Back ArrowLogo
Info
Profile

ਅਦਾਲਤਾਂ ਕਿਸੇ ਨੂੰ ਮਨਮਾਨੀ ਨਹੀਂ ਕਰਨ ਦੇਂਦੀਆਂ । ਕਦੇ ਕਦਾਈਂ ਹੀ ਤਲਾਕ ਦੀ ਮਨਜ਼ੂਰੀ ਦੇਂਦੀਆਂ ਹਨ।

56, ਕਿਹਾ ਗਿਆ ਹੈ ਕਿ ਮਨੁੱਖ ਦਾ ਸਹੀ ਮੁੱਲ, ਉਸਦੇ ਚਲੇ ਜਾਣ ਜਾਂ ਮਰਨ ਉੱਪਰ ਹੀ ਪਤਾ ਲੱਗਦਾ ਹੈ। ਇਕ ਪਤੀ ਆਪਣੀ ਪਤਨੀ ਨੂੰ ਠੀਕ ਤਰ੍ਹਾਂ ਆਦਰ ਨਹੀਂ ਦੇਂਦਾ ਸੀ । ਉਸਦੇ ਬਹੁਤ ਕੰਮ ਕਰਨ 'ਤੇ ਵੀ, ਛੋਟੀਆਂ ਛੋਟੀਆਂ ਭੁੱਲਾਂ ਚੁਕਾਂ ਕਰਕੇ ਉਸ ਉਤੇ ਗੁੱਸੇ ਹੁੰਦਾ ਰਹਿੰਦਾ । ਪਤਨੀ ਸੀ ਕੋਮਲ ਪ੍ਰਾਕਿਰਤੀ ਦੀ ਪਤੀ ਦੇ ਆਫਿਸ ਤੋਂ ਘਰ ਆ ਜਾਣ 'ਤੇ ਉਸਦਾ ਹਿਰਦਾ-ਕਮਲ ਖਿੜਨ ਦੀ ਬਜਾਏ ਕੁਮਲਾ ਜਾਂਦਾ । ਹਿਰਦੇ ਕਮਲ ਨੂੰ ਕਦੀ ਖਿੜਨ ਦਾ ਅਵਸਰ ਹੀ ਨਾ ਮਿਲਦਾ। ਹੁੰਦੇ ਹੁੰਦੇ ਗ਼ਮਾਂ ਦੀ ਮਾਰੀ ਨੂੰ ਟੀ.ਬੀ. ਦਾ ਰੋਗ ਹੋ ਗਿਆ ਅਤੇ ਪਤੀ ਦੇ ਅਤਿਆਚਾਰ ਤੋਂ ਉਸਨੂੰ ਮ੍ਰਿਤੂ ਨੇ ਛੁਟਕਾਰਾ ਦਿਵਾ ਦਿੱਤਾ। ਅਜਿਹੇ ਕਮਾਣ ਖਾਣ ਵਾਲੇ ਪੁਰਸ਼ਾਂ ਦੇ ਡਿੱਗੇ ਘਰ ਨੂੰ, ਕਈ ਕੰਨਿਆਵਾਂ ਦੇ ਮਾਤਾ ਪਿਤਾ ਸਹਾਰਾ ਦੇਣ ਨੂੰ ਤਿਆਰ ਹੋ ਜਾਂਦੇ ਹਨ, ਇਸਨੂੰ ਵੀ ਮੁੜ ਵਿਆਹ ਕਰਾਣ ਵਿਚ ਦੇਰ ਨਾ ਲੱਗੀ । ਪਰੰਤੂ ਇਹ ਵਹੁਟੀ ਤਾਂ ਨਿਰਾ ਪਿੱਤਲ ਹੀ ਸਿਧ ਹੋਈ । ਉਹ ਸੋਨੇ ਦਾ ਪੰਛੀ ਤਾਂ ਦੇਵ ਲੋਕ ਨੂੰ ਉਡਾਰੀ ਮਾਰ ਚੁਕਾ ਸੀ । ਹੁਣ ਪਤੀ ਨੂੰ ਸੋਨੇ ਤੇ ਪਿਤਲ ਦਾ ਭਾਅ ਮਾਲੂਮ ਹੋਇਆ। ਗਵਾਂਢੀ, ਜਿਨ੍ਹਾਂ ਦੇ ਕੰਨ ਪਹਿਲਾਂ ਪਤੀ ਦੀ ਗਰਜ ਸੁਣ ਸੁਣ ਕੇ ਪੱਕ ਚੁਕੇ ਸਨ, ਹੁਣ ਇਸ ਚੰਡੀ ਦੇਵੀ ਦੇ ਪ੍ਰਚੰਡ ਸ਼ੋਰ ਸ਼ਰਾਬੇ ਨਾਲ ਉਨ੍ਹਾਂ ਦੇ ਕੰਨ ਪਾਟਣ ਲੱਗੇ ।

57. ਕਿਸੇ ਹਦ ਤਕ ਤਾਂ ਮਾਲਿਕ-ਪਣ ਦਾ ਭਾਵ ਪਤੀ-ਪਤਨੀ ਵਿਚ ਇਕ ਦੂਜੇ ਲਈ ਹੁੰਦਾ ਹੀ ਹੈ । ਕਈ ਪ੍ਰਾਂਤਾਂ ਵਿਚ 'ਪਤੀ' ਲਈ 'ਮਾਲਿਕ' ਸ਼ਬਦ ਦਾ ਇਸਤੇਮਾਲ ਹੁੰਦਾ ਹੈ । ਪਰ ਕੋਈ ਇਸਤ੍ਰੀ ਕਿਸੇ ਨੂੰ ਰੋਟੀ ਕੱਪੜੇ ਲਈ ਹੀ ਆਪਣੇ ਸਰੀਰ ਅਤੇ ਮਨ ਦਾ ਮਾਲਿਕ ਨਹੀਂ ਸਵੀਕਾਰ ਕਰ ਲੈਂਦੀ, ਜੇ ਉਸਨੂੰ ਮੁਖ ਸ਼ੈ ਅਰਥਾਤ 'ਪ੍ਰੇਮ' ਨਹੀਂ ਮਿਲਦਾ । ਜੇ ਪਤੀ ਆਪਣੀ ਪਤਨੀ ਦੇ ਨਾਲ ਮਾਲਿਕ ਅਤੇ ਗੁਲਾਮ ਦਾ ਸੰਬੰਧ ਸਮਝਦਾ ਹੈ ਤਾਂ 'ਗੁਲਾਮ ਪਤਨੀ ਤਾਂ ਉਸਨੂੰ ਨਾ ਦਿਲ ਦਾ ਸੁਆਮੀ ਸਵੀਕਾਰ ਕਰ ਸਕਦੀ ਹੈ, ਨਾ ਦਿਲ ਪਿਆਰਾ ਮੀਤ ।

58. ਹਿੰਦੀ ਦੀ ਇਕ ਕਹਾਵਤ ਹੈ :-

ਜੇ ਤੇਰਾ ਮੇਰਾ ਜੋੜ, ਮੇਰੀ ਛਤ ਪਰ ਹਾਥੀ ਤੋਰ,

ਮੇਰੀ ਛੱਤ ਸਭ ਸਹਿੰਦੀ ਹੈ ।

105 / 239
Previous
Next