Back ArrowLogo
Info
Profile

48. ਇਸਤ੍ਰੀ ਜਾਤੀ ਦੀ, ਪੁਰਸ਼ ਜਾਤੀ ਤੋਂ ਸੁਭਾਅ ਦੇ ਵੱਖੋ ਵੱਖ ਹੋਣ ਦੀ ਗੱਲ 'ਪਤਨੀ ਪਥ ਪ੍ਰਦਰਸ਼ਕ' ਵਿਚ ਚੰਗੀ ਤਰ੍ਹਾਂ ਸਮਝਾ ਦਿੱਤੀ ਗਈ ਹੈ । ਜਿਵੇਂ ਕੱਪੜੇ ਦੀ ਖੱਡੀ ਦੇ ਤਾਣੇ-ਬਾਣੇ ਦੀ ਕਿਸਮ ਤਾਂ ਵੱਖਰੀ ਹੁੰਦੀ ਹੈ, ਪਰ ਉਨ੍ਹਾਂ ਦੋਹਾਂ ਦੇ ਪ੍ਰਸਪਰ ਸੰਜੋਗ ਨਾਲ ਕਿੰਨਾ ਵੱਧੀਆ ਬੁਣਿਆ ਜਾਂਦਾ ਹੈ-(ਸੂਤੀ, ਰੇਸ਼ਮੀ, ਉਨੀ, ਮੋਟਾ, ਪਤਲਾ, ਫਾਈਨ, ਰੱਫ ਆਦਿ) ਇਸੇ ਤਰ੍ਹਾਂ ਅਮੀਰ, ਗਰੀਬ, ਪੜ੍ਹਿਆ, ਅਨਪੜ੍ਹਿਆ, ਸੋਹਣਾ, ਕੋਝਾ ਚੌਹਾਂ ਵਰਣਾਂ ਦੇ ਜਵਾਨ ਵਰ ਤੇ ਨਢੀਆਂ ਦਾ ਵਿਆਹ ਹੁੰਦਾ ਹੈ । ਪਰ ਸੁਭਾਅ ਭਾਅ ਵੱਖ-ਵੱਖ ਹੁੰਦਿਆਂ ਵੀ ਕਿਸ ਤਰ੍ਹਾਂ ਘੁਲ ਮਿਲ ਜਾਂਦੇ ਹਨ।

ਇਸਤ੍ਰੀ ਦੋ ਬਾਂਦਰਾਂ ਨੂੰ ਛਤ ਉੱਪਰ ਲੜਦਿਆਂ ਵੇਖ ਕੇ ਪਸੀਨੋ ਪਸੀਨੀ ਹੋ ਗਈ । ਪਰ ਪੁਰਸ਼ ਹੱਥ ਵਿਚ ਲੱਕੜ ਚੁਕ ਕੇ ਛਤ 'ਤੇ ਨਸਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਭਜਾ ਕੱਢਦਾ ਹੈ । ਪਤੀ ਨੂੰ ਇਹ ਹਕ ਨਹੀਂ ਪਹੁੰਚਦਾ 'ਕਿ ਪਤਨੀ ਵੱਲ ਗੁੱਸੇ ਨਾਲ ਵੇਖਦਾ ਹੋਇਆ ਆਖੇ- "ਡਰਦੀ ਮਰਦੀ ਕਿਉਂ ਜਾਂਦੀ ਏਂ । ਕੀ ਹੇਠਾਂ ਆ ਕੇ ਤੈਨੂੰ ਉਨ੍ਹਾਂ ਨੇ ਖਾ ਜਾਣਾ ਸੀ ?" ਠੀਕ ਤਾਂ ਇਹ ਹੈ ਕਿ ਪਤੀ ਛੱਤ ਤੋਂ ਵਾਪਸ ਆ ਕੇ ਉਸ ਨੂੰ ਬਾਹਾਂ ਵਿਚ ਲੈ ਕੇ ਕਹਿੰਦਾ, “ਮੇਰੇ ਹੁੰਦਿਆਂ ਤੈਨੂੰ ਸ਼ੇਰ ਚੀਤੇ ਤੋਂ ਵੀ ਨਹੀਂ ਡਰਨਾ ਚਾਹੀਦਾ । ਤੇਰੇ ਲਈ ਮੈਂ ਸ਼ੇਰ ਦੀ ਪਿਠ ਵੀ ਇਸ ਲੱਕੜ ਨਾਲ ਤੋੜ ਸਕਦਾ ਹਾਂ । ਨਾ ਮੇਰੀ ਮੋਮ ਦੀ ਗੁੱਡੀ, ਨਾ !" ਸੋ ਇਸਤ੍ਰੀ ਦੇ ਦਿਲ ਲਗਣ ਵਾਲੇ ਮਿੱਠੇ ਤਰੀਕੇ ਨਾਲ ਧੀਰਜ ਪੂਰਵਕ ਸਮਝਾਉ ।

49. ਭਗਵਾਨ ਨੇ ਨਾਰੀ ਜਾਤੀ ਦਾ ਇਹੋ ਜਿਹਾ ਸਹਜ ਸੁਭਾਅ ਬਣਾਇਆ ਹੈ ਕਿ ਭਾਵੇਂ ਉਹ “ਬੱਚੀ, ਜਵਾਨ, ਬੁੱਢੀ ਹੋਵੇ, ਆਪਣੇ ਕੋਲ ਬੈਠੀ ਛੋਟੀ ਕੁੜੀ, ਜਵਾਨ ਅਤੇ ਬੁੱਢੀ ਇਸਤ੍ਰੀ ਨਾਲ ਛੇਤੀ ਘੁਲ-ਮਿਲ ਜਾਵੇਗੀ ਅਤੇ ਗੱਲਾਂ ਕਰਦੀ ਜਾਵੇਗੀ। ਪਰ ਨਰ ਜਾਤੀ ਦੇ ਬੱਚੇ, ਜਵਾਨ, ਬੁੱਢੇ ਆਪਣੇ ਸਹਜ ਸੁਭਾਅ ਕਾਰਨ ਹਰ ਕਿਸੇ ਨਾਲ ਬੇਰੋਕ-ਟੋਕ ਨਹੀਂ ਬੋਲਣਗੇ ।”

ਇਸਤ੍ਰੀ ਨਾਲ ਪਤੀ ਜਦੋਂ ਗੱਲ-ਬਾਤ ਭਰ-ਪੇਟ ਨਹੀਂ ਕਰਦੇ (ਭਰ- ਪੇਟ ਤਾਂ ਕੀ, ਅੱਧੇ-ਪੇਟ ਵੀ ਨਹੀਂ ਕਰਦੇ) ਤਾਂ ਉਹ ਕਿਸੇ ਹੋਰ ਨਾਲ ਗੱਲਾਂ ਕਰਕੇ ਤਾਂ ਜੀ ਬਹਿਲਾਣਗੀਆਂ ਹੀ।

50: ਇਸਤ੍ਰੀਆਂ ਨੂੰ ਬਾਹਰ ਜਾਣ ਲਈ ਕਾਫੀ ਸਮਾਂ ਪਹਿਲਾਂ ਸੂਚਨਾ

101 / 239
Previous
Next