Back ArrowLogo
Info
Profile

ਗੁਲੇਲ

 

ਪੰਜਾਬ ਸਾਰੇ ਹਿੰਦੁਸਤਾਨ ਨਾਲੋਂ ਅੱਡ ਸੀ। ਪੰਜਾਬ ਵਿਚ ਤਾਂ ਵਸਨੀਕਾਂ ਨੇ ਇਹ ਗੱਲ ਬੁਝ ਲਈ ਸੀ ਕਿ ਅਸੀਂ ਪੰਜਾਬ ਵਿਚ ਤਾਂ ਵਸ

ਸਕਦੇ ਹਾਂ ਜੇ ਅਸੀਂ ਕੁਝ ਅਸੂਲ ਮੁਗਲ ਹਕੂਮਤ ਦੇ ਅਪਨਾ ਲਈਏ ਤੇ ਕੁਝ ਆਪਣੀਆਂ ਰਸਮਾਂ ਇਨ੍ਹਾਂ ਦੀ ਝੋਲੀ ਵਿਚ ਪਾ ਦਈਏ ਤਾਂ

ਸਾਡਾ ਨਿਰਬਾਹ ਹੋ ਸਕਦਾ ਹੈ।

ਮੁਗਲਾਂ ਨੇ ਲੋਕਾਂ ਦੇ ਨਕ 'ਚ ਦਮ ਕਰ ਦਿਤਾ ਸੀ ਅਤੇ ਉਨ੍ਹਾਂ ਦਾ ਮੁਕਾਬਲਾ ਉਨ੍ਹਾਂ ਵਰਗੇ ਹੋਇਆਂ ਹੀ ਹੋ ਸਕਦਾ ਸੀ, ਕਿਉਂਕਿ

ਮੁਗਲਾਂ ਦੇ ਘੋੜੇ ਪੰਜਾਬ ਵਿਚ ਹਰ ਵੇਲੇ ਰਾਤ ਬਰਾਤੇ ਖੌਰੂ ਪਾਉਂਦੇ ਰਹਿੰਦੇ ਸਨ। ਜਿਸ ਘਰ ਵਿਚ ਚਲੇ ਗਏ, ਜੋ ਕਿਸੇ ਦੇ ਚੌਂਕੇ 'ਚੋਂ

ਲਭਾ ਖਾਧਾ ਪੀਤਾ ਤੇ ਡਕਾਰ ਮਾਰਿਆ ਅਤੇ ਰਾਹੇ ਪਏ।

ਖਾਲਸੇ ਦੀ ਸਾਜਨਾ ਤੋਂ ਬਾਅਦ ਖਾਲਸੇਈ ਝੋਲੀ ਵਿਚ ਕੁਝ ਅਸੂਲ ਪਾਏ ਗਏ। ਉਨ੍ਹਾਂ ਵਿਚੋਂ ਇਕ ਝਟਕਾ ਵੀ ਸੀ ਤੇ ਦੂਜਾ ਵੰਡ ਖਾਣਾ,

ਹਕ ਹਲਾਲ ਦੀ ਕਮਾਈ ਤੇ ਇਮਾਨ ਰਖਣਾ। ਮੁਸਲਮਾਨ ਝਟਕੇ ਤੋਂ ਨਫਰਤ ਖਾਂਦਾ ਇਸ ਲਈ ਖਾਲਸੇ ਦੇ ਰਿਝੇ ਪੱਕੇ ' ਤੇ ਕੋਈ

ਮੁਗਲ ਹਥ ਨਾ ਮਾਰਦਾ। ਉਨ੍ਹਾਂ ਦਾ ਰਿੱਝਾ ਪਤੀਲਾ ਉਨ੍ਹਾਂ ਜੋਗਾ ਈ ਰਹਿੰਦਾ।

ਜਦੋਂ ਸਿਖਾਂ ਦੀ ਸਰਕਾਰ ਜਲਾਲ ਵਿਚ ਆ ਗਈ ਤੇ ਫਿਰ ਸਿੱਖਾਂ ਦੀਆਂ ਮਹਿਫਲਾਂ ਵਿਚ ਹਿੰਦੂ ਤੇ ਮੁਸਲਮਾਨ ਸਾਵੇਂ ਸਰਨਾਵੇਂ ਹੋ ਕੇ

ਸ਼ਾਮਲ ਹੋਣ ਲਗ ਪਏ। ਮੁਸਲਮਾਨਾਂ ਨਾਲ ਸਿੱਖਾਂ ਦਾ ਭਰੱਪਣ ਪੈ ਗਿਆ, ਹਿੰਦੂ ਤੇ ਅੱਗੇ ਹੀ ਸਿੱਖਾਂ ਨਾਲੋਂ ਵਖ ਨਹੀਂ ਸਨ। ਚੜ੍ਹਦੇ

ਸੂਰਜ ਨੂੰ ਹਮੇਸ਼ਾਂ ਹੀ ਸਲਾਮਾਂ ਹੁੰਦੀਆਂ ਹਨ। ਹਿੰਦੂ, ਸਿੱਖ, ਮੁਸਲਮਾਨ ਸਭੇ ਘਿਉ ਖਿਚੜੀ ਹੋ ਗਏ। ਪੰਜਾਬ ਇਕ ਗੁਲਦਸਤਾ ਬਣ

ਚੁਕਾ ਸੀ।

ਮਹਾਰਾਜਾ ਰਣਜੀਤ ਸਿੰਘ ਦੇ ਛੋਟੇ ਜਿਹੇ ਰਾਜ ਦੇ ਦੁਆਲੇ ਗੁਲੇਲ ਦੀ ਸ਼ਕਲ ਦੀਆਂ ਕੁਝ ਰਿਆਸਤਾਂ ਸਨ, ਕੁਝ ਰਜਵਾੜੇ ਸਨ,

ਇਹ ਫਨੀਅਰ ਸੱਪ ਹਰ ਤਰ੍ਹਾਂ ਨਿਗਲ ਜਾਣਾ ਚਾਹੁੰਦੇ ਸਨ ਜਾਂ ਡੰਗ ਮਾਰਨਾ ਲੋਚਦੇ ਸਨ ਪਰ ਪੰਜਾਬੀ ਇਹ ਨਹੀਂ ਸੀ ਚਾਹੁੰਦਾ ਉਸ

ਬੜਾ ਚਿਰ ਦੂਜਿਆਂ ਦੀਆਂ ਜੁੱਤੀਆਂ ਚੱਟੀਆਂ ਸਨ, ਲਲਾਂ ਪੂੰਝੀਆਂ ਸਨ। ਹੁਣ ਪੰਜਾਬੀ ਆਪਣੇ ਰਾਜ ਦਾ ਮਜ਼ਾ ਲੈਣਾ ਚਾਹੁੰਦੇ ਸੀ।

ਭਾਵੇਂ ਉਹ ਹਿੰਦੂ ਸੀ ਭਾਵੇਂ ਮੁਸਲਮਾਨ ਪਹਿਲਾਂ ਉਹ ਪੰਜਾਬੀ ਸੀ ਤੇ ਫਿਰ ਕੁਝ ਹੋਰ। ਉਹ ਗੁਲੇਲ ਸੀ ਕਸੂਰ, ਬਹਾਵਲਪੁਰ, ਮੁਲਤਾਨ ਤੇ ਅਟਕ ਦੇ ਨਵਾਬ।

49 / 111
Previous
Next