤਾਲ ਵਿਚ ਲਾ ਦਿਤੀਆਂ। ਅਹਿਮਦ ਸ਼ਾਹ ਅਬਦਾਲੀ ਮੁਗਲ ਹਕੂਮਤ ਦਾ ਸਭ ਤੋਂ ਵੱਡਾ ਦੁਸ਼ਮਣ ਸੀ। ਪੰਜਾਬ ਦੀ ਧੂੜ ਪੁੱਟਣ ਵਿਚ ਜਿਹੜਾ ਸਿਹਰਾ ਬੱਝਾ ਉਹ ਅਹਿਮਦ ਸ਼ਾਹ ਅਬਦਾਲੀ ਦੇ ਸਿਰ ਬਝਿਆ। ਪੰਜਾਬ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਘੋੜਿਆਂ ਨੇ ਚੰਗੀ ਤਰ੍ਹਾਂ ਲਤਾੜਿਆ ਤੇ ਸਾਰਾ ਪੰਜਾਬ ਉਲਟ-ਪੁਲਟ ਕਰਕੇ ਰੱਖ ਦਿਤਾ। ਸਿੱਖਾਂ ਨੇ ਕਈ ਵਾਰ ਅਹਿਮਦ ਸ਼ਾਹ ਅਬਦਾਲੀ ਦਾ ਕੁੱਲਾ ਲਾਹਿਆ ਤੇ ਕਈ ਵਾਰ ਆਪਣੀ ਪੱਗ ਲੁਹਾਈ। ਇਸ ਹਫੜਾ-ਦਫੜੀ ਵਿੱਚ ਸਿੱਖਾਂ ਦੇ ਪੈਰ ਲੱਗ ਗਏ। ਪੰਜਾਬ ਵਿਚ ਰਾਖੀ ਸਿਸਟਮ ਦਾ ਰਿਵਾਜ ਪੈ ਚੁੱਕਾ ਸੀ। ਮਿਸਲਾਂ ਉਭਰ ਕੇ ਸਾਹਮਣੇ ਆ ਗਈਆਂ ਸਨ। ਅਹਿਮਦ ਸਾਹ ਅਬਦਾਲੀ ਦੀ ਹਿੱਕ ਤੇ ਕਈ ਵਾਰ ਸੱਪ ਲੇਟੇ ਤੇ ਉਹਨਾਂ ਡੰਗ ਮਾਰ ਕੇ ਅਹਿਮਦ ਸ਼ਾਹ ਅਬਦਾਲੀ ਦੇ ਪੈਰ ਸ਼ੁਜਾ ਦਿਤੇ। ਮਜਬੂਰਨ ਅਹਿਮਦਸ਼ਾਹ ਅਬਦਾਲੀ ਨੂੰ ਵਾਪਸ ਜਾਣਾ ਪਿਆ। ਪੰਜਾਬ ਵਿਚ ਫਿਰ ਬਹਾਰਾਂ ਫੁਟਣ ਲੱਗ ਪਈਆਂ।
ਪੰਜਾਬ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਆਪਣਾ ਮਹਾਰਾਜ ਮੰਨ ਲਿਆ ਪਰ ਕਸ਼ਮੀਰ, ਪਿਸ਼ਾਵਰ, ਬਹਾਵਲਪੁਰ, ਸਿੰਧ, ਮੁਲਤਾਨ ਤੇ ਅਟਕ ਵਾਲੇ ਵਿਚ ਗੋਂਦਾਂ ਗੁੰਦ ਰਹੇ ਸਨ। ਇਹ ਇਕ ਵਾਰ ਫਿਰ ਆਵਾਜ਼ ਮਾਰਨਾ ਚਾਹੁੰਦੇ ਸਨ ਕਿਸੇ ਕਾਬਲ ਦੇ ਬਾਦਸ਼ਾਹ ਨੂੰ। ਕਿਨੂੰ ਆਵਾਜ਼ ਮਾਰਦੇ, ਕਾਬਲ ਦਾ ਤੇ ਝੁੱਗਾ ਈ ਉਜੜ ਚੁੱਕਾ ਸੀ।
ਤੈਮੂਰ ਤੋਂ ਬਾਅਦ ਕਾਬਲ ਤੇ ਤਖਤ ਤੇ ਤਿੰਨ ਵਾਰਸ ਆਪਣੀਆਂ ਆਪਣੀਆ ਭਾਗਾ ਲਈ ਖੜੇ ਸਨ। ਸਾਹ ਜ਼ਮਾਨ, ਸ਼ਾਹ ਬੁਜਾ ਤੇ ਮਹਿਮੂਦ ਸ਼ਾਹ।
ਸ਼ਾਹ ਜ਼ਮਾਨ ਦਾ ਦਾਅ ਲਗ ਗਿਆ ਤੇ ਉਹ ਬਾਦਸ਼ਾਹ ਬਣ ਗਿਆ।