Back ArrowLogo
Info
Profile

ਜਿਸ ਤਰ੍ਹਾਂ ਉਸਦੀ ਧੀ ਤੇ ਆਪਣੀ ਮਾਂ ਨਾਲ । ਪਤਨੀ ਨੂੰ ਆਪਣੀ ਥਾਂ ਸਮਝਾਂਦਾ ਹੈ ਕਿ "ਆਪਣੀ ਮਾਂ ਨੂੰ ਇਸ ਘਰ ਦੇ ਵਿਰੁਧ ਕੁਝ ਨਾ ਦੱਸੇ, ਅਤੇ ਦੋ ਘਰਾਂ ਦੀ ਫੁਟ ਦੀ ਅਪਰਾਧਣ ਨਾ ਬਣੇ । ਮੇਰੀ ਲਾਡੋ ਰਾਣੀ ! ਹੋਰ ਜੋ ਚਾਹੀਦਾ ਹੈ, ਮੰਗ ਲੈ, ਪਰ ਤੇਰੀ ਮਾਂ ਦਾ ਦਖਲ ਨਾ ਮੰਨਾਂਗਾ ਅਤੇ ਨਾ ਤੂੰ ਉਸ ਅੱਗੇ ਇਧਰ ਦੀ ਕੋਈ ਗੱਲ ਦੁੱਖ ਸੁਖ ਦੀ ਕਦੇ ਕਹੀਂ ।

53. ਆਪਣੇ ਸਹੁਰਿਆਂ ਦੇ ਪਾਸ, ਚੋਰੀ 2 ਕੋਈ ਧਨ ਕਦੇ ਨਾ ਰਖਣਾ । ਅਸੀਂ ਬਹੁਤੇ ਝਗੜੇ ਇਸ ਭੁੱਲ ਤੋਂ ਪੈਦਾ ਹੁੰਦੇ ਦੇਖੇ ਹਨ । ਗਹਿਣੇ ਆਦਿ ਆਪਣੇ ਭਰਾ, ਮਾਂ, ਪਿਓ ਤੋਂ ਚੋਰੀ ਚੋਰੀ ਨਾ ਰਖੋ । ਨਾ ਹੀ ਘਰ ਦਾ ਕੋਈ ਭੇਦ ਖੋਲ੍ਹੋ । ਬਹੁਤਿਆਂ ਨੂੰ ਇਸ ਸੰਬੰਧੀ ਆਪਣੀ ਮੂਰਖਤਾਈ 'ਤੇ ਰੋਂਦਿਆਂ ਦੇਖਿਆ ਹੈ।

54, ਮਰਦਾਊਪਣ ਇਕ ਡਿਗਰੀ ਹੈ, ਸਨਦ ਹੈ । ਮਰਦ ਦਾ ਅਮਲੀ ਜੀਵਨ ਉਸਦਾ ਘਰ-ਪ੍ਰਬੰਧ, ਉਸਦਾ ਸਭਾ ਸੁਸਾਇਟੀ ਪੰਚਾਇਤ ਕਲੱਬ' ਆਦਿ ਵਿਚ ਉਠਣਾ, ਬੈਠਣਾ, ਬੋਲਣਾ, ਸਭ ਤੋਂ ਇਹੋ ਪ੍ਰਗਟ ਹੋਵੇ ਕਿ ਉਹ ਜਵਾਂ ਮਰਦ ਸਮਾਂ ਪੈਣ 'ਤੇ ਤਣ ਕੇ ਖਲੋ ਸਕਦਾ ਹੈ। ਪਿਸ਼ਾਵਰ ਵਿਚ ਇਕ '5000 ਰੁਪਏ ਮਾਸਿਕ ਕਿਰਾਏ ਦੀ ਜਾਇਦਾਦ ਦੇ ਨੌਜਵਾਨ ਮਾਲਿਕ ਨੂੰ ਇਕ ਲੜਕੀ ਨੇ ਆਪਣਾ ਵਰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ । ਲੜਕੀ ਨੇ ਪਿਤਾ ਨੂੰ ਕਿਹਾ-"ਮੈਂ ਅਜਿਹੇ ਜੀਵਨ ਸਾਥੀ ਦੇ ਪੈਰ ਧੋ ਧੋ ਕੇ ਪੀਣ ਦੀ ਇੱਛਾ ਰਖਦੀ ਹਾਂ ਜੋ ਬੜਾ ਸਮਝਦਾਰ ਹੋਵੇ, ਜਿਥੇ ਬੈਠਾ ਦੋ ਗੱਲਾਂ ਕਰੋ ਤਾਂ ਸਾਰੇ ਮਸਤ ਹੋ ਜਾਣ, ਜਿਸ ਦੀਆਂ ਅੱਖਾਂ ਵਿਚ ਦੂਜੇ ਨੂੰ ਪ੍ਰਭਾਵਿਤ ਕਰਨ ਵਾਲਾ ਤੇਜ਼ ਹੋਵੇ, ਜਿਸ 'ਤੇ ਤੁਸੀਂ ਗੌਰਵ ਕਰ ਸਕੋ-"ਇਹ ਮੇਰਾ ਜਵਾਈ ਹੈ", ਜਿਸ 'ਤੇ ਮੈਂ ਮਾਣ ਕਰ ਸਕਾਂ-"ਪਿਤਾ ਨੇ ਮੇਰਾ ਹੱਥ ਇਕ ਬਹਾਦਰ ਮਰਦ ਦੇ ਹੱਥਾਂ ਵਿਚ ਦਿੱਤਾ ਹੈ”, ਪਿਤਾ ਜੀ ! ਮਾਤਾ ਪਿਤਾ ਜੀ ਕਮਾਈ 'ਤੇ ਗੁਜ਼ਾਰਾ ਨਿਰਬਾਹ ਕਰਨ ਵਾਲੇ ਅਤੇ ਆਪਣੀ ਸ਼ੁੱਭ ਕਮਾਈ ਦਾ ਇਕ ਪੈਸਾ ਘਰ ਲਿਆ ਕੇ ਪਤਨੀ ਦੇ ਹੱਥ ਉੱਪਰ ਨਾ ਰਖਣ ਵਾਲੇ ਨੂੰ 'ਸੁਆਮੀ' ਅਖਵਾਣ ਦਾ ਕੀ ਹਕ ਹੋ ਸਕਦਾ ਹੈ ? ਨਾ ਇਸ ਨੌਜਵਾਨ ਨੇ ਆਪਣੀ ਜਾਇਦਾਦ ਸੰਪਤੀ ਵਿਚ ਵਾਧਾ ਕੀਤਾ, ਨਾ ਇਸਦਾ ਕਿਸੇ ਧਾਰਮਿਕ ਸੰਸਥਾ ਨੂੰ ਦਾਨ ਦੇਣਾ ਹੀ ਕਦੇ ਸੁਣਿਆ ਹੈ । ਇਸ ਬੰਦੇ ਦਾ ਕੀ ਮਾਣ ਤੇ ਕੀ ਮੁੱਲ ਹੈ ? ਕੀ ਮਰਦਾਨਗੀ ਹੈ?

103 / 239
Previous
Next