Back ArrowLogo
Info
Profile

ਇਕ ਕਾਲਿਜ ਪੜ੍ਹਦੀ ਲੜਕੀ ਦਾ ਆਵਾਰਾਪੁਣਾ

(ਇਕ ਨੌਜਵਾਨ ਖਾਵੰਦ ਦਾ ਅਨੋਖਾ ਦੁੱਖੜਾ)

"ਮੇਰੀ ਪਤਨੀ ਦੇ ਆਵਾਰਾ ਹੋ ਜਾਣ ਦਾ ਇਕ-ਮਾਤ੍ਰ ਕਾਰਨ ਉਸ ਦੇ ਧਨਵਾਨ ਅਤੇ ਪਛਮੀ ਸਭਿਅਤਾ ਦੀ ਰੰਗਤ ਵਿਚ ਰੰਗੇ ਹੋਏ ਪਿਤਾ ਦਾ (Culture-fever) ਉੱਚੀ ਸਿਖਿਆ ਦਾ ਪਾਗਲਪੁਣਾ ਹੈ । ਧੀ ਨੂੰ ਚਾਰ ਵਰ੍ਹੇ ਕਾਲਜ ਦੇ ਹੋਸਟਲ ਵਿਚ ਛੱਡੀ ਰਖਿਆ। ਪੇਂਟਿੰਗ (ਚਿਤ੍ਰਕਾਰ), ਨਾਚ ਗਾਣੇ ਤੇ ਟੈਨਿਸ ਖੇਡਣ ਦੀ ਉਹ ਪਰਬੀਨ ਸੀ। ਇਸ ਕਰਕੇ ਕਾਲਜਾਂ ਦੇ ਵਿਦਿਆਰਥੀਆਂ ਅਤੇ ਆਪਣੇ ਕਾਲਜ ਦੀਆਂ ਵਿਦਿਆਰਥਣਾਂ ਦੇ ਭਰਾਵਾਂ ਨਾਲ-ਘੁਲ-ਮਿਲ ਕੇ ਗੱਲਾਂ-ਬਾਤਾਂ ਕਰਨ ਦੇ ਉਸ ਨੂੰ ਚੰਗੇ ਮੌਕੇ ਪ੍ਰਾਪਤ ਹੋ ਜਾਂਦੇ ਸਨ । ਵਿਆਹ ਹੋਣ ਤੋਂ ਤੀਜੇ ਮਹੀਨੇ ਉਸ ਨੇ ਪਤੀ ਨੂੰ ਦੱਸਿਆ ਕਿ “ਮੈਨੂੰ ਤਾਂ ਗਰਭ ਠਹਿਰ ਗਿਆ ਜਾਪਦਾ ਹੈ ! ਏਨੀ ਛੇਤੀ ਬੱਚੇ ਦੇ ਮਾਤਾ ਪਿਤਾ ਬਣ ਕੇ ਕੀ ਕਰਾਂਗੇ ?" ਲੇਡੀ ਡਾਕਟਰ ਕੋਲ ਪਤੀ ਲੈ ਗਿਆ । ਉਸ ਨੇ ਦੇਖ-ਭਾਲ ਕਰ ਕੇ ਦੱਸਿਆ, "ਇਸ ਦਾ ਗਰਭ ਤਾਂ ਛੇ ਮਹੀਨੇ ਤੋਂ ਘੱਟ ਦਾ ਨਹੀਂ ।” ਸ਼ਰਮ ਨਾਲ ਉਹ ਤ੍ਰੇਲੀਓਂ ਤ੍ਰੇਲੀ ਹੋ ਗਈ ਤੇ ਏਧਰ ਮੈਂ ਗੁੱਸੇ ਨਾਲ ਲੋਹੇ ਲਾਖਾ ਹੋ ਗਿਆ। ਲੇਡੀ ਡਾਕਟਰ ਦੀ ਕੋਠੀ ਤੋਂ ਬਾਹਰ ਆਉਂਦਿਆਂ ਵਹੁਟੀ ਰਾਹ ਵਿਚ ਹੀ ਗਵਾਚ ਗਈ ਅਤੇ ਫੇਰ ਉਸ ਦਾ ਕੋਈ ਖੁਰਾ ਪੈਰ ਨਾ ਮਿਲਿਆ ।

(ਬੀ.ਸੀ.ਡੀ)

111 / 239
Previous
Next