

ਅੱਠਵਾਂ ਕਾਂਡ
ਮਰਦਾਂ ਅਤੇ ਇਸਤ੍ਰੀਆਂ ਦੀਆਂ ਕਿਸਮਾਂ
ਪਸ਼ੂਆਂ ਪੰਛੀਆਂ ਦਰਖਤਾਂ ਅਤੇ ਬੂਟਿਆਂ ਦੀਆਂ ਵੱਖੋ ਵੱਖ ਕਿਸਮਾਂ ਹਨ । ਜਿਸ ਤਰ੍ਹਾਂ ਕਿ ਨਗੌਰੀ ਬੈਲ (ਬੌਲਦ) ਲੋਟਨ ਕਬੂਤਰ, ਤੇਲਨ ਗਊ, ਏਲਸੇਸ਼ਿਅਨ ਕੁੱਤਾ, ਕਾਠੀ ਕਣਕ, ਲੰਗੜਾ ਅੰਬ, ਆਦਿਕ ਇਹ ਨਾਮ ਉਹਨਾਂ ਦੇ ਗੁਣਾਂ ਕਰਕੇ ਰਖੇ ਜਾਂਦੇ ਹਨ । ਇਸੇ ਤਰ੍ਹਾਂ ਇਸਤ੍ਰੀ ਪੁਰਸ਼ ਆਪੋ ਆਪਣੀ ਵਾਦੀ, ਸੁਭਾਅ, ਸਰੀਰਕ ਬਣਤਰ, ਭਲਮਾਨਸੀ, ਇੱਜ਼ਤ ਅਤੇ ਕਾਮ ਚੇਸ਼ਟਾ ਆਦਿਕ ਦੇ ਘੱਟ ਵੱਧ ਹੋਣ ਕਰ ਕੇ ਦੋਹਾਂ ਦੀਆਂ ਚਾਰ ਚਾਰ ਜਾਤਾਂ ਸ਼ਾਸਤਰਾਂ ਵਿਚ ਵਰਣਨ ਕੀਤੀਆਂ ਗਈਆਂ ਹਨ। ਇਕ ਇਕ ਦੀ ਵੱਖੋ ਵੱਖ ਪਛਾਣ ਹੇਠਾਂ ਲਿਖੀ ਜਾਂਦੀ ਹੈ । ਪਹਿਲੀ ਕਿਸਮ ਦੇ ਇਸਤ੍ਰੀ ਪੁਰਸ਼ ਸਭ ਤੋਂ ਚੰਗੇ ਹਨ, ਬਾਕੀ ਦਰਜਾ-ਬ-ਦਰਜਾ ਘਟੀਆ ਹਨ । ਸਰੀਰ ਦੀ ਅਵਸਥਾ ਦੇਖ ਕੇ ਜਾਤਾਂ ਦੀ ਪਰਖ ਸਦਾ ਪੂਰੀ ਨ ਉਤਰਨ ਕਰਕੇ, ਕੇਵਲ ਉਤਨਾ ਹਿੱਸਾ ਮੈਂ ਕੱਟ ਦਿੱਤਾ ਹੈ ।)
ਪਹਿਲੀ ਕਿਸਮ ਦਾ ਮਰਦ (ਸ਼ਸ਼ਕ)
ਸਿਆਣਾ, ਦ੍ਰਿੜ੍ਹ-ਵਿਸ਼ਵਾਸੀ, ਸਕਾ, ਤਰਸ ਵਾਲਾ, ਦਾਨੀ, ਵਾਹਿਗੁਰੂ ਤੋਂ ਹਰ ਵੇਲੇ ਡਰਨ ਵਾਲਾ ਹੁੰਦਾ ਹੈ । ਇਹ ਹੱਸਮੁਖ ਹੁੰਦਾ ਹੈ ਅਤੇ ਹਰ ਇਕ ਨਾਲ ਪਿਆਰ ਅਤੇ ਨਰਮਾਈ ਨਾਲ ਵਰਤਣਾ ਆਪਣਾ ਕਰਤੱਵ