

ਪਤਨੀ ਦੀਆਂ ਕਮਜ਼ੋਰੀਆਂ ਨੂੰ ਅੱਖੋਂ ਉਹਲੇ ਕਰ ਦੇਵੇ । ਵੇਖੋ ਉਸ ਅੰਗਰੇਜ਼ ਪਤੀ ਨੇ ਕਿਸ ਤਰ੍ਹਾਂ ਆਪਣੇ ਘਰ ਨੂੰ ਬਰਬਾਦੀ ਤੋਂ ਬਚਾ ਲਿਆ ਅਤੇ ਪਤਨੀ ਨੂੰ ਪਿਆਰ ਦੇ ਸੂਤਰ ਵਿਚ ਹੋਰ ਵੀ ਵੱਧੇਰੇ ਬੰਨ੍ਹ ਲਿਆ ਅਤੇ ਉਮਰ ਭਰ ਲਈ ਗ੍ਰਿਹਸਤ ਸੁਖ ਦਾ ਬੀਮਾ ਕਰਵਾ ਲਿਆ।
47. ਅਨੀਸ ਕਵੀ ਦੀ ਸਿਖਸ਼ਾ ਨੂੰ ਪਤੀ ਮੋਤੀਆਂ ਨਾਲ ਤੋਲਣ :-
ਖਿਆਲੇ ਖਾਤਿਰੇ ਅਹਿਬਾਬ ਚਾਹੀਏ ਹਰਦਮ,
ਅਨੀਸ ਠੇਸ ਨ ਲੱਗ ਜਾਏ ਆਬਗੀਨੋਂ ਕੋ ।
ਅਹਿਬਾਬ (ਤੇਰੇ ਨਾਲ ਪਿਆਰ ਕਰਨ ਵਾਲਿਆ) ਵਿਚ ਪਤਨੀ ਦਾ ਪਹਿਲਾ ਨੰਬਰ ਹੈ । ਆਬਗੀਨੇ (ਪਾਣੀ ਦੇ ਬੁਲਬੁਲੇ) ਵਾਂਗ ਕੋਮਲ ਉਸ ਦਾ ਦਿਲ ਹੈ । ਸਦਾ ਖਿਆਲ ਰਖੋ ਕਿ ਉਸ ਆਬਗੀਨੇ ਨੂੰ ਠੇਸ ਨਾ ਲੱਗ ਜਾਵੇ । ਇਸ ਵਿਸ਼ੇ ਬਾਰੇ ਸਾਵਧਾਨੀ ਦਾ ਬਾਰ ਬਾਰ ਵਿਸ਼ੇਸ਼ ਅਵਸਰ ਆਉਂਦਾ ਰਹਿੰਦਾ ਹੈ :
ਕਦੇ ਆਪਣੇ ਪਾਉਣ ਲਈ ਉਸਦਾ ਖਰੀਦਿਆ ਹੋਇਆ ਸਾੜ੍ਹੀ ਬਲਾਊਜ਼ ਆਦਿ ਦੂਜਿਆਂ ਨੂੰ ਵਿਆਹ, ਜਨਮ ਦਿਨ ਆਦਿ 'ਤੇ ਦੇਣ ਲਈ ਕੁਝ ਤੋਹਫੇ, ਬੱਚਿਆਂ ਲਈ ਜੁਰਾਬ ਜੁਤੀ ਆਦਿ, ਘਰ ਦੀ ਸਜਾਵਟ ਲਈ ਕਿਸੇ ਪ੍ਰਕਾਰ ਦੀ ਸੁੰਦਰ ਵਸਤੂ-ਜਿਸ ਨੂੰ ਉਹ ਸੁੰਦਰ ਸਮਝਦੀ ਹੈ, ਬਾਜ਼ਾਰ ਤੋਂ ਪਤਨੀ ਖਰੀਦ ਲਿਆਂਦੀ ਹੈ ਅਤੇ ਪਤੀ ਨੂੰ ਬੜੇ ਚਾਅ ਨਾਲ ਆ ਵਿਖਾਂਦੀ ਹੈ, ਉਸ ਦੀ ਰਾਏ ਉਹ ਪੁੱਛਦੀ ਹੈ ਅਤੇ ਚਾਹੁੰਦੀ ਹੈ ਕਿ ਪਤੀ ਵੀ ਉਸ ਖਰੀਦੇ ਹੋਏ ਸਾਮਾਨ ਨੂੰ ਸਮਝੇ ।' ਜੇ ਤੁਸੀਂ ਆਪਣੀ ਪਿਆਰੀ ਦੀ ਪਸੰਦ ਵਿਚ ਆਪਣਾ ਪਿਆਰ ਵੀ ਉਡੇਲ ਦੇਵੋ ਤਾਂ ਉਹ ਚੀਜ਼ ਤੁਹਾਡੀ ਪਸੰਦ 'ਤੇ ਪੂਰੀ ਨਾ ਉਤਰਦੀ ਹੋਈ ਵੀ ਪੂਰੀ ਉਤਰੇਗੀ। ਉਹ ਚੀਜ਼ ਤੁਹਾਡੇ ਰਾਹੀਂ ਪ੍ਰਸੰਸਾ (ਤਾਰੀਫ) ਕਰਨਯੋਗ ਹੈ । ਜਦੋਂ ਤੁਸੀਂ ਉਸ ਦੀ ਪਸੰਦ ਦੀ ਖਰੀਦ ਨੂੰ ਸਲਾਹੁੰਦੇ ਹੋ ਕਿ "ਇਹ ਸਾੜ੍ਹੀ ਤੁਹਾਡੇ ਸਰੀਰ ਉਤੇ ਕਿਤਨੀ ਸੋਹਣੀ ਲੱਗੇਗੀ" ਆਦਿ ਤਾਂ ਉਸ ਦਾ ਦਿਲ ਆਕਾਸ਼ ਨੂੰ ਜਾ ਛੋਹੇਗਾ । ਜੇ ਤੁਸੀਂ ਉਸ ਖਰੀਦ ਵਿਚ ਬੁਰਾਈ ਕਢੇਗੇ ਤਾਂ ਉਹ ਪਾਤਾਲ ਵਿਚ ਗੱਡੀ ਜਾਵੇਗੀ । ਤੁਸੀਂ ਆਪਣੀ ਪਿਆਰੀ ਲਈ ਕੀ ਇਹ ਅਵਸਥਾ ਪਸੰਦ ਕਰੋਗੇ ? ਵਿਆਹੁਤਾ ਜੀਵਨ ਦੀ ਸਫਲਤਾ ਲਈ ਚਾਰ ਚੰਨ ਲਗਾਉਣ ਵਾਲੀ ਇਹ ਮਿਠਾਸ ਨਾਲ ਭਰਪੂਰ ਸਲਾਹ ਲਿਖੀ ਹੈ।