Back ArrowLogo
Info
Profile
ਕੋਸ਼ਬ ਨਾਮੀ ਤੀਵੀਂ ਤੋਂ ਸਾਰਾ ਕਸ਼ਮੀਰ ਥਰ ਥਰ ਕੰਬਦਾ ਸੀ। ਉਹ ਕੁਟਣੀਆ ਦੀ ਸਰਦਾਰ ਸੀ, ਰਹਿਮ ਦਿਲ ਸੀ ਬਖਸ਼ੇ ਦੇ ਫੁੱਲ ਵਰਗੀ। ਕਠੋਰ ਸੀ ਪੱਥਰ ਵਰਗੀ ਉਹਦੀ ਪਹੁੰਚ ਸੀ ਅੱਤਾ ਮੁਹੰਮਦ ਤਕ। ਸਰਕਾਰੇ ਦਰਬਾਰੇ ਪੁਛ ਪ੍ਰਤੀਤ ਸੀ। ਬਿਨਾਂ ਇਜਾਜ਼ਤ ਤੋਂ ਉਹ ਮਹਿਲਾਂ ਵਿਚ ਚਲੀ ਜਾਂਦੀ। ਉਹਨੂੰ ਕੋਈ ਰੋਕ ਟੈਕ ਨਹੀਂ ਸੀ। ਕੋਸ਼ਬ ਦਾ ਰੱਬ ਨੇ ਮੇਲ ਮਿਲਾ ਦਿਤਾ ਤੇ ਚੰਦਾ ਨੇ ਇਕੋ ਨਜ਼ਰ ਵਿਚ ਤਾੜ ਲਿਆ ਤੇ ਪੈਰ ਤੇ ਈ ਸਾਥੀ ਦੀ ਚੋਣ ਕਰ ਲਈ। ਰਾਤ ਕੋਸ਼ਬ ਦੇ ਘਰ ਗੁਜ਼ਾਰੀ। ਕੇਸ਼ਬ ਦੀ ਇਕ ਕਮਜ਼ੋਰੀ ਸੀ, ਉਹ ਚੰਦਾ ਨੇ ਤਾੜ ਲਈ। ਰੌਅ ਵਿਚ ਆਈ ਕੋਸ਼ਬ ਨੇ ਆਪਣਾ ਸਾਰਾ ਦਿਲ ਚੀਰ ਕੇ ਚੰਦਾ ਅਗੇ ਰੱਖ ਦਿੱਤਾ। ਅੱਲੀ ਅਕਬਰ ਖਾਂ ਛੋਟਾ ਭਰਾ ਸੀ ਅਤਾ ਮੁਹੰਮਦ ਖਾਂ ਦਾ। ਉਹਦੇ ਨਾਲ ਕੋਸ਼ਬ ਪਿਆਰ ਕਰਦੀ ਸੀ। ਕੋਸ਼ਬ ਆਪ ਜਵਾਨ ਜਹਾਨ ਸੀ. ਉਹਦੇ ਚਾਅ ਕੁਆਰੇ ਸਨ। ਉਹਦੇ ਅੰਗ ਨਰੋਏ ਸਨ, ਪਰ ਉਸ ਦੂਜੀਆਂ ਨੂੰ ਆਪਣੇ ਰੋਅਬ ਨਾਲ ਹੀ ਖਰਾਬ ਕਰਵਾ ਦਿਤਾ ਸੀ। ਅੱਲੀ ਅਕਬਰ ਖਾਂ ਕੋਸ਼ਬ ਨੂੰ ਦਿਲੋਂ ਤਾਂ ਚਾਹੁੰਦਾ ਸੀ. ਪਰ ਏਸ ਲਈ ਨਫਰਤ ਕਰਦਾ ਸੀ, ਕਿ ਜਦ ਉਹ ਦੂਜੀਆਂ ਔਰਤਾਂ ਦਾ ਬਿਉਪਾਰ ਕਰ ਸਕਦੀ ਏ. ਤੇ ਕੀ ਉਸ ਆਪਣਾ ਸੌਦਾ ਕਦੇ ਵੀ ਨਾ ਕੀਤਾ ਹੋਵੇਗਾ?- ਇਹ ਸ਼ੱਕ ਅਲੀ ਅਕਬਰ ਦੇ ਦਿਲ ਵਿਚ ਪੱਕਾ ਹੋ ਗਿਆ ਸੀ। ਉਹਨੂੰ ਕੌਣ ਕਢੇ। ਕੋਸ਼ਬ ਏਸੇ ਗਮ ਵਿਚੇ ਵਿਚੇ ਵਿਚ ਖਾਧੀ ਜਾ ਰਹੀ ਸੀ। ਕੋਸ਼ਬ ਨੇ ਆਪਣਾ ਇਹ ਦੁਖੜਾ ਚੰਦਾ ਅਗੇ ਫੈਲਿਆ ਤਾਂ ਅਗੈ ਉਸ ਝਟ ਜੁਆਬ ਦਿਤਾ।

ਮੈਂ ਤੇਰੇ ਯਾਰ ਅਲੀ ਖਾਂ ਨਾਲ ਮੁਲਾਕਾਤ ਕਰਵਾ ਦਿੰਦੀ ਹਾਂ ਜੇ ਤੂੰ ਸੇਜ ਮਾਣ ਲਵੇਂ ਤੇ ਫੇਰ?'

'ਜੋ ਤੂੰ ਮੰਗੇ ਮੈਂ ਉਹ ਕੁਝ ਦਊਂ।'

'ਮੇਰਾ ਮੁਲ ਏ, ਇਕ ਹੀਰਾ। ਦੇਵਾਂਗੀ?'

'ਇਕ ਨਹੀਂ ਦੇ।'

ਦੋਵਾਂ ਨੇ ਘੁੱਟ ਕੇ ਜੱਫੀ ਪਾ ਲਈ। ਕੋਸ਼ਬ ਨੇ ਚੰਦਾ ਦਾ ਪਿਆਰ 'ਚ ਮੂੰਹ ਚੁੰਮ ਲਿਆ। ਸਰੀਰ ਦੋਹਾਂ ਦੇ ਦੋ ਸਨ ਪਰ ਜਾਨ ਇਕ ਹੋ ਗਈ।

68 / 111
Previous
Next