

ਜਨਨੀ ਜਨੇ ਤੋ ਭਗਤ ਜਨ ਯਾ ਦਾਤਾ ਯਾ ਸੂਰ ।
ਨਹੀਂ ਤੋਂ ਨਾਰੀ ਬਾਂਝ ਰਹੇ, ਕਾਹੇ ਗੰਵਾਏ ਨੂਰ ।
ਪਿਤਾ ਜੀ ! ਮੇਰੇ ਲਈ ਕੋਈ ਅਜਿਹਾ ਗੁਣੀ ਜੀਵਨ ਸਾਥੀ ਵੇਖਣਾ ।
55. ਵਿਦੇਸ਼ਾਂ ਵਿਚ ਜਿੱਥੇ ਤਲਾਕ ਦੀ ਮਨਜ਼ੂਰੀ ਸਰਕਾਰ ਤੋਂ ਮਿਲ ਜਾਂਦੀ ਹੈ, ਉਥੇ ਪਤੀ ਪਤਨੀ ਵਿਚ ਅਣਬਣ ਹੋਣ ਉੱਪਰ (ਸੱਚੇ, ਝੂਠੇ ਜਾਂ ਮਿਲੇ-ਜੁਲੇ ਕਾਰਣ ਦੱਸ ਕੇ, ਉਸ ਵਿਆਹ ਦੇ ਬੰਧਨ ਤੋਂ ਮੁਕਤ ਹੋਣ ਦੀ ਅਧੀਰਤਾ ਹੁੰਦੀ ਹੈ । ਫਿਰ ਕੁਝ ਦਿਨ ਬੀਤ ਜਾਣ ਉੱਪਰ ਸ਼ੋਕ, ਚਿੰਤਾ, ਪਛਤਾਵੇ ਆ ਘੇਰਦੇ ਹਨ- "ਹਾਇ ਮੈਂ ਤਿਲ ਦਾ ਪਹਾੜ ਬਣਾ ਕੇ, ਕਿਹੀ ਕਠੋਰਤਾ ਕਰ ਦਿੱਤੀ, ਕਿ ਗੁੱਸੇ ਵਿਚ ਸਾਥੀ ਦਾ ਇਕ ਵੀ ਗੁਣ ਉਸ ਸਮੇਂ ਮੇਰੇ ਕਠੋਰ ਮਨ ਦੇ ਅੱਗੇ ਕੰਧ ਬਣ ਕੇ ਖੜਾ ਨਾ ਹੋਇਆ।” ਇਸ ਗੱਲ ਦੇ ਅਨੇਕਾਂ ਸਬੂਤ ਹਨ ਕਿ ਦਸ ਵਿਚੋਂ ਨੌਂ ਜੋੜੇ ਮੁੜ ਮਿਲਣਾ ਚਾਹੁੰਦੇ ਹਨ:
ਇਕ ਪੰਜਾਬੀ ਦੇਵੀ ਆਪਣੇ ਪਤੀ ਦੇ ਮਨ ਤੋਂ ਲਹਿ ਜਾਣ 'ਤੇ ਵਿਰਲਾਪ ਕਰਦੀ ਹੈ:-
ਹਾਇ ਨੀ ! ਟੁਟੀ ਪ੍ਰੀਤ ਦਾ ਸਬਬ ਕੀ ਕਰੀਏ ।
ਰੱਸਾ ਹੋਵੇ ਗੰਢ ਦੇ ਲਈਏ ।
ਕੱਪੜਾ ਬੁਣਨ ਵਾਲੇ ਉਂਗਲੀ ਨੂੰ ਪਾਣੀ ਲਗਾ ਕੇ ਸੂਤਰ ਜਾਂ ਰੇਸ਼ਮ ਦੀ ਤਾਰ ਨੂੰ ਜੋੜ ਲੈਂਦੇ ਹਨ । ਤੁਸੀਂ ਪਾਣੀ ਦਾ ਹੀ ਗੁਣ ਤਾਂ ਪਹਿਲਾਂ ਧਾਰਣ ਕਰੋ । ਪਾਣੀ ਦਾ ਗੁਣ ਸ਼ਾਂਤੀ ਅਤੇ ਸੀਤਲਤਾ ਹੈ । ਪਾਣੀ ਹੇਠਾਂ ਵੱਲ ਵਗਦਾ ਹੈ, ਇਸ ਵਿਚ ਨਿਮਰਤਾ ਹੈ । ਤੁਸੀਂ ਵੀ ਇਹ ਤਿੰਨੇ ਗੁਣ ਧਾਰਣ ਕਰੋ ।
ਇਸਲਾਮ ਵਿਚ ਪਤੀ ਦੇ ਤਿੰਨ ਵੇਰ ਕੰਕਰ ਸੁਟਣ ਅਤੇ ਤਿੰਨ ਵੇਰ ਮੂੰਹੋਂ ਇਹ ਆਖਣ 'ਤੇ "ਕਸਮ ਖੁਦਾ ਦੀ, ਮੈਂ ਤੈਨੂੰ ਤਲਾਕ ਦਿੱਤਾ" ਉਹ ਪੱਥਰ ਦੀ ਲਕੀਰ ਹੋ ਜਾਂਦਾ ਹੈ । ਇਸ ਪੁਸਤਕ ਵਿਚ ਮੈਂ ਕਿਸੇ ਥਾਂ ਲਿਖਿਆ ਹੈ ਕਿ "ਜੋ ਇਕ ਇਸਤ੍ਰੀ ਤੋਂ ਸੁਖ ਨਹੀਂ ਲੈ ਸਕਿਆ, ਉਹ ਦੂਜੀ ਤੋਂ ਕੀ ਲਵੇਗਾ ?" ਜੇਕਰ ਇਕ ਵਿਚ ਇਕ ਪ੍ਰਕਾਰ ਦਾ ਔਗੁਣ ਹੈ, ਤਾਂ ਦੂਜੀ ਵਿਚ ਕਿਸੇ ਹੋਰ ਕਿਸਮ ਦਾ ਨੁਕਸ ਹੋਵੇਗਾ । ਭਾਈ! ਪੂਰਾ ਤਾਂ ਕੇਵਲ ਇਕ ਪਰਮੇਸ਼੍ਵਰ ਹੈ । ਸਹਿਣ ਕਰਨਾ ਸਿੱਖੋ। ਭਾਰਤ ਵਿਚ ਤਲਾਕ ਦਾ ਕਾਨੂੰਨ ਲਾਗੂ ਹੋ ਤਾਂ ਗਿਆ ਹੈ, ਪਰ ਇਥੋਂ ਦੀਆਂ