

ਨਿਕਲ ਤੁਰਦੀਆਂ ਹਨ।
(6) ਜਦੋਂ ਸੱਸ, ਸਹੁਰਾ, ਨਨਾਣ, ਜਠਾਣੀ ਆਦਿਕ ਦੀਆਂ ਪਰਤੱਖ ਵੱਧੀਕੀਆਂ ਤੋਂ ਪਤੀ ਆਪਣੀ ਪਤਨੀ ਨੂੰ ਨਹੀਂ ਬਚਾ ਸਕਦਾ ਤਾਂ ਉਸ ਨੂੰ ਪਤੀ ਪਾਸੋਂ ਘ੍ਰਿਣਾ ਹੋ ਜਾਂਦੀ ਹੈ ਅਤੇ ਉਹ ਆਵਾਰਾ ਹੋ ਜਾਂਦੀ ਹੈ ।
(7) ਜਦੋਂ ਇਸਤ੍ਰੀ ਵੇਖਦੀ ਹੈ ਕਿ ਇੱਨਾ ਕਹਿਣ ਸੁਣਨ 'ਤੇ ਭੀ ਪਤੀ ਬੇਗਾਨੀਆਂ ਇਸਤ੍ਰੀਆਂ ਵੱਲ ਖਿਆਲ ਰਖਣ ਤੋਂ ਬਾਜ਼ ਨਹੀਂ ਆਉਂਦਾ ਤਾਂ ਉਸ ਦੇ ਸਬਰ ਦੀ ਹਦ ਟੁੱਟ ਜਾਂਦੀ ਹੈ ਤੇ ਉਹ ਕਹਿੰਦੀ ਹੈ-
ਤੂੰ ਤਾਂ ‘ਸ਼ੱਕਰ-ਖੋਰਾ' ਪ੍ਰੀਤਮ ! ਰਸੇ-ਫੁੱਲਾਂ ਦਾ ਚੋਰ ।
ਮੈਨੂੰ ਵੀ ਫੁਲ ਹੋਰ ਬਥੇਰੇ, ਹੋਰ ਸਹੀ, ਕੋਈ ਹੋਰ ।
(8) ਗਲੀ-ਮੁਹੱਲੇ ਵਿਚ ਬਦਚਲਣ ਇਸਤ੍ਰੀਆਂ ਲੁਕੀਆਂ ਨਹੀਂ ਰਹਿੰਦੀਆਂ । ਅਜਿਹੀਆਂ ਪਾਸ ਵਹੁਟੀ ਨੂੰ ਬੈਠਣ-ਉਠਣ ਨਾ ਦਿਓ। ਸੰਗਤ ਦੀ ਰੰਗਤ ਕਿਸ ਨੂੰ ਨਹੀਂ ਆਉਂਦੀ ? ਖਾਸ ਕਰ ਕੇ ਜਦੋਂ ਦੂਜੇ ਦੀ ਨਕਲ ਕਰਨਾ ਮਨੁੱਖ ਦੀ ਵਾਦੀ ਹੀ ਹੈ ਅਤੇ ਪਾਪਾਂ ਦਾ ਰਾਹ ਵੇਖਣ ਨੂੰ ਬੜਾ ਸੁਹਾਵਨਾ ਹੈ । ਜਦੋਂ ਇਕ ਮਿਹਰਬਾਨ ਗਵਾਂਢਣ ਕੁਰਾਹੇ ਪਾਣ ਵਾਲੀ ਨਾਲ ਹੋਵੇ ਤਾਂ ਪਾਪ ਹੋਰ ਭੀ ਵਧੇਰਾ ਰੰਗੀਲਾ ਤੇ ਮਨ-ਮੋਹਣਾ ਲਗਣ ਲੱਗ ਪੈਂਦਾ ਹੈ ।
(9) ਕਈਆਂ ਘਰਾਣਿਆਂ ਵਿਚ ਮੁਕਲਾਵੇ ਦੀ ਰਸਮ ਹੈ, ਜਿਹੜੀ ਕਿ ਸੁਧਾਰਨ ਯੋਗ ਹੈ । ਮੁਟਿਆਰ ਕੁੜੀ ਦਾ ਮੁਕਲਾਵਾ ਇਕ ਮਹੀਨੇ ਦੇ ਅੰਦਰ-ਅੰਦਰ ਲੈ ਲੈਣਾ ਚਾਹੀਦਾ ਹੈ ਕਿਉਂਕਿ ਵਿਆਹੀ ਹੋਈ ਕੁੜੀ ਦੀ ਰਾਖੀ ਕਰਨੀ ਮਾਪੇ ਛੱਡ ਦੇਂਦੇ ਹਨ । ਇਸ ਦੇ ਸਿਵਾ ਲੜਕੀ ਦੇ ਦਿਮਾਗ ਵਿਚ ਵਿਆਹ ਦੀ ਮੌਜ ਬਾਹਰ ਤੇ ਚਾਲ-ਮੁਹਾਲ ਘਰ ਕਰ ਗਏ ਹੁੰਦੇ ਹਨ । ਇਸ ਦੀ ਸਤ-ਧਰਮ ਦੀ ਨਉਕਾ ਬਦੀ ਦੇ ਹੌਲੇ ਜਿਹੇ ਝੋਕੇ ਨਾਲ ਡਾਵਾਂ ਡੋਲ ਹੋ ਸਕਦੀ ਹੈ ।
(10) ਜਿਹੜੇ ਮਨੁੱਖ ਸਵੇਰ-ਸਾਰ ਹੀ ਕੰਮ 'ਤੇ ਚਲੇ ਜਾਂਦੇ ਹਨ ਅਤੇ ਬੜੇ ਚਿਰਕੇ ਘਰ ਆਉਂਦੇ ਹਨ, ਖਾਸ ਕਰ ਕੇ ਕੰਮ-ਕਾਰ ਜਾਂ ਦਫਤਰਾਂ ਤੋਂ ਵਿਹਲੇ ਹੋ ਕੇ ਭੀ ਘਰ ਨਹੀਂ ਆ ਬੈਠਦੇ, ਸਗੋਂ ਯਾਰਾਂ ਮਿਤ੍ਰਾਂ ਕੋਲ ਜਾ ਵੜਦੇ ਹਨ, ਉਹਨਾਂ ਦੀਆਂ ਪਤਨੀਆਂ ਆਵਾਰਾ ਹੋ ਜਾਣਗੀਆਂ। ਇਸ ਖਰਾਬੀ ਤੋਂ ਬਚਾਣਾ ਪਤੀ ਦੇ ਵੱਸ ਵਿਚ ਹੈ ਅਜਿਹੇ ਪਤੀ ਹੋਸ਼ ਤੋਂ ਕੰਮ