Back ArrowLogo
Info
Profile

ਮਿਲੇ । ਉਹ ਜਲਦੀ ਤਿਆਰ ਨਾ ਹੋਵੇ ਤਾਂ ਚੀਕ ਚੀਕ ਕੇ ਘਰ ਨੂੰ ਸਿਰ 'ਤੇ ਨਾ ਚੁਕ ਲਵੋ । ਸ਼ੋਰ ਸ਼ਰਾਬਾ ਚੰਗੀ ਗੱਲ ਨਹੀਂ ਹੈ, ਫਿਰ ਪਤਨੀ ਤਾਂ ਪ੍ਰੀਤਮਾਂ ਹੋਈ। ਜੇਕਰ ਉਹ ਸੁਭਾਵਿਕ ਹੀ ਦੇਰ ਲੱਗਾਣ ਵਾਲੀ ਹੈ ਤਾਂ ਤੁਸੀਂ ਧੀਰਜ ਦੇ ਗੁਣ ਦਾ ਸਹਾਰਾ ਲਵੋ। ਹੋਰ ਵੀ ਚਲਦੇ- ਚਲਦੇ ਘਰ ਵਾਲੀ ਨੂੰ, ਘਰ ਛੱਡ ਕੇ ਜਾਣ ਅਤੇ ਵਾਪਸ ਆਉਣ ਦੇ ਸਮੇਂ ਤਕ, ਘਰ ਦੀਆਂ ਲੋੜਾਂ ਨੂੰ ਚੇਤੇ ਰਖਣ ਦੀ ਵੀ ਚਿੰਤਾ ਤਾਂ ਕਰਨੀ ਪੈਂਦੀ ਹੈ, ਤਾਂ ਉਸਨੂੰ ਸਭ ਸੰਭਾਲਣ ਸਮਝਾਉਣ ਵਿਚ ਦੇਰ ਹੋ ਜਾਂਦੀ ਹੈ। ਸੋ ਤੁਸੀਂ ਬਹੁਤ ਖਪੋ ਖਿਜੇ ਨਾ ।

51. ਨੂੰਹ ਸੱਸ ਦੀ ਅਣ-ਬਣ ਹਰ ਇਕ ਪਤੀ ਨੂੰ ਪਰੇਸ਼ਾਨ ਕਰਨ ਵਾਲੀ ਹੈ । ਮੈਂ 1931 ਵਿਚ ਇਕ ਪੁਸਤਕ 'ਸਿਖਿਆ-ਗੀਤਕਾ' ਪੰਜਾਬੀ ਵਿਚ ਛਾਪੀ ਸੀ, ਜਦੋਂ ਮੈਂ ਪੰਜਾਬੀ ਵਿਚ ਉਲਟੀ ਸਿਖਿਆ ਦੇ ਕੁਝ ਗੀਤ ਸੁਣੇ । ਇਕ ਮੰਦੇ ਗੀਤ ਵਿਚ ਨੂੰਹ ਆਪਣੀ ਸੱਸ ਦਾ ਮੌਜੂ ਉਡਾਂਦੀ ਹੈ । ਮੈਂ ਆਪਣੀ ਉਸ ਪੁਸਤਕ ਵਿਚ ਪਤੀ ਨੂੰ ਸੰਬੋਧਿਤ ਕੀਤਾ:

ਇਹ ਤੇਰੀ ਵੱਡੀ ਚਤੁਰਾਈ, ਰਾਜ਼ੀ ਵਹੁਟੀ ਰਾਜ਼ੀ ਮਾਈ ।

ਪਤੀ ਦੀ ਹੁਸ਼ਿਆਰੀ ਅਤੇ ਵਡੱਪਣ ਇਸ ਗੱਲ ਵਿਚ ਹੈ ਕਿ ਉਹ ਆਪਣੀ ਵਹੁਟੀ ਅਤੇ ਮਾਂ ਨੂੰ ਆਪਣੀ-ਆਪਣੀ ਥਾਂ 'ਤੇ ਸੰਤੁਸ਼ਟ ਰਖਣ ਵਿਚ ਸਫਲ ਹੋਵੇ । ਇਸ ਗੁਣ ਉਪਰ ਵਿਵਾਹਿਤ ਜੀਵਨ ਦਾ ਬਹੁਤ ਕੁਝ ਆਨੰਦ ਨਿਰਭਰ ਹੈ । ਜਿਹੜਾ ਨੌਜਵਾਨ ਮਾਂ ਦੀ ਗੋਦ ਦਾ ਆਸਰਾ ਲੈਣਾ ਜਾਣਦਾ ਹੈ ਅਤੇ ਪਤਨੀ ਨੂੰ ਆਪਣੀ ਗੋਦ ਦਾ ਆਸਰਾ ਦੇਂਦਾ ਹੈ, ਧੀਰਜ ਤੋਂ ਕੰਮ ਲੈਂਦਾ ਹੈ ਅਤੇ ਸਮੇਂ ਨੂੰ ਸਭ ਤੋਂ ਵੱਡਾ "ਜ਼ਖਮ ਭਰਾਣ ਵਾਲਾ" (Time is the greatest healer) ਮੰਨਦਾ ਹੈ, ਉਹ ਆਪਣੀ ਵਧੇਰੀ ਹੁਸ਼ਿਆਰੀ ਨਾਲ ਘਰ ਵਿਚੋਂ ਕਲਾ-ਕਲੇਸ਼ ਨੂੰ 24 ਘੰਟੇ ਦੇ ਅੰਦਰ ਨਿਪਟਾ ਦੇਂਦਾ ਹੈ । (He nips evil in the bud) ਉਹ ਹਵਾ ਦੇ ਵੇਗ ਨੂੰ ਪ੍ਰਚੰਡ ਤੂਫਾਨ ਦਾ ਰੂਪ ਨਹੀਂ ਧਾਰਣ ਕਰਨ ਦਿੰਦਾ ।

52, ਹੁਸ਼ਿਆਰ ਪਤੀ ਆਪਣੇ ਘਰ ਸੱਸ ਦਾ ਦਖਲ ਬ੍ਰਦਾਸ਼ਤ ਨਹੀਂ ਕਰਦਾ । ਅਦਬ ਅਤੇ ਧੀਰਜ ਨਾਲ ਉਸਦੀ ਗੱਲ ਸੁਣ ਲੈਂਦਾ ਹੈ ਪਰ ਉਸਨੂੰ ਇਸ ਤਰ੍ਹਾਂ ਸਮਝਾ ਬੁਝਾ ਦੇਂਦਾ ਹੈ ਕਿ ਮੁੜ ਕੇ ਉਸਦੀ ਹਿੰਮਤ ਨਹੀਂ ਪੈਂਦੀ ਕਿਉਂਕਿ ਉਹ ਉਸਨੂੰ ਮੁੜ ਮੁੜ ਭਰੋਸਾ ਦਿਵਾਂਦਾ ਰਹਿੰਦਾ ਹੈ ਕਿ ਉਸਦਾ ਜਵਾਈ ਉਸ ਲਈ ਉਸੇ ਤਰ੍ਹਾਂ ਦਾ ਪਿਆਰ ਭਾਵ ਰਖਦਾ ਹੈ

102 / 239
Previous
Next