ਬੇਗਮ ਧੀਰਜ ਸੇ ਕਾਮ ਲੈ। ਕੁਦਰਤ ਹਮਾਰਾ ਇਮਤਿਹਾਨ ਲੇ ਰਹੀ ਹੈ। ਖੁਦਾ ਸੇ ਨਾਉਮੀਦ ਹੈਨਾ ਭੀ ਖੁਦਾ ਸੇ ਬਗਾਵਤ ਹੈ। ਖੁਦਾ ਕੇ ਦਰਬਾਰ ਮੈਂ ਦੇਰ ਹੈ ਅੰਧੇਰ ਨਹੀਂ। ਖੁਦਾ ਕੀ ਲਾਠੀ ਬੇਆਵਾਜ਼ ਹੈਤੀ ਹੈ। ਬੇਗਮ ਹੋਸ਼ ਮੇਂ ਆਓ। ਇਸ ਅੰਧੇ ਕੀ ਡੰਗੇਰੀ ਤੂੰ ਹੀ ਤੋਂ ਹੈ। ਦਸਤਰ ਖਾਨ ਪਰ ਕੇਸਰੀ ਪੁਲਾਉ ਕੀ ਖੁਸ਼ਬੂ ਸੁੰਘੇ। ਜਾਫਰਾਨ ਕੇ ਫੂਲੋਂ ਪਰ ਬਹਾਰ ਆ ਗਈ। ਕਸ਼ਮੀਰ ਪਰ ਅਬ ਖਿਜ਼ਾਂ ਭੀ ਆ ਸਕਤੀ ਹੈ। ਖੁਦਾ ਪਰ ਭਰੋਸਾ ਰੱਖੋ। ਸ਼ਾਹ ਜ਼ਮਾਨ ਆਖੀ ਜਾ ਰਿਹਾ ਸੀ
ਕਸ਼ਮੀਰ ਨੇ ਮੇਰੇ ਘਰ ਕਾ ਉਜਾਲਾ ਲੂਟ ਲਿਆ। ਮੈਂ ਜਾਫਰਾਨ ਕੇ ਫੂਲੋਂ ਕਾ ਪੁਲਾਉ ਨਹੀਂ ਖਾ ਸਕਦੀ। ਮੁਝੇ ਫਰਾਨ ਸੇ ਨਫਰਤ ਹੈ, ਅਦਾਵਤ ਹੈ। ਸ਼ਹਿਨਸ਼ਾਹ ਮੇਰਾ ਦਿਲ ਜਲ ਕਰ ਕਬਾਬ ਹੋ ਚੁਕਾ। ਬੇਗਮ ਹਉਕਾ ਭਰਦੀ ਹੋਈ ਬੋਲੀ।
ਮਹਾਰਾਜਾ ਰਣਜੀਤ ਸਿੰਘ ਖਾਮੋਸ਼ੀ ਨਾਲ ਇਹ ਸਭ ਸੁਣ ਰਹੇ ਸਨ। ਉਨ੍ਹਾਂ ਨੇ ਕਿਹਾ-ਬੇਗ਼ਮ ਮੈਂ ਜਾਣਦਾ ਹਾਂ ਤੂੰ ਦੁਖੀ ਏਂ। ਅਸੀਂ ਤੁਹਾਡੀ ਹਰ ਸ਼ਿਕਾਇਤ ਦੂਰ ਕਰ ਦਿਆਂਗੇ। ਹੁਣ ਖਾਣਾ ਖਾ ਲਓ। ਖਾਣਾ ਖਾ ਲੈਣ ਪਿਛੋਂ ਮਹਾਰਾਜ ਨੇ ਬੇਗ਼ਮ ਤੋਂ ਉਸਦੇ ਰੋਣ ਦਾ ਕਾਰਨ ਪੁਛਿਆ।
ਮੈਂ ਅਰਜ਼ ਕੀਏ ਦੇਤੀ ਹੂੰ ਮਹਾਰਾਜ। ਜਾਫਰਾਨ ਕੇ ਫੂਲੋਂ ਸੇ ਆਗ ਕੇ ਬੋਲੇ ਨਿਕਲਤੇ ਹੈ। ਇਨ ਮੇਂ ਆਗ ਛੁਪੀ ਹੂਈ ਹੈ। ਆਗ ਸੇ ਹਾਥ ਜਲ ਜਾਏਗਾ। ਮਹਾਰਾਜ ਜਾਨ ਬੂਝ ਕਰ ਆਗ ਮੇਂ ਹਾਥ ਨਾ ਡਾਲਿਏ। ਬੇਗਮ ਆਖਦੀ ਡੁਸਕਣ ਲੱਗ ਪਈ।
ਪਹਿਲਾਂ ਤੇ ਅਸੀਂ ਮੂੰਹ 'ਚੋਂ ਗੱਲ ਈ ਨਹੀਂ ਕੱਢਦੇ। ਤੇ ਜੋ ਨਿਕਲ ਜਾਏ ਤੇ ਫਿਰ ਪੱਥਰ ਤੇ ਉਲੀਕੀ ਨਾ ਜਾਏ ਤੇ ਫਿਰ ਸਾਡਾ ਧ੍ਰਿਗ ਜੀਉਣਾ। ਮਰਦ ਬਚਨ ਦੇ ਕੇ ਨਹੀਂ ਫਿਰਦੇ। ਸਿਰ ਦੇਂਦੇ ਹਨ, ਅੱਖਾਂ ਨੀਵੀਆਂ ਨਹੀਂ ਕਰਦੇ। ਇਹ ਗੁਰਾਂ ਦਾ ਦੇਸ਼ ਏ, ਪੰਜਾਂ ਦਰਿਆਵਾਂ ਦੀ ਧਰਤੀ ਏ। ਇਥੇ ਵੇਦਾਂ ਦਾ ਜਨਮ ਹੋਇਆ ਤੇ ਏਥੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖੀ ਗਈ।
- ਮਹਾਰਾਜ ਕਹੀਂ ਮੂੰਹ ਸੇ ਨਿਕਲੀ ਹੂਈ ਬਾਤ ਕਹੀ ਮੁਝ ਕੇ ਖਵਾਰ ਤੋਂ ਨਹੀਂ ਕਰੇਗੀ। ਕਹੀਂ ਐਸਾ ਨਾ ਹੋ ਕਿ ਮੈਂ ਕਹੀਂ ਕੀ ਨਾ ਰਹੂੰ। ਧੋਬੀ ਦਾ ਕੁੱਤਾ ਨਾ ਘਰ ਕਾ ਨਾ ਘਾਟ ਕਾ।
ਬੇਗਮ ਨਿਧੜਕ ਹੋ ਕੇ ਆਖ ਅਸੀਂ ਸੁਮਨ ਬੁਰਜ ਦੀ ਗੱਦ ਵਿਚ ਬੈਠੇ ਹੋਏ ਹਾਂ। ਮੈਂ ਮੇਰੇ ਸਰਦਾਰ, ਮੇਰੀ ਹਕੂਮਤ, ਹਰ ਇਕ ਬੰਦਾਂ ਤੇਰੀ ਖਿਦਮਤ ਕਰਨ ਨੂੰ ਤਿਆਰ ਏ। ਹੁਕਮ ਦੇਵੇਂ ਤੇ ਖੈਬਰ ਦਾ ਦਰਵਾਜ਼ਾ ਸਦਾ ਲਈ ਬੰਦ ਕਰ ਦੇਵਾਂ। ਹੁਕਮ ਹੋਵੇ ਤੇ ਮਹਿਮੂਦ ਸ਼ਾਹ ਨੂੰ ਲਾਹੌਰ ਸੱਦ ਦੇਵਾਂ, ਤਾਜ ਤੇਰੇ ਕਦਮਾਂ ਤੇ ਰੱਖ ਦੇਵੇ। ਮਹਾਰਾਜ ਦੇ