Back ArrowLogo
Info
Profile

ਅਟਕ

 

ਪੰਜਾਬ ਦੇ ਪੰਜਾਂ ਦਰਿਆਵਾਂ ਵਿਚ ਇਕ ਅਟਕ ਵੀ ਏ। ਪੰਜਾਂ ਦਰਿਆਵਾਂ ਦੇ ਪਾਣੀ ਵੱਖ ਹਨ ਤੇ ਉਨ੍ਹਾਂ ਦੀ ਤਾਸੀਰ ਵੀ ਵੱਖ। ਸੁਭਾ ਵੱਖਰੇ, ਮਜਾਜ਼ ਵੱਖਰਾ ਆਕੜ ਵੱਖਰੀ ਸ਼ਾਨ ਵੱਖਰੀ, ਰੋਅਬ ਆਪਣਾ। ਆਪਣਾ ਦਬਦਬਾ। ਪੰਜਾਬ ਨੂੰ ਇਹਨਾਂ ਦਰਿਆਵਾਂ ਤੇ ਮਾਣ ਏ। ਇਹ ਪੰਜਾਬ ਦੀ ਜਿੰਦ ਜਾਨ ਹਨ। ਇਹਨਾਂ ਦਾ ਨਾਂ ਲੈ ਕੇ ਪੰਜਾਬ ਜਿਉਦਾ ਏ। ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ। ਭਾਂਡੇ ਇਕ ਜਗ੍ਹਾ ਤੇ ਪਏ ਖੜ੍ਹਕ ਪੈਂਦੇ ਹਨ ਕੀ ਹੋਇਆ ਜੇ ਭਰਾ ਆਪਸ ਵਿਚ ਖਹਿਬੜ ਪਏ ਡਾਂਗ ਮਾਰਿਆਂ ਪਾਣੀ ਵੱਖ ਨਹੀਂ ਹੁੰਦਾ ਮਾਸ ਨਹੁੰਆਂ ਨਾਲੋਂ ਨਹੀਂ ਟੁਟਦਾ। ਭਰਾਵਾਂ ਦੀਆਂ ਵਖਰੀਆਂ ਪਰਾਤਾਂ ਤੇ ਕੁਨਾਲੀਆ ਫਿਰ ਇਕਠੀਆਂ ਹੋ ਜਾਂਦੀਆਂ ਹਨ। ਇਕੇ ਕੁਨਾਲੀ ਵਿਚ ਫਿਰ ਤੌਣਾ ਪਕਦੀਆਂ ਹਨ। ਇਕੇ ਤੰਦੂਰ ਰੋਟੀਆਂ ਲਗ ਪੈਂਦੀਆਂ ਹਨ। ਭਰਾਵਾ ਦਾ ਵੈਰ ਕਾਹਦਾ। ਮਾਂ ਪਿਓ ਜਾ ਭਰਾ ਫਿਰ ਇਕੋ ਹਨ। ਹਿੰਦੂ ਮੁਸਲਮਾਨ ਤੇ ਸਿੱਖ ਸਾਰੇ ਪੰਜਾਬ ਦੀਆਂ ਅੱਖਾਂ ਦੇ ਤਾਰੇ ਹਨ। ਪੰਜਾਬ ਦੀ ਇਕੋ ਮਾਂ ਏ, ਇਕੋ ਦੁੱਖ ਏ। ਪੰਜਾਬ ਦਾ ਇਕੋ ਇਕੋ ਦਰਦ ਏ। ਇਹਨਾਂ ਸਾਰਿਆਂ ਰੋਗਾਂ ਦੀ ਦਵਾ ਏ ਇਕੱਠ।

ਅਟਕ ਦਰਿਆ ਵੀ ਏ ਤੇ ਕਿਲ੍ਹਾ ਵੀ। ਇਹਨੂੰ ਸਰਹੱਦ ਦਾ ਦਵਾਰ ਪਾਲ ਆਖਿਆ ਜਾ ਸਕਦਾ ਏ। ਇਹ ਪਹਿਰੇਦਾਰ ਏ ਪੰਜਾਬ ਦਾ।

ਸਰਹੱਦ ਦਾ ਸੂਬੇਦਾਰ ਜਹਾਂਦਾਤ ਖਾਂ ਸੀ, ਕਾਬਲ ਦੇ ਬਾਦਸ਼ਾਹ ਦਾ ਯਾਰ। ਇਹਨਾ ਦੀਆਂ ਗਰਾਹੀਆਂ ਸਾਂਝੀਆਂ ਸਨ। ਇਹ ਬੇਗਮਾਂ ਸਾਂਝੀਆਂ ਕਰ ਲੈਂਦੇ। ਇਹਨਾਂ ਦੇ ਗੁਲਾਮ ਸਾਂਝੇ ਸਨ ਤੇ ਸੁਭਾਅ ਵੱਖਰੇ ਵੱਖਰੇ। ਸਭ ਕੁਝ ਸਾਂਝਾ ਸੀ ਪਰ ਗੰਢਾਂ ਨਵੇਕਲੀਆਂ ਸਨ ।

ਤੇਜ਼ ਰਫਤਾਰ ਡਾਚੀ ਸਵਾਰਾਂ ਇਤਲਾਹ ਦਿਤੀ ਸ਼ਾਹੀ ਫੌਜ ਦੇ ਆਉਣ ਦੀ।

ਹੱਥਾਂ ਪੈਰਾਂ ਦੀ ਪੈ ਗਈ ਸੀ ਨਵਾਬ ਨੂੰ। ਯਾਰ ਨੂੰ ਚਿਠੀ ਦੇ ਕੇ ਸੁਨੇਹਾ ਭੇਜਿਆ ਯਾਰ ਨੇ ਉਡ ਕੇ ਥੋੜ੍ਹਾ ਆ ਜਾਣਾ ਸੀ। ਉਹਦੇ ਪੈਰਾਂ ਨੂੰ ਤੋਹ ਲਗੇ ਹੋਏ ਸਨ। ਉਹ ਆਪਣੇ ਭਰਾਵਾਂ ਦੀਆਂ ਅੱਖਾਂ ਕੱਢ ਕੇ ਉਹਨਾਂ ਨੂੰ ਅੰਨ੍ਹਾਂ ਕਰਕੇ ਬਿਠਾ ਦੇਣਾ ਚਾਹੁੰਦਾ ਸੀ। ਨਾਂ ਬਾਂਸ ਰਹੇ ਨਾ ਬਾਂਸਰੀ ਵਜੇ। ਕਾਬਲ ਦੇ ਤਖਤ ਦਾ ਵਾਰਸ ਕੋਈ ਸੁਜਾਖ ਨਾ ਰਹੇ। ਮਹਿਮੂਦ ਸ਼ਾਹ ਦਾ ਮਨ ਤਰਲੋ ਮੱਛੀ ਹੋ ਰਿਹਾ ਸੀ। ਸ਼ਾਹ ਜ਼ਮਾਨ ਤੇ ਸ਼ਾਹ ਕਿਤੇ ਫਿਰ ਫੌਜ ਇਕਠੀ ਕਰ ਕੇ ਕਾਬਲ ਦੀ ਇਟ ਨਾਲ ਇਟ ਨਾ ਖੜਕਾ ਦੇਣ। ਫਿਰ ਸਚੇ ਵਾਰਸ ਦੇ ਕੋਲ ਨਾ ਚਲਿਆ ਜਾਏ। ਚਿੰਤਾ ਨੇ ਮਹਿਮੂਦ ਸ਼ਾਹ ਦੀ ਨੀਂਦ ਹਰਾਮ

46 / 111
Previous
Next