- ਫਸਾਦ ਕੀ ਜੜ੍ਹ ਮਹਿਮੂਦ ਹੀ ਤੋ ਹੈ।
- ਜੜ੍ਹ ਕਾਟ ਦੂੰ?
ਨਹੀਂ! ਪਹਿਲੇ ਮੈਂ ਚਾਹਤੀ ਹੂੰ ਕਿ ਮੇਰਾ ਖਾਵੰਦ ਸਹੀ ਸਲਾਮਤ ਲਾਹੌਰ ਪਹੁੰਚ ਜਾਏ। ਬੱਸ ਏਨੀ ਕੁ ਗੱਲ ਸੀ? ਪਰ ਸ਼ਾਹ ਕਸ਼ਮੀਰ ਕਿਦਾਂ ਚਲਾ ਗਿਆ। ਮਹਾਰਾਜ ਬੋਲੇ। ਕਾਬਲ ਕੀ ਹਕੂਮਤ ਕਾ ਸ਼ੀਰਾਜ਼ਾ ਬਿਖਰਾ, ਟੁਕੜੇ ਉੜੇ, ਬਿਖਰ ਗਏ। ਭਾਈਉਂ ਮੈਂ ਛੁਟ ਪੜ ਗਈ। ਮਹਿਮੂਦ ਸ਼ਾਹ ਨੇ ਸ਼ਾਹ ਕੀ ਆਖੋਂ ਮੇਂ ਲੋਹੇ ਕੀ ਗਰਮ ਸਿਲਾਖ ਫੇਰ ਦੀ ਅੰਧਾ ਕਰਕੇ ਰੱਖ ਦਿਆ ਔਰ ਤਖਤ ਪਰ ਖੁਦ ਕਾਬਜ਼ ਹੋ ਗਿਆ। ਕੁਛ ਦਿਨ ਸ਼ਾਹ ਬੁਜਾ ਨੇ ਭੀ ਕਾਬਲ ਕੀ ਹਕੂਮਤ ਕਾ ਮਚਾ ਲੂਟਾ ਪਰ ਕਿਸਮਤ ਨੇ ਸਾਥ ਨਾ ਦੀਆ। ਮਹਿਮੂਦ ਕੇ ਹਾਥੋਂ ਮੇਂ ਏਕ ਦਫਾ ਫਿਰ ਤਲਵਾਰ ਚਮਕੀ। ਸ਼ਾਹ ਔਰ ਸ਼ਾਹ ਸ਼ੁਜਾ ਔਰ ਮੈਂ ਵਹਾਂ ਸੇ ਭਾਗ ਉਠੇ। ਹਿੰਦੁਸਤਾਨ ਆ ਕਰ ਦਮ ਲੀਆ। ਜਹਾਂਦਾਤ ਖਾਂ, ਨਾਜ਼ਮ ਅਟਕ ਮਹਿਮੂਦ ਕਾ ਦੋਸਤ ਨਿਕਲਾ। ਦੋਸਤ ਨੇ ਦੋਸਤ ਕੀ ਤਰਫਦਾਰੀ ਕੀ। ਸ਼ਾਹ ਸ਼ੁਜਾ ਗ੍ਰਿਫਤਾਰ ਹੋ ਗਿਆ ਔਰ ਹਮ ਦੋਨੇ ਭਾਗ ਨਿਕਲੇ।
ਜਹਾਦਾਤ ਖਾਂ ਨੇ ਸ਼ਾਹ ਸ਼ੁਜਾ ਕੇ ਪਾਓ ਮੇਂ ਜ਼ੰਜੀਰ ਡਾਲ ਦੀ ਔਰ ਅਪਨੇ ਭਾਈ ਅਤਾ ਮੁਹੰਮਦ ਖਾਂ ਗਵਰਨਰ ਕਸ਼ਮੀਰ ਕੇ ਪਾਸ ਭੇਜ ਦੀਆ।
ਉਹਨੇ ਉਹਦੇ ਕੋਲੋ ਕੀ ਲੈਣਾ ਏ?
ਕੋਹੇਨੂਰ ਹੀਰਾ
.ਕੋਹੇਨੂਰ ਹੀਰਾ, ਤਖਤੇ ਤਾਉਸ ਵਾਲਾ। ਮਹਾਰਾਜ, ਤਾਂ ਤੇ ਸਾਨੂੰ ਕਸ਼ਮੀਰ ਜ਼ਰੂਰ ਜਾਣਾ ਚਾਹੀਦਾ ਏ। ਮਹਾਰਾਜ ਮੈਨੂੰ ਹੁਕਮ ਦਿਓ ਤੇ ਮੈਂ ਸ਼ਾਹ ਸੁਜਾ ਨੂੰ ਸਹੀ ਸਲਾਮਤ ਪੇਸ਼ ਕਰਾਂਗਾ। ਜੇ ਕਿਤੇ ਸ਼ਾਹ ਨੂੰ ਅਜਾਂ ਵੀ ਲੱਗ ਗਈ ਤੇ ਤੁਸੀਂ ਮੇਰੀ ਬੋਟੀ ਬੋਟੀ ਉਡਾ ਦਿਉ। ਮੈਨੂੰ ਹਰ ਸਜ਼ਾ ਕਬੂਲ। ਹਰੀ ਸਿੰਘ ਨਲੂਏ ਦੇ ਬੋਲ ਉਭਰ ਕੇ ਸਾਹਮਣੇ ਆਏ। ਕੀ ਬੇਗਮ ਹੀਰਾ ਦੁਆਏਗੀ। ਮਹਾਰਾਜ ਦੱਬੇ ਬੋਲਾਂ ਵਿਚ ਬੋਲੇ।
ਬਾਹ ਅਗਰ ਲਾਹੌਰ ਸਹੀ ਸਲਾਮਤ ਪਹੁੰਚ ਗਏ ਤੇ ਹੀਰਾ ਮੈਂ ਖੁਦ ਸ਼ਾਹ ਸੇ ਲੇਕਰ ਹਜੂਰ ਕੀ ਨਜ਼ਰ ਕਰੂੰਗੀ। ਇਸ ਬਾਤ ਕੀ ਮੈਂ ਖੁਦ ਜਾਮਨ ਹੂੰ। ਬੋਲ ਸਨ ਵਫਾ ਬੇਗਮ ਦੇ। ਆਪਣੀ ਗੱਲ ਜਾਰੀ ਰੱਖਦਿਆਂ ਉਸ ਨੇ ਕਿਹਾ- ਕੋਹੇਨੂਰ ਹੀਰਾ ਹਿੰਦੁਸਤਾਨ ਦੀ ਅਮਾਨਤ ਹੈ। ਔਰ ਹਿੰਦੁਸਤਾਨ ਕੇ ਵਾਪਸ ਕਰ ਦੀਆ ਜਾਏਗਾ।