Back ArrowLogo
Info
Profile
ਸ਼ਾਹ ਜਮਾਨ ਦੇ ਘੋੜੇ ਪੰਜਾਬ ਦੀ ਧੂੜ ਪੁਟ ਰਹੇ ਸਨ। ਮਕਾਨ ਢਾਹ ਰਹੇ ਸਨ। ਫਸਲਾਂ ਉਜਾੜ ਰਹੇ ਸਨ। ਨਵੇਂ ਝੰਡੇ ਗੱਡ ਰਹੇ ਸਨ। ਸ਼ਾਹ ਜਮਾਨ ਦਾ ਪੰਜਾਬ ਵਿਚ ਬੋਲ ਬਾਲਾ ਸੀ ਤੇ ਉਧਰ ਕਾਬਲ ਵਿਚ ਮਹਿਮੂਦ ਸ਼ਾਹ ਨੇ ਆਪਣੇ ਸਕੇ ਭਰਾ ਦੇ ਖਿਲਾਫ ਬਗਾਵਤ ਦਾ ਝੰਡਾ ਖੜਾ ਕਰ ਦਿਤਾ। ਤਖ਼ਤ ਤੇ ਬੈਠਾ ਤੇ ਆਪਣੇ ਨਾਂ ਦਾ ਰੁਤਬਾ ਪੜ੍ਹਾ ਲਿਆ। ਸ਼ਾਹ ਜ਼ਮਾਨ ਨੇ ਮੁਹਾਰਾਂ ਮੜੀਆਂ। ਅਗੇ ਅਟਕ ਨਦੀ ਵਿਚ ਹੜ੍ਹ ਠਾਠਾਂ ਮਾਰ ਰਿਹਾ ਸੀ। ਸ਼ਾਹ ਜ਼ਮਾਨ ਦੇ ਪੈਰਾਂ ਨੂੰ ਤੋਹ ਲਗੇ ਹੋਏ ਸਨ ਤੇ ਉਹ ਜਲਦੀ ਮੁੜਨਾ ਚਾਹੁੰਦਾ ਸੀ। ਬੇੜੀ ਦੇ ਸਹਾਰੇ ਪਾਰ ਤੇ ਹੋ ਗਿਆ ਪਰ ਤੋਪਾਂ ਦਰਿਆ ਦੀ ਲਪੇਟ ਵਿਚ ਆ ਗਈਆਂ। ਉਦੋਂ ਪਤਾ ਲਗਾ ਜਦੋਂ ਤੋਪਾਂ ਦਰਿਆ ਦੀ ਕੁਖ ਵਿਚ ਲੁਕ ਗਈਆਂ ਸਨ। ਫੌਜ ਕਿਸੇ ਤਰ੍ਹਾਂ ਪਾਰ ਹੋ ਗਈ। ਮਹਾਰਾਜਾ ਰਣਜੀਤ ਸਿੰਘ ਪਿਛੇ ਖੁਰਾ ਨਪੀ ਆ ਗਿਆ ਸੀ। ਸ਼ਾਹ ਜ਼ਮਾਨ ਨੇ ਉਲਝਣਾ ਚੰਗਾ ਨਾ ਸਮਝਿਆ। ਕੁਰਾਨ ਮਜੀਦ ਦੇ ਪਹਿਲੇ ਵਰਕੇ ਤੇ ਫੁਰਮਾਨ ਲਿਖ ਕੇ ਮਹਾਰਾਜ ਕੋਲ ਅਹਿਲਕਾਰ ਭੇਜ ਦਿੱਤਾ।

ਮੈਂ ਜਾ ਰਿਹਾ ਹਾਂ, ਸ਼ਾਇਦ ਮੁੜ ਕੇ ਕਦੀ ਵੀ ਪੰਜਾਬ ਨਾ ਆਵਾਂ। ਜਾਉ ਤੁਸੀਂ ਪਿਛੇ ਮੁੜ ਜਾਉ ਤੇ ਲਾਹੌਰ ਜਾ ਕੇ ਕਬਜ਼ਾ ਕਰ ਲਉ, ਮੈਂ ਕਦੀ ਵੀ ਪੰਜਾਬ ਤੇ ਹਮਲਾਵਰ ਦੇ ਰੂਪ ਵਿਚ ਨਹੀਂ ਆਵਾਂਗਾ। ਜਦ ਵੀ ਆਇਆ ਦੋਸਤ ਬਣ ਕੇ ਆਵਾਂਗਾ। ਮੇਰੇ ਹਾਕਮ ਤੁਹਾਡੀ ਮਦਦ ਕਰਨਗੇ। ਖੁਦਾ ਹਾਫ਼ਿਜ਼। ਸ਼ਾਹਨਸ਼ਾਹ-ਏ-ਕਾਬਲ ਸ਼ਾਹ ਜਮਾਨ।

ਖੈਬਰ ਟਪਦਿਆਂ ਹੀ ਸ਼ਾਹ ਜ਼ਮਾਨ ਦੀ ਭਰਾ ਨਾਲ ਮੁੱਠ ਭੇੜ ਹੋ ਗਈ। ਮਹਿਮੂਦ ਸ਼ਾਹ ਜਿੱਤ ਗਿਆ। ਤੇ ਹਾਰ ਸ਼ਾਹ ਜਮਾਨ ਦੇ ਕਰਮਾਂ ਵਿਚ ਲਿਖੀ ਗਈ। ਮਹਿਮੂਦ ਸ਼ਾਹ ਨੇ ਆਪਣੇ ਭਰਾ ਨਾਲ ਸਿਰਫ ਏਨੀ ਮਿਹਰਬਾਨੀ ਕੀਤੀ ਕਿ ਉਹਨੂੰ ਕਤਲ ਨਾ ਕੀਤਾ। ਸਿਰਫ ਉਹਦੀਆਂ ਅੱਖਾਂ ਵਿਚ ਸੜਦੀ ਬਲਦੀ ਸਲਾਈ ਫੇਰ ਦਿਤੀ ਤੇ ਡੰਗੋਰੀ ਫੜਾ ਦਿਤੀ ਹੱਥ ਵਿਚ। ਭਰਾ ਭਰਾ ਤੇ ਬਹੁਤ ਮਿਹਰਬਾਨ ਹੋਇਆ। ਇਹ ਮਿਹਰਬਾਨੀ ਥੋੜ੍ਹੀ ਏ ਕਿ ਭਰਾ ਨੇ ਭਰਾ ਦਾ ਸਿਰ ਨਹੀਂ ਵਢਿਆ। ਜਿਉਂਦਾ ਰਹਿਣ ਦਿਤਾ ਏ। ਪੰਜਾਬ ਵਿਚ ਮਹਾਰਾਜੇ ਦੀ ਤੂਤੀ ਬੋਲ ਰਹੀ ਸੀ ਤੇ ਕਾਬਲ ਵਿਚ ਮਹਿਮੂਦ ਸ਼ਾਹ ਦੀ।

ਕੁਦਰਤ ਨੇ ਕਰਵਟ ਲਈ। ਪਾਸਾ ਪਲਟਿਆ ਤਕਦੀਰ ਨੇ। ਮਹਿਮੂਦ ਸ਼ਾਹ ਦੀ ਗਿੱਚੀ ਸ਼ਾਹ ਸ਼ੁਜਾ ਨੇ ਆ ਪਕੜੀ। ਸ਼ਾਹ ਸ਼ੁਜਾ ਕਾਬਲ ਦਾ ਵਾਲੀ ਬਣ ਗਿਆ। ਸ਼ਤਰੰਜ ਦੇ ਮੋਹਰੇ ਆਪਸ ਵਿਚ ਫੇਰ ਭਿੜ ਪਏ। ਬਾਜੀ ਮਾਤ ਹੋ ਗਈ। ਸ਼ਾਹ ਸੁਜਾ ਕਾਬਲੇ ਨੱਸ ਉਠਿਆ ਤੇ ਮਹਿਮੂਦ ਸ਼ਾਹ ਨੂੰ ਫੇਰ ਕੁਦਰਤ ਨੇ ਕਾਬਲ ਦਾ ਤਖਤ ਬਖਸ਼ ਦਿਤਾ। ਸ਼ਾਹ ਪੂਜਾ ਕਲ੍ਹ ਬਾਦਸ਼ਾਹ ਸੀ ਤੇ ਅੱਜ ਕੱਖਾਂ ਤੇ ਹੌਲਾ ਹੋ ਗਿਆ।

ਨੱਸੇ ਸ਼ਾਹ ਨਾਲ ਬੇਗਮ ਵਫਾ ਤੇ ਸ਼ਾਹ ਜਮਾਨ ਵੀ ਸਨ। ਸ਼ਾਹ ਸ਼ੁਜਾ ਨੂੰ ਅਟਕ ਵਾਲਿਆਂ ਘੇਰੇ ਵਿਚ ਲੈ ਲਿਆ ਤੇ ਫੜ ਲਿਆਈ ਕਾਬਲ ਦਾ ਸ਼ਹਿਨਸ਼ਾਹ। ਅਟਕ ਦੇ ਙਿਲੇਦਾਰ ਫਤਹ ਖਾਂ ਨੇ ਉਹਨੂੰ ਕੈਦ ਕਰਕੇ ਆਪਣੇ ਭਰਾ ਕੋਲ ਜਿਹੜਾ ਕਸ਼ਮੀਰ ਦਾ

37 / 111
Previous
Next