

60. ਅਸਲ ਵਿਚ ਪ੍ਰੇਮ ਕੁਝ 'ਲੈਣ ਦੀ ਸ਼ੈ' ਨਹੀਂ । ਪ੍ਰੇਮ ਤਾਂ 'ਦੇਣ ਦੀ ਸ਼ੈ' ਹੈ । ਪ੍ਰੇਮ ਤਾਂ ਆਪਣੇ ਆਪ ਨੂੰ ਪ੍ਰੇਮਿਕਾ ਉੱਪਰ ਮੁਕੰਮਲ ਤੌਰ 'ਤੇ ਨਿਛਾਵਰ ਕਰ ਦੇਣ ਦੀ ਗੱਲ ਹੈ।
ਜਵਾਨ, ਬੁੱਢੇ, ਸਾਰੇ ਪਤੀ ਪਤਨੀ ਉਸ ਪਹਿਲੀ ਪਹਿਲੀ ਤੱਕਣੀ ਅਤੇ ਪਹਿਲੀ ਮੁਲਾਕਾਤ ਨੂੰ ਸਦਾ ਧਿਆਨ ਵਿਚ ਰਖਦੇ ਹੋਏ, ਪ੍ਰਸਪਰ ਪ੍ਰੇਮ ਦਾ ਵਿਹਾਰ ਕਰਨਗੇ ਤਾਂ ਸਦਾ ਇਕ ਦੂਜੇ ਤੋਂ ਸੁਖ ਪ੍ਰਾਪਤ ਕਰਦੇ ਰਹਿਣਗੇ ਅਤੇ ਜੋ ਤੋਤੇ ਵਾਂਗ ਅੱਖਾਂ ਫੇਰ ਲੈਣਗੇ ਤਾਂ ਆਪਣੇ ਹੱਥੀਂ ਆਪਣੇ ਸੁਰਗ ਦੀ ਪੀਂਘ ਦਾ ਹਿਲੋਰਾ ਘਟਾਉਣਗੇ ।
ਅਸਾਂ ਤਾਂ ਸਾਰੀ ਉਮਰ ਲਈ ਸੁਰਗਾਂ ਵਰਗੇ ਸੁਖ ਦੀ ਫੁਲਵਾੜੀ ਦਾ ਰਾਹ ਤੁਹਾਡੇ ਲਈ ਖੋਲ੍ਹ ਦਿੱਤਾ ਹੈ ।

ਤੁਹਾਡੇ ਭਲੇ ਲਈ ਕਹਿੰਦਾ ਹਾਂ । ਨਹੀਂ ਮੰਨੋਗੇ ਤਾਂ ਪਛਤਾਉਗੇ ।