Back ArrowLogo
Info
Profile

ਪਤੀ ਸੁਚੇਤ ਰਹੇ

ਇਸਤ੍ਰੀਆਂ ਪੁੱਠੇ ਰਾਹ ਕੀਕਣ ਪੈ ਜਾਂਦੀਆਂ ਹਨ ?

(1) ਇਸ ਪੁਸਤਕ ਵਿਚ ਲਿਖੇ ਪੰਜ ਸੁਨਿਹਰੀ ਅਸੂਲਾਂ ਦੇ ਵਿਰੁਧ ਚਲਣ ਨਾਲ, ਖਾਸ ਕਰ ਕੇ ਅਸੂਲ ਨੰਬਰ ਦੋ ਦੇ ਉਲਟ ਚਲਦੇ ਹੋਏ ਪਤਨੀ ਨੂੰ ਬਗਾਨੇ ਮਨੁੱਖਾਂ ਨਾਲ ਖੁਲ੍ਹਮ-ਖੁਲ੍ਹਿਆਂ ਉਠਣ ਬੈਠਣ ਦੀ ਇਜਾਜ਼ਤ ਦੇਣ ਨਾਲ ਇਸਤ੍ਰੀਆਂ ਨੂੰ ਆਵਾਰਾ ਹੋਣ ਦੀ ਸ਼ਹਿ ਮਿਲਦੀ ਹੈ ।

(2) ਪਹਿਨਣ ਤੇ ਖਾਣ ਦਾ ਚਸਕਾ, ਮਿਲਣ-ਮਿਲਾਣ ਦਾ ਚਸਕਾ ਇਸਤ੍ਰੀ ਨੂੰ ਆਵਾਰਾ ਬਣਾ ਦੇਂਦਾ ਹੈ । ਖਾਸ ਕਰ ਕੇ ਜਦੋਂ ਕਿ ਪਤੀ ਦੀ ਥੋੜ੍ਹੀ ਆਮਦਨ ਹੁੰਦੇ ਹੋਏ ਭੀ ਉਹਨਾਂ ਚਸਕਿਆਂ ਨੂੰ ਘਟਾ ਨਾ ਸਕੇ, ਤਾਂ ਉਹ ਕੁਰਾਹੇ ਪੈ ਤੁਰਦੀ ਹੈ । ਜਿਹੜੀ ਇਸਤ੍ਰੀ ਆਪਣੇ ਪਤੀ ਦੀਆਂ ਮਜਬੂਰੀਆਂ ਦਾ ਖਿਆਲ ਨਹੀਂ ਕਰਦੀ, ਸਗੋਂ ਹਰ ਵੇਲੇ, 'ਇਹ ਖਾ ਲਵਾਂ, ਉਹ ਪਹਿਨ ਲਵਾਂ ਇਸ ਚਾਹ-ਉਲਾਸ ਵਿਚ ਰੁਝੀ ਰਹਿੰਦੀ ਹੈ ਉਹ ਹੋਰਾਂ ਦੀ ਰਾਹੀਂ ਚਸਕੇ ਪੂਰੇ ਕਰਨ ਨੂੰ ਆਪਣੀ ਇੱਜ਼ਤ ਨੂੰ ਦਾਗ ਲੁਆਣ ਤੋਂ ਕੀਕਣ ਬਚ ਸਕਦੀ ਹੈ ?

(3) ਵੱਡਿਆਂ ਸ਼ਹਿਰਾਂ ਦੀਆਂ ਬਦਮਾਸ਼ ਦਲਾਲਨਾਂ ਬੜੀ ਛੇਤੀ ਅਜਿਹੀਆਂ ਇਸਤ੍ਰੀਆਂ ਨੂੰ ਪਛਾਣ ਲੈਂਦੀਆਂ ਹਨ ਅਤੇ ਆਪਣੀਆਂ ਗੰਦੀਆਂ-ਮੰਦੀਆਂ ਚਾਲਾਂ ਨਾਲ ਉਸ ਨੂੰ ਫਸਾ ਲੈਣ ਵਿਚ ਸੌਖੇ ਹੀ ਕਾਮਯਾਬ ਹੋ ਜਾਂਦੀਆਂ ਹਨ ।

(4) ਜਦੋਂ ਬਿਨਾਂ ਕਿਸੇ ਕਾਰਨ ਦੇ ਇਸਤ੍ਰੀ ਨੂੰ ਤੰਗ ਰਖਿਆ ਜਾਏ ਅਤੇ ਉਸ ਦੀਆਂ ਜ਼ਰੂਰੀ ਲੋੜਾਂ ਪੂਰੀਆਂ ਨਾ ਕੀਤੀਆਂ ਜਾਣ ਤਾਂ ਉਹ ਪੁੱਠੇ ਢੰਗ ਵਰਤਦੀ ਹੈ ।

(5) ਜਿਨ੍ਹਾਂ ਇਸਤ੍ਰੀਆਂ ਦੇ ਮਰਦ ਹਰ ਵੇਲੇ ਸਖਤੀ ਤੇ ਅਤਿਆਚਾਰ ਕਰਦੇ ਰਹਿੰਦੇ ਹਨ, ਉਹ ਦੂਜੀ ਜਗ੍ਹਾ ਮੁਹੱਬਤ ਪਿਆਰ ਦੀ ਭਾਲ ਵਿਚ

108 / 239
Previous
Next