

ਲੈਣ । ਪਤਨੀ ਨੂੰ ਸੱਚਾ ਮਿਤ੍ਰ ਸਮਝਣਾ ਚਾਹੀਦਾ ਹੈ । ਵਹੁਟੀ ਨੂੰ ਵੀ ਸੰਗਤ ਦੀ ਲੋੜ ਹੈ ।
(11) ਛੇਤੀ ਖਲਾਸ ਹੋ ਜਾਣ ਵਾਲੇ ਅਤੇ ਨਾਮਰਦੀ ਦੇ ਰੋਗ ਵਾਲੇ ਮਨੁਖ ਦੀ ਇਸਤ੍ਰੀ ਆਵਾਰਾ ਹੋ ਸਕਦੀ ਹੈ । ਇਹਨਾਂ ਰੋਗਾਂ ਤੋਂ ਖਲਾਸੀ ਪਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਅਰੋਗ ਹੋਣ ਤੀਕਰ ਚੰਗੇ ਵਰਤਾਓ ਤੇ ਮੁਹੱਬਤ ਦੀ ਦੌਲਤ ਨਾਲ ਪਤਨੀ ਨੂੰ ਮਾਲਾ ਮਾਲ ਕਰੀ ਰਖਣਾ ਚਾਹੀਦਾ ਹੈ ।
(12) ਬੁੱਢੇ ਜਾਂ ਨਾਬਾਲਗ ਮੁੰਡੇ ਦੀ ਜਵਾਨ ਪਤਨੀ ਆਵਾਰਾ ਕਿਉਂ ਨਾ ਹੋਵੇ ?
(13) ਘਰ ਵਿਚ ਜਵਾਨ ਨੌਕਰ, ਮਾਸਟਰ, ਕਿਰਾਏਦਾਰ ਅਥਵਾ ਬਹੁਤ ਨਿਕਟ-ਵਰਤੀ ਤੇ ਘੁਲੇ-ਮਿਲੇ ਆਂਢੀ ਗਵਾਂਢੀ ਜਾਂ ਦੂਰ ਪਰੇ ਦੇ ਸਾਕ ਸੰਬੰਧੀ ਅਕਸਰ ਕਰਕੇ ਪੰਦਰਾਂ ਤੋਂ ਪੰਜੀਆਂ ਵਰ੍ਹਿਆਂ ਦੀਆਂ ਕੰਵਾਰੀਆਂ ਜਾਂ ਵਿਆਹੀਆਂ ਹੋਈਆਂ ਇਸਤ੍ਰੀਆਂ ਦੀ ਤਬਾਹੀ ਦਾ ਕਾਰਨ ਹੁੰਦੇ ਹਨ । ਇਹਨਾਂ ਤੋਂ ਬਚਾ ਕੇ ਰੱਖਣ ਦੀ ਲੋੜ ਹੈ ।
(14) ਸਿਨੇਮਾਂ ਭੀ ਬਹੁਤ ਸਾਰੀਆਂ ਇਸਤ੍ਰੀਆਂ ਦੇ ਆਵਾਰਾ ਹੋਣ ਦੇ ਕਾਰਨ ਬਣਦੇ ਹਨ, ਕਿਉਂਕਿ ਸਿਨੇਮਾ ਵਿਚ ਜਿੰਨੀ ਭੀ ਮੁਹੱਬਤ ਦੀ ਖੇਡ ਹੁੰਦੀ ਹੈ ਉਹ ਸਭ ਮਾਪਿਆਂ ਤੋਂ ਚੋਰੀ ਛਪੀ ਅਯੋਗ ਤੇ ਧਰਮ ਦੇ ਨਿਯਮਾਂ ਦੇ ਉਲਟ ਹੁੰਦੀ ਹੈ । ਇਸ ਲਈ ਇਸਤ੍ਰੀਆਂ ਨੂੰ ਸਿਨੇਮਾ ਦਵਾਰਾ ਬਿਗਾਨੇ ਮਰਦਾਂ ਨਾਲ ਯਾਰੀ ਲਾਣ ਦਾ ਪਾਠ ਮਿਲਦਾ ਹੈ । ਉਹਨਾਂ ਦਾ ਜਦੋਂ ਦਾਅ ਲੱਗਦਾ ਹੈ ਤਾਂ ਉਸ ਵਿਦਿਆ ਨੂੰ ਵਰਤ ਲੈਂਦੀਆਂ ਹਨ ਅਤੇ ਆਵਾਰਾ ਹੋ ਜਾਂਦੀਆਂ ਹਨ ।
ਕੇਵਲ ਉਹੋ ਆਵਾਰਾਪੁਣੇ ਤੋਂ ਬਚਦੀਆਂ ਹਨ ਜਿਨ੍ਹਾਂ ਉਤੇ ਉਪਰ ਲਿਖੇ ਹੋਏ ਪੰਦਰਾਂ ਨੁਕਤੇ ਘਟਦੇ ।
(15) ਕਾਮ ਸ਼ਾਸਤ੍ਰ ਵਿਚ ਲਿਖਿਆ ਹੈ ਕਿ 'ਪਤੀ ਦੇ ਬਦਸ਼ਕਲ ਹੋਣ ਨਾਲ ਐਵੇਂ ਸ਼ੱਕ ਕਰਦੇ ਰਹਿਣ ਨਾਲ, ਬਿਗਾਨੀਆਂ ਇਸਤ੍ਰੀਆਂ ਨਾਲ ਸੰਬੰਧ ਰਖਣ ਨਾਲ, ਗਰੀਬ ਹੋ ਕੇ ਖਾਣ ਪੀਣ ਦੀ ਸ਼ੌਕੀਨ ਜਾਂ ਫਜ਼ੂਲ ਖਰਚ- ਘਰਾਣੇ ਦੀ ਇਸਤ੍ਰੀ ਵਿਆਹੁਣ ਨਾਲ, ਕਈ ਵਾਰ ਇਸਤ੍ਰੀਆਂ ਪਤੀਆਂ ਨੂੰ ਤਿਆਗ ਦੇਂਦੀਆਂ ਹਨ ।